Home >>Punjab

Mansa Famers News: ਸਭ ਦਾ ਫਿਕਰ ਕਰਨ ਵਾਲਾ ਅੰਨਦਾਤਾ ਖ਼ੁਦ ਭੁੱਖਾ ਸੌਣ ਲਈ ਮਜ਼ਬੂਰ

Mansa Famers News: 22 ਏਕੜ ਜ਼ਮੀਨ 18 ਲੱਖ ਰੁਪਏ ਵਿੱਚ ਠੇਕੇ ’ਤੇ ਲਈ ਗਈ ਸੀ, ਜਿਸ ਵਿੱਚ ਹੁਣ ਸਿਰਫ਼ ਪਾਣੀ ਹੈ। ਕਿਸਾਨ ਨੇ ਭਾਵੁਕ ਹੋ ਕੇ ਕਿਹਾ ਕਿ ਹੁਣ ਕੀ ਕਰੀਏ, ਉਸ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ।  

Advertisement
Mansa Famers News: ਸਭ ਦਾ ਫਿਕਰ ਕਰਨ ਵਾਲਾ ਅੰਨਦਾਤਾ ਖ਼ੁਦ ਭੁੱਖਾ ਸੌਣ ਲਈ ਮਜ਼ਬੂਰ
Stop
Riya Bawa|Updated: Jul 17, 2023, 01:42 PM IST

Mansa Farmers News:  ਪੂਰੇ ਪੰਜਾਬ ਵਿੱਚ ਕੁਦਰਤ ਦੇ ਕਹਿਰ ਨੇ ਮਨੁੱਖਤਾ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਤੇ ਗੁਆਂਢੀ ਰਾਜਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਦਾ ਕਹਿਰ ਜਾਰੀ ਹੈ। ਇਸ ਕੁਦਰਤੀ ਕਹਿਰ ਕਾਰਨ ਲੋਕਾਂ ਦੀ ਜ਼ਿੰਦਗੀ ਭਰ ਦੀ ਮਿਹਨਤ ਦੀ ਕਮਾਈ ਨਾਲ ਬਣਾਏ ਆਸ਼ਿਆਨੇ ਚੰਦ ਹੀ ਮਿੰਟਾਂ ਵਿੱਚ ਢਹਿ-ਢੇਰੀ ਹੋ ਗਏ। ਇਸ ਪ੍ਰਲਯ ਮਗਰੋਂ ਲੋਕਾਂ ਦਾ ਵੱਡੇ ਪੱਧਰ ਉਤੇ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਹੈ ਅਤੇ ਇਸ ਦਾ ਸਿੱਧਾ ਅਸਰ ਕਿਸਾਨਾਂ ਉਤੇ ਪੈ ਰਿਹਾ ਹੈ।

ਇੱਕ ਅਜਿਹਾ ਹੀ ਮਾਮਲਾ ਮਾਨਸਾ ਦੇ ਪਿੰਡ ਕੁਲਰੀਆਂ ਨਾਲ ਸਬੰਧਤ ਹੈ ਜਿੱਥੇ ਕਿਸਾਨਾਂ ਦੀਆਂ ਜ਼ਮੀਨਾਂ 'ਚ ਪਾਣੀ ਭਰ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਕਿਸਾਨ ਤੋਂ 22 ਏਕੜ ਜ਼ਮੀਨ 18 ਲੱਖ ਰੁਪਏ ਵਿੱਚ ਠੇਕੇ 'ਤੇ ਲਈ ਗਈ ਸੀ ਪਰ ਅੱਜ ਕਿਸਾਨ ਨੂੰ ਬੜੇ ਭਾਵੁਕ ਹਿਰਦੇ ਨਾਲ ਦੱਸਣਾ ਪਿਆ ਕਿ ਉਸ ਦੀ 22 ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ, ਹਾਲਾਂਕਿ ਉਸ ਨੇ 18 ਲੱਖ ਰੁਪਏ ਦਾ ਕਰਜ਼ਾ ਲਿਆ ਸੀ। 18 ਲੱਖ ਦੀ ਜ਼ਮੀਨ ਠੇਕੇ 'ਤੇ ਲਈ ਸੀ ਪਰ ਹੁਣ ਉਸ ਕਿਸਾਨ ਦੀਆਂ ਸਾਰੀਆਂ ਆਸਾਂ 'ਤੇ ਪਾਣੀ ਫਿਰ ਗਿਆ ਹੈ। ਉਸ ਕਿਸਾਨ ਦੇ ਘਰ ਦੇ ਚਾਰੇ ਪਾਸੇ 3 ਤੋਂ 5 ਫੁੱਟ ਤੱਕ ਪਾਣੀ ਭਰ ਗਿਆ ਹੈ ਅਤੇ ਫਸਲ ਪਾਣੀ 'ਚ ਡੁੱਬ ਗਈ ਹੈ।

