Home >>Punjab

Mining Issue In Punjab- ਸਤਲੁਜ ਦਰਿਆ ਵਿਚ ਮਾਈਨਿੰਗ ਰੋਕਣ ਲਈ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਕੀਤੀ ਮੀਟਿੰਗ

ਪੰਜਾਬ ਸਰਕਾਰ ਵੱਲੋਂ ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਨੂੰ ਨਵੀਂ ਮਾਈਨਿੰਗ ਪਾਲਿਸੀ ਦੇ ਤਹਿਤ ਪਾਇਆ ਗਿਆ ਹੈ ਕੀ ਇਨ੍ਹਾਂ ਪਿੰਡਾਂ ਵਿਚ ਡੀ ਸਿਲਟਿੰਗ ਕੀਤੀ ਜਾਵੇਗੀ। ਹਾਲਾਂਕਿ ਹਾਈ ਕੋਰਟ ਵੱਲੋਂ ਸਰਕਾਰ ਦੀ ਇਸ ਮਾਈਨਿੰਗ ਪਾਲਿਸੀ 'ਤੇ ਰੋਕ ਜ਼ਰੂਰ ਲਗਾ ਦਿੱਤੀ ਗਈ ਹੈ। 

Advertisement
Mining Issue In Punjab- ਸਤਲੁਜ ਦਰਿਆ ਵਿਚ ਮਾਈਨਿੰਗ ਰੋਕਣ ਲਈ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਕੀਤੀ ਮੀਟਿੰਗ
Stop
Zee Media Bureau|Updated: Sep 19, 2022, 10:30 AM IST

ਬਿਮਲ ਕੁਮਾਰ/ ਅਨੰਦਪੁਰ ਸਾਹਿਬ: ਮਾਇਨਿੰਗ ਦੇ ਖਿਲਾਫ ਹੋਣ ਪਿੰਡਾਂ ਦੇ ਲੋਕ ਅੱਗੇ ਆਉਣਾ ਸ਼ੁਰੂ ਹੋ ਗਏ ਹਨ। ਜਿਸ ਦੇ ਤਹਿਤ ਅੱਜ ਸਤਲੁਜ ਕਿਨਾਰੇ ਵਸੇ ਪਿੰਡਾਂ ਦੇ ਪੰਚ ਸਰਪੰਚ, ਸਮਾਜ ਸੇਵੀ ਅਤੇ ਇਲਾਕਾ ਸੰਘਰਸ਼ ਕਮੇਟੀ ਦੇ ਵੱਲੋਂ ਅੱਜ ਇਕ ਮਹਾਂ ਪੰਚਾਇਤ ਨੰਗਲ ਦੇ ਪਿੰਡ ਦੜੋਲੀ ਵਿਖੇ ਬੁਲਾਈ ਗਈ ਅਤੇ ਇਸ ਮਹਾਂ ਪੰਚਾਇਤ ਵਿਚ ਮਤਾ ਪਾਇਆ ਗਿਆ ਕਿ ਉਹ ਸਤਲੁਜ ਦਰਿਆ ਵਿਚ ਕਿਸੇ ਵੀ ਹਾਲਤ ਵਿਚ ਮਾਈਨਿੰਗ ਨਹੀਂ ਹੋਣ ਦੇਣਗੇ।

 

ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਨੂੰ ਨਵੀਂ ਮਾਈਨਿੰਗ ਪਾਲਿਸੀ ਦੇ ਤਹਿਤ ਪਾਇਆ ਗਿਆ ਹੈ ਕੀ ਇਨ੍ਹਾਂ ਪਿੰਡਾਂ ਵਿਚ ਡੀ ਸਿਲਟਿੰਗ ਕੀਤੀ ਜਾਵੇਗੀ। ਹਾਲਾਂਕਿ ਹਾਈ ਕੋਰਟ ਵੱਲੋਂ ਸਰਕਾਰ ਦੀ ਇਸ ਮਾਈਨਿੰਗ ਪਾਲਿਸੀ 'ਤੇ ਰੋਕ ਜ਼ਰੂਰ ਲਗਾ ਦਿੱਤੀ ਗਈ ਹੈ। ਪਰ ਫੇਰ ਵੀ ਇਸ ਮਹਾਂ ਪੰਚਾਇਤ ਵਿਚ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਇਹ ਮਹਾਂ ਪੰਚਾਇਤ ਉਹਨਾਂ ਨੇ ਫ਼ੈਸਲੇ ਤੋਂ ਪਹਿਲਾਂ ਬੁਲਾਈ ਸੀ 'ਤੇ ਇਕਜੁੱਟਤਾ ਦਿਖਾਉਣ ਲਈ ਕਿ ਉਹ ਦਰਿਆ ਵਿਚ ਮਾਈਨਿੰਗ ਨਹੀਂ ਹੋਣ ਦੇਣਗੇ। ਇਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਸਾਨੂੰ ਦੱਸੇ ਕਿ ਸਾਡੇ ਪਿੰਡਾਂ ਦੇ ਲਾਗੇ ਦਰਿਆ ਵਿਚ ਕਿਥੇ ਸਿਲਟ ਹੈ ਜੋ ਸਾਡੇ ਪਿੰਡ ਡੀ ਸਿਲਟਿੰਗ ਵਿਚ ਪਾਏ ਗਏ ਹਨ।

 

