Home >>Punjab

Police Awards: ਗ੍ਰਹਿ ਮੰਤਰਾਲੇ ਨੇ GM, PPMDS, PMMS ਪੁਰਸਕਾਰਾਂ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਵਾਂ ਦਾ ਕੀਤਾ ਐਲਾਨ

Police Awards: ਪੰਜਾਬ ਪੁਲਿਸ ਦੇ ਦੋ ਅਫਸਰਾਂ ਨੂੰ ਜ਼ੀਡੈਂਟ ਪੁਲਿਸ ਮੈਡਲ ਫਾਰ ਡਿਸਟਿੰਗੁਇਸ਼ਡ ਪੁਲਿਸ ਮੈਡਲ ਫਾਰ ਡਿਸਟਿੰਗੁਇਸ਼ਡ ਸਰਵਿਸ ਦਿੱਤਾ ਜਾਵੇਗਾ। ਜਿਨ੍ਹਾਂ ਵਿੱਚੋਂ ਨੀਰਜਾ ਵੋਰੁਵਰੂ, ਵਧੀਕ ਡਾਇਰੈਕਟਰ ਜਨਰਲ ਅਤੇ ਮਨਮੋਹਨ ਕੁਮਾਰ, ਅਸਿਸਟੈਂਟ ਇੰਸਪੈਕਟਰ ਜਨਰਲ ਨੂੰ ਇਹ ਮੈਡਲ ਮਿਲੇਗਾ।

Advertisement
Police Awards: ਗ੍ਰਹਿ ਮੰਤਰਾਲੇ ਨੇ GM, PPMDS, PMMS ਪੁਰਸਕਾਰਾਂ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਵਾਂ ਦਾ ਕੀਤਾ ਐਲਾਨ
Stop
Manpreet Singh|Updated: Aug 14, 2024, 11:36 AM IST

Police Awards 2024: 78ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਪੰਜਾਬ ਪੁਲਿਸ ਦੀਆਂ ਬੇਹਤਰ ਸੇਵਾਵਾਂ ਨੂੰ ਦੇਖਦੇ ਹੋਏ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਅਧਿਕਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਬਹਾਦਰੀ ਮੈਡਲ, ਪ੍ਰੈਜ਼ੀਡੈਂਟ ਪੁਲਿਸ ਮੈਡਲ ਫਾਰ ਡਿਸਟਿੰਗੁਇਸ਼ਡ ਪੁਲਿਸ ਮੈਡਲ ਫਾਰ ਡਿਸਟਿੰਗੁਇਸ਼ਡ ਸਰਵਿਸ (PPMDS) ਅਤੇ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ (PMMS) ਨਾਲ ਸਨਮਾਨਿਤ ਕੀਤਾ ਜਾਵੇਗਾ।

ਪੰਜਾਬ ਪੁਲਿਸ ਦੇ ਦੋ ਅਫਸਰਾਂ ਨੂੰ ਜ਼ੀਡੈਂਟ ਪੁਲਿਸ ਮੈਡਲ ਫਾਰ ਡਿਸਟਿੰਗੁਇਸ਼ਡ ਪੁਲਿਸ ਮੈਡਲ ਫਾਰ ਡਿਸਟਿੰਗੁਇਸ਼ਡ ਸਰਵਿਸ ਦਿੱਤਾ ਜਾਵੇਗਾ। ਜਿਨ੍ਹਾਂ ਵਿੱਚੋਂ ਨੀਰਜਾ ਵੋਰੁਵਰੂ, ਵਧੀਕ ਡਾਇਰੈਕਟਰ ਜਨਰਲ ਅਤੇ ਮਨਮੋਹਨ ਕੁਮਾਰ, ਅਸਿਸਟੈਂਟ ਇੰਸਪੈਕਟਰ ਜਨਰਲ ਨੂੰ ਇਹ ਮੈਡਲ ਮਿਲੇਗਾ।

ਪੰਜਾਬ ਪੁਲਿਸ ਦੇ 7 ਮੁਲਜ਼ਮਾਂ ਨੂੰ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਜਿਨ੍ਹਾਂ ਵਿੱਚੋਂ ਸੰਦੀਪ ਗੋਇਲ, ਸਹਾਇਕ ਇੰਸਪੈਕਟਰ ਜਨਰਲ ਆਫ ਪੁਲਿਸ, ਬਿਕਰਮਜੀਤ ਸਿੰਘ ਬਰਾੜ, ਡਿਪਟੀ ਐਸ.ਪੀ, ਰਾਜਨ ਪਰਮਿੰਦਰ ਸਿੰਘ, ਡਿਪਟੀ ਸੁਪਰਡੈਂਟ, ਪੁਸ਼ਵਿੰਦਰ ਸਿੰਘ, ਇੰਸਪੈਕਟਰ (ਐਲ.ਆਰ.), ਜਸਪ੍ਰੀਤ ਸਿੰਘ, ਸਬ-ਇੰਸਪੈਕਟਰ (ਐਲ.ਆਰ.), ਗੁਰਪ੍ਰੀਤ ਸਿੰਘ, ਸਬ-ਇੰਸਪੈਕਟਰ (ਐਲ.ਆਰ.) ਅਤੇ ਸੁਖਰਾਜ ਸਿੰਘ ਕਾਂਸਟੇਬਲ-2 ਇਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸ ਦੇ ਨਾਲ ਹੀ 7 ਨੂੰ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ (PMMS) ਨਾਲ ਜਗਵਿੰਦਰ ਸਿੰਘ, ਕਮਾਂਡੈਂਟ, ਪੰਜਾਬ, ਗੁਰਬਖਸ਼ੀਸ਼ ਸਿੰਘ ਮਾਨ, ਡਿਪਟੀ ਸੁਪਰਡੈਂਟ ਆਫ ਪੁਲਿਸ, ਸੰਜੀਵ ਕੁਮਾਰ, ਡਿਪਟੀ ਸੁਪਰਡੈਂਟ ਆਫ਼ ਪੁਲਿਸ, ਅਮਰਬੀਰ ਸਿੰਘ, ਇੰਸਪੈਕਟਰ, ਰਵਿੰਦਰ ਸਿੰਘ, ਸਬ ਇੰਸਪੈਕਟਰ, ਗੁਰਦੇਵ ਸਿੰਘ, ਸਹਾਇਕ ਸਬ ਇੰਸਪੈਕਟਰ, ਨਰੇਸ਼ ਕੁਮਾਰ, ਸਹਾਇਕ ਸਬ-ਇੰਸਪੈਕਟਰ ਨੂੰ ਇਹ ਮੈਡਲ ਮਿਲੇਗਾ। 

Read More
{}{}