ਇਹ ਵੀ ਪੜ੍ਹੋ:  Moga Murder News: ਬਜ਼ੁਰਗ ਕਤਲ ਮਾਮਲੇ 'ਚ ਵੱਡਾ ਖੁਲਾਸਾ! ਇਸ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਲਈ ਜ਼ਿੰਮੇਵਾਰੀ

ਪੂਰੇ ਪੰਜਾਬ ਵਿੱਚ ਇਸ ਸਮੇਂ ਜਿੱਥੇ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਇਸ ਦਾ ਅਸਰ ਪੰਜਾਬ ਦੇ ਸਭ ਤੋਂ ਵੱਡੇ ਆਰਥਿਕ ਪੱਖ, ਕਿਸਾਨੀ 'ਤੇ ਵੀ ਪਿਆ ਹੈ। ਇੱਕ ਪਾਸੇ ਜਿੱਥੇ ਲੋਕ ਘਰ ਛੱਡ ਕੇ ਜਾ ਰਹੇ ਹਨ ਤਾਂ ਦੂਜੇ ਪਾਸੇ ਕਿਸਾਨਾਂ ਦੀਆਂ ਜ਼ਮੀਨਾਂ 'ਚ 5 ਤੋਂ 10 ਫੁੱਟ ਤੱਕ ਪਾਣੀ ਨਜ਼ਰ ਆ ਰਿਹਾ ਹੈ। 

ਦਰਅਸਲ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇੱਥੋਂ ਦੀ ਵੱਡੀ ਆਬਾਦੀ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ 'ਤੇ ਨਿਰਭਰ ਹੈ। ਹਰ ਪਲੇਟ ਵਿੱਚ ਭੋਜਨ ਪਹੁੰਚਾਉਣ ਲਈ ਕਿਸਾਨਾਂ ਨੂੰ ਪਤਾ ਨਹੀਂ ਕਿੰਨੀਆਂ ਚੁਣੌਤੀਆਂ ਵਿੱਚੋਂ ਲੰਘਣਾ ਪੈਂਦਾ ਹੈ। ਆਰਥਿਕ, ਸਮਾਜਿਕ, ਮਾਨਸਿਕ ਅਤੇ ਸਰੀਰਕ ਚਿੰਤਾਵਾਂ ਦੇ ਵਿਚਕਾਰ ਵੀ, ਕਿਸਾਨ ਅਣਥੱਕ ਸਾਡੇ ਪਲੇਟਾਂ ਵਿੱਚ ਭੋਜਨ ਪਹੁੰਚਾਉਂਦੇ ਹਨ। 

ਇਹ ਵੀ ਪੜ੍ਹੋ:  Cholera Cases: ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਹੈਜ਼ਾ, ਜਾਣੋ ਕੀ ਹਨ ਇਸਦੇ ਲੱਛਣ, ਕਿਵੇਂ ਕਰ ਸਕਦੇ ਹੋ ਬਚਾਅ

(ਕਮਲਦੀਪ ਸਿੰਘ ਦੀ ਰਿਪੋਰਟ)

Read More
{}{}