ਪੰਜਾਬ ਦੀਆਂ ਚਾਹੇ ਲੋਕ ਸਭਾ ਚੋਣਾਂ ਹੋਣ ਚਾਹੇ ਵਿਧਾਨ ਸਭਾ ਚੋਣਾਂ ਹੋਣ ਹਰ ਵਾਰ ਚੋਣਾਂ ਦੇ ਦੌਰਾਨ ਆਨੰਦਪੁਰ ਸਾਹਿਬ ਹਲਕੇ ਵਿਚ ਮਾਈਨਿੰਗ ਦਾ ਮੁੱਦਾ ਅਹਿਮ ਮੁੱਦਾ ਰਹਿੰਦਾ ਹੈ। ਇਸ ਵਾਰ ਵੀ ਵਿਧਾਨ ਸਭਾ ਚੋਣਾਂ ਦੇ ਵਿਚ ਆਮ ਆਦਮੀ ਪਾਰਟੀ ਵੱਲੋਂ ਗੈਰ ਕਾਨੂੰਨੀ ਮਾਈਨਿੰਗ 'ਤੇ ਰੋਕ ਲਗਾਉਣ ਦੀਆਂ ਗੱਲਾਂ ਹੋ ਰਹੀਆਂ ਸਨ 'ਤੇ ਰੋਕ ਲਗਾਈ ਵੀ ਗਈ ਮਗਰ ਹੁਣ ਸਰਕਾਰ ਵੱਲੋਂ ਡੀ ਸਿਲਟਿੰਗ ਦੇ ਨਾਮ 'ਤੇ ਸਤਲੁਜ ਦਰਿਆ ਵਿਚ ਮਾਈਨਿੰਗ ਕਰਨ ਲਈ ਕਿਹਾ ਗਿਆ ਹੈ।

 

ਮਗਰ ਹਾਈ ਕੋਰਟ ਵੱਲੋਂ ਸਰਕਾਰ ਦੀ ਇਸ ਮਾਈਨਿੰਗ ਪਾਲਿਸੀ ਤੇ ਰੋਕ ਲਗਾ ਦਿੱਤੀ ਗਈ ਹੈ ਹਾਲਾਂਕਿ ਕੋਰਟ ਵੱਲੋਂ ਰੋਕ ਲਗਾਉਣ ਤੋਂ ਬਾਅਦ  ਮਹਾਂ ਪੰਚਾਇਤ ਬੁਲਾਈ ਗਈ ਹੈ। ਇਸ ਮਹਾਂਪੰਚਾਇਤ ਦਾ ਮਕਸਦ ਇਹ ਹੈ ਕਿ ਉਹ ਇਕਜੁੱਟਤਾ ਦਿਖਾ ਰਹੇ ਹਨ ਕਿ ਉਹ ਕਿਸੇ ਵੀ ਹਾਲਤ ਵਿਚ ਡੀ ਸਿਲਟਿੰਗ ਦੇ ਨਾਮ ਤੇ ਹੋ ਰਹੀ ਮਾਈਨਿੰਗ ਨਹੀਂ ਹੋਣ ਦੇਣਗੇ ਚਾਹੇ ਉਨ੍ਹਾਂ ਨੂੰ ਕੋਈ ਵੀ ਕਦਮ ਚੁੱਕਣਾ ਪਵੇ ਉਹ ਹਰ ਤਰੀਕੇ ਨਾਲ ਤਿਆਰ ਹਨ।

 

ਮਹਾਂਪੰਚਾਇਤ ਵਿਚ ਪਹੁੰਚੇ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਸਾਨੂੰ ਦੱਸੇ ਕਿ ਉਨ੍ਹਾਂ ਦੇ ਪਿੰਡਾਂ ਦੇ ਲਾਗੇ ਦਰਿਆ ਵਿਚ ਕਿਥੇ ਸਿਲਟ ਹੈ ਜੋ ਕਿ ਉਨ੍ਹਾਂ ਦੇ ਪਿੰਡ ਡੀਸਿਲਟਿੰਗ ਵਿਚ ਪਾਏ ਗਏ ਹਨ। ਇਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਜਿੱਥੇ ਵੀ ਸਰਕਾਰ ਵੱਲੋਂ ਮਾਈਨਿੰਗ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਉਸ ਇਲਾਕੇ ਦੇ ਲੋਕਾਂ ਦੀ ਰਾਏ ਜ਼ਰੂਰ ਲਈ ਜਾਵੇਗੀ ਅਤੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਮਾਈਨਿੰਗ ਨਹੀਂ ਹੋਵੇਗੀ। ਇਨ੍ਹਾਂ ਦਾ ਕਹਿਣਾ ਹੈ ਕਿ ਮਾਈਨਿੰਗ ਦੀ ਵਜ੍ਹਾ ਕਰਕੇ ਪਹਿਲਾਂ ਹੀ ਉਨ੍ਹਾਂ ਦੇ ਧਰਤੀ ਹੇਠਲਾ ਪਾਣੀ ਬਹੁਤ ਥੱਲੇ ਜਾ ਚੁੱਕਾ ਹੈ ਪਿੰਡਾਂ ਦੇ ਵਿਚ ਹੜਾਂ ਦਾ ਖ਼ਤਰਾ ਵਧ ਗਿਆ ਹੈ।

 

WATCH LIVE TV 

Read More
{}{}