Home >>Punjab

Punjab News: ਬਹਿਰੀਨ 'ਚ ਜੇਤੂ ਕਬੱਡੀ ਖਿਡਾਰੀ ਗੁਰਪ੍ਰਰੀਤ ਸਿੰਘ ਦਾ ਮਾਨਸਾ ਪਿੰਡ ਵਾਸੀਆਂ ਨੇ ਕੀਤਾ ਸ਼ਾਨਦਾਰ ਸਵਾਗਤ

Punjab News: ਗੁਰਪ੍ਰੀਤ ਸਿੰਘ ਨੌਜਵਾਨਾਂ ਲਈ ਮਿਸਾਲ ਬਣਿਆ ਹੈ। ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਿਹਾ ਹੈ। ਬਹਿਰੀਨ ਵਿਖੇ ਕਬੱਡੀ ਕੱਪ ਜਿੱਤ ਕੇ ਮਾਨਸਾ ਪਹੁੰਚੇ ਨੌਜਵਾਨ ਗੁਰਪ੍ਰੀਤ ਦਾ ਪਿੰਡ ਵਾਸੀਆਂ ਨੇ ਸਵਾਗਤ ਕੀਤਾ।  

Advertisement
Punjab News: ਬਹਿਰੀਨ 'ਚ ਜੇਤੂ ਕਬੱਡੀ ਖਿਡਾਰੀ ਗੁਰਪ੍ਰਰੀਤ ਸਿੰਘ ਦਾ ਮਾਨਸਾ ਪਿੰਡ ਵਾਸੀਆਂ ਨੇ ਕੀਤਾ ਸ਼ਾਨਦਾਰ ਸਵਾਗਤ
Stop
Zee News Desk|Updated: Dec 20, 2023, 08:37 AM IST

Punjab News: 'ਜਦੋਂ ਮਾਨਸਾ ਦੇ ਹਰ ਖੇਤਰ 'ਚ ਨੌਜਵਾਨ ਲੜਕੇ-ਲੜਕੀਆਂ ਜਿੱਤਾਂ ਪ੍ਰਾਪਤ ਕਰ ਰਹੇ ਹਨ। ਉਥੇ ਹੀ ਮਾਨਸਾ ਦੇ ਨੇੜਲੇ ਪਿੰਡ ਬਰ੍ਹੇ ਸਾਹਿਬ ਦਾ ਰਹਿਣ ਵਾਲਾ ਨੌਜਵਾਨ ਗੁਰਪ੍ਰੀਤ ਸਿੰਘ, ਜੋ ਕਿ ਕਾਫੀ ਸਮੇਂ ਤੋਂ ਕਬੱਡੀ ਦੀ ਤਿਆਰੀ ਕਰ ਰਿਹਾ ਸੀ, ਕਬੱਡੀ ਖੇਡ ਕੇ ਬਹਿਰੀਨ ਚਲਾ ਗਿਆ ਸੀ। ਅੱਜ ਉਹ ਜਦੋਂ ਪਿੰਡ ਪਹੁੰਚਿਆ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। 

ਗੁਰਪ੍ਰੀਤ ਸਿੰਘ ਨੌਜਵਾਨਾਂ ਲਈ ਮਿਸਾਲ ਬਣਿਆ ਹੈ। ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਿਹਾ ਹੈ। ਬਹਿਰੀਨ ਵਿਖੇ ਕਬੱਡੀ ਕੱਪ ਜਿੱਤ ਕੇ ਮਾਨਸਾ ਪਹੁੰਚੇ ਨੌਜਵਾਨ ਗੁਰਪ੍ਰੀਤ ਦਾ ਪਿੰਡ ਵਾਸੀਆਂ ਨੇ ਸਵਾਗਤ ਕੀਤਾ।  ਗੁਰਪ੍ਰੀਤ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਕਬੱਡੀ ਦੀ ਤਿਆਰੀ ਕਰ ਰਿਹਾ ਸੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਹ ਖੇਡਣ ਗਿਆ। 

ਇਹ ਵੀ ਪੜ੍ਹੋ: Migraine In Winter: ਸਰਦੀਆਂ 'ਚ ਕਿਉਂ ਸ਼ੁਰੂ ਹੁੰਦਾ ਹੈ ਮਾਈਗ੍ਰੇਨ? ਜਾਣੋ ਇਸ ਦੇ ਕਾਰਨ ਅਤੇ ਬਚਾਅ ਦੇ ਤਰੀਕੇ

ਗੁਰਪ੍ਰੀਤ ਨੇ ਦੱਸਿਆ ਕਿ ਉਸ ਦਾ ਪੂਰੀ ਪਿੰਡ ਖੁਸ਼ ਹੈ ਅਤੇ ਲੋਕਾਂ ਦਾ ਧੰਨਵਾਦ ਵੀ ਕੀਤਾ ਅਤੇ ਨਾਲ ਹੀ ਨੌਜਵਾਨਾਂ ਨੂੰ ਸੰਦੇਸ਼ ਵੀ ਦਿੱਤਾ ਕਿ ਸਾਨੂੰ ਆਪਣੀ ਕਿਸੇ ਵੀ ਕਲਾ ਨੂੰ ਅੱਗੇ ਲਿਆਉਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ, ਤਾਂ ਹੀ ਅਸੀਂ ਆਪਣੇ ਟੀਚੇ ਤੱਕ ਪਹੁੰਚ ਸਕਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਗੁਰਪ੍ਰੀਤ ਦੇ ਕੋਚ ਅਤੇ ਉਸਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਧਿਆਨ ਦੇਣ ਲਈ ਕਹਿਣ ਤਾਂ ਜੋ ਉਹ ਨਸ਼ਿਆਂ ਵੱਲ ਧਿਆਨ ਨਾ ਲਗਾ ਸਕਣ।

ਜੇਤੂ ਖਿਡਾਰੀ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਖੇਡ ਨੂੰ ਨਿਖਾਰਨ ਲਈ ਕੋਚ ਤਾਰੀ ਕਾਲੋਕੇ ਅਤੇ ਕਾਲਾ ਆਹਲੂਵਾਲੀਆਂ ਗਾਮੀਵਾਲਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਉਸ ਨੇ ਇਸ ਖੇਡ ਵਿੱਚ ਜਿੱਤ ਕੇ ਪਿੰਡ ਅਤੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ।

ਇਹ ਵੀ ਪੜ੍ਹੋ:Punjab News: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਹੋਰ ਬਿੱਲ ਨੂੰ ਦਿੱਤੀ ਮਨਜ਼ੂਰੀ, ਇੱਕ ਸਾਲ ਤੋਂ ਸੀ ਲੰਬਿਤ 

(ਰਿਪੋਰਟਰ ਸੰਜੀਵ ਲੱਕੀ ਮਾਨਸਾ ਪੰਜਾਬ)

{}{}