Home >>Punjab

Ludhiana News: ਲਾਡੋਵਾਲ ਟੋਲ ਪਲਾਜ਼ੇ ਨੂੰ ਲੈ ਕੇ ਕਿਸਾਨਾਂ, NHAI ਅਤੇ ਪ੍ਰਸ਼ਾਸਨ ਵਿਚਾਲੇ ਮੀਟਿੰਗ ਦੋ ਘੰਟੇ ਬਾਅਦ ਵੀ ਰਹੀ ਬੇਸਿੱਟਾ

Ludhiana News: ਲਾਡੋਵਾਲ ਟੋਲ ਪਲਾਜ਼ਾ ਉਪਰ ਕਿਸਾਨਾ ਵੱਲੋ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਲੋਕਾ ਲਈ ਟੋਲ ਪਲਾਜ਼ਾ ਮੁਫ਼ਤ ਕੀਤਾ ਹੋਇਆ ਹੈ। ਟੋਲ ਦਾ ਮਾਮਲਾ ਹੁਣ ਮਾਣਯੋਗ ਹਾਈਕੋਰਟ ਵੀ ਪਹੁੰਚ ਚੁੱਕਾ ਹੈ। 

Advertisement
Ludhiana News: ਲਾਡੋਵਾਲ ਟੋਲ ਪਲਾਜ਼ੇ ਨੂੰ ਲੈ ਕੇ ਕਿਸਾਨਾਂ, NHAI ਅਤੇ ਪ੍ਰਸ਼ਾਸਨ ਵਿਚਾਲੇ ਮੀਟਿੰਗ ਦੋ ਘੰਟੇ ਬਾਅਦ ਵੀ ਰਹੀ ਬੇਸਿੱਟਾ
Stop
Manpreet Singh|Updated: Jul 09, 2024, 06:49 PM IST

Ludhiana News (ਤਰਸੇਮ ਲਾਲ ਭਾਰਦਵਾਜ): ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਲਾਡੋਵਾਲ ਨੂੰ ਬੰਦ ਹੋਏ ਇੱਕ ਮਹੀਨਾ ਹੋਣ ਵਾਲਾ ਹੈ। ਇਸ ਨੂੰ ਲੈ ਕੇ ਅੱਜ ਲੁਧਿਆਣਾ ਪ੍ਰਸ਼ਾਸਨ ਅਤੇ ਕਿਸਾਨ ਜੱਥੇਬੰਦੀਆਂ ਵਿਚਾਲੇ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਐਨਐਚਆਈ ਦੇ ਅਧਿਕਾਰੀ ਨੇ ਵੀ ਹਿੱਸਾ ਲਿਆ। ਕਰੀਬ ਦੋ ਘੰਟੇ ਮੀਟਿੰਗ ਚੱਲਣ ਦੇ ਬਾਵਜੂਦ ਵੀ ਬੇਸਿੱਟਾ ਰਹੀ ਹੈ। ਕਿਸਾਨ ਲਗਾਤਾਰ ਮੰਗ ਕਰ ਰਹੇ ਹਨ ਕਿ ਇਸ ਟੋਲ ਪਲਾਜ਼ੇ ਦੀਆਂ ਦਰਾਂ ਚ ਕਟੌਤੀ ਕੀਤੇ