Home >>Punjab

'ਆਪ' ਦੇ ਕਾਰਜਕਾਲ ’ਚ ਪਹਿਲਾ SCAM ਹੋਣ ਦਾ ਦਾਅਵਾ, ਅਕਾਲੀ ਦਲ ਤੇ ਕਾਂਗਰਸ ਨੇ ਸਰਕਾਰ ਨੂੰ ਘੇਰਿਆ

ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ ’ਚ ਧਾਂਦਲੀ ਦੇ ਮਾਮਲੇ ’ਚ ਹੁਣ ਸੂਬਾ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਵਿਰੋਧੀ ਧਿਰਾਂ ਵਲੋਂ ਆਰੋਪ ਲਾਇਆ ਜਾ ਰਿਹਾ ਹੈ ਕਿ ਪ੍ਰੀਖਿਆ ’ਚ 22-22 ਲੱਖ ਰੁਪਏ ਲੈਕੇ ਨਕਲ ਕਰਵਾਈ ਗਈ।  ਇਸ ਨਕਲ ਮਾਮਲੇ ’ਚ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਕਲ ਮਾਮਲੇ ’ਚ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਂਦ

Advertisement
'ਆਪ' ਦੇ ਕਾਰਜਕਾਲ ’ਚ ਪਹਿਲਾ SCAM ਹੋਣ ਦਾ ਦਾਅਵਾ, ਅਕਾਲੀ ਦਲ ਤੇ ਕਾਂਗਰਸ ਨੇ ਸਰਕਾਰ ਨੂੰ ਘੇਰਿਆ
Stop
Zee Media Bureau|Updated: Nov 17, 2022, 02:16 PM IST

PPSC Recruitment Scam: ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ ’ਚ ਧਾਂਦਲੀ ਦੇ ਮਾਮਲੇ ’ਚ ਹੁਣ ਸੂਬਾ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਵਿਰੋਧੀ ਧਿਰਾਂ ਵਲੋਂ ਆਰੋਪ ਲਾਇਆ ਜਾ ਰਿਹਾ ਹੈ ਕਿ ਪ੍ਰੀਖਿਆ ’ਚ 22-22 ਲੱਖ ਰੁਪਏ ਲੈਕੇ ਨਕਲ ਕਰਵਾਈ ਗਈ। 

ਇਸ ਨਕਲ ਮਾਮਲੇ ’ਚ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਕਲ ਮਾਮਲੇ ’ਚ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਂਦੇ ਜਾਣ ਦੀ ਮੰਗ ਕਰਦਿਆਂ ਸਮੁੱਚੇ ਮਾਮਲੇ ਦੀ ਜਾਂਚ ਅਦਾਲਤ ਦੀ ਨਿਗਰਾਨੀ ’ਚ ਕਰਵਾਉਣ ਦੀ ਮੰਗ ਕੀਤੀ ਹੈ। 

ਖਹਿਰਾ ਨੇ ਕਿਹਾ ਕਿ ਬੇਸ਼ੱਕ ਵਿਜੀਲੈਂਸ ਵਿਭਾਗ ਦੁਆਰਾ ਇਸ ਮਾਮਲੇ ’ਚ ਭਾਵੇਂ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਇਸ ਮਾਮਲੇ ਦੀਆਂ ਤਾਰਾਂ ਉੱਪਰ ਤੱਕ ਜੁੜੀਆਂ ਹੋਈਆਂ ਹਨ। ਉਨ੍ਹਾਂ ਵੈਟਰਨਰੀ ਅਧਿਕਾਰੀਆਂ ਅਤੇ ਹੋਰਨਾਂ ਸਰਕਾਰ ਭਰਤੀਆਂ ਨੂੰ ਸ਼ੱਕ ਦੇ ਦਾਇਰੇ ’ਚ ਲਿਆਂਦੇ ਹੋਏ ਇਨ੍ਹਾਂ ਭਰਤੀਆਂ ਦੀ ਜਾਂਚ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। 

ਉੱਧਰ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਵਲੋਂ ਕੀਤੀ ਗਈ ਨਾਇਬ-ਤਹਿਸੀਲਦਾਰ ਦੀ ਭਰਤੀ ’ਚ ਬਹੁ-ਕਰੋੜੀ ਘੁਟਾਲੇ ਦੀ ਜਾਂਚ ਸੀਬੀਆਈ (CBI) ਤੋਂ ਕਰਵਾਈ ਜਾਵੇ ਜਾਂ ਫਿਰ ਇਸ ਦੀ ਨਿਆਂਇਕ ਜਾਂਚ ਕਰਵਾਈ ਜਾਵੇ। ਕਿਉਂਕਿ ਇਸ ਪ੍ਰੀਖਿਆ ਪ੍ਰਕਿਰਿਆ ’ਚ ਗਲਤ ਕੰਮ ਕਰਨ ਦਾ ਖ਼ੁਲਾਸਾ ਕੁਝ ਹੇਠਲੇ ਪੱਧਰ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਹੋਇਆ ਹੈ।

ਇਸੇ ਤਰ੍ਹਾਂ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਕਥਿਤ ਧੋਖਾਧੜੀ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਫੜਨ ਲਈ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। 

ਪੰਜਾਬ ਦੀ 'ਆਪ' ਸਰਕਾਰ ਦੇ ਕੁਝ ਵੱਡੇ ਲੋਕਾਂ ਜਾਂ ਕਿਸੇ ਸੀਨੀਅਰ ਨੌਕਰਸ਼ਾਹ ਦੀ ਇਸ ਕਥਿਤ ਰੈਕੇਟ 'ਚ ਭੂਮਿਕਾ 'ਤੇ ਸ਼ੱਕ ਕਰਦੇ ਹੋਏ ਬਾਜਵਾ ਨੇ ਦੋਸ਼ ਲਾਇਆ ਕਿ 'ਆਪ' ਸਰਕਾਰ ਦੇ ਕਿਸੇ ਵਿਅਕਤੀ ਜਾਂ ਕਿਸੇ ਸੀਨੀਅਰ ਨÏਕਰਸ਼ਾਹ ਦੀ ਮਿਲੀਭੁਗਤ ਤੋਂ ਬਿਨਾਂ ਹੀ ਅਜਿਹਾ ਸੋਚਿਆ-ਸਮਝਿਆ ਅਤੇ ਹਾਈਟੈੱਕ ਘੁਟਾਲਾ ਹੋਣਾ ਨਾਮੁਮਕਨ ਹੈ। 

 

{}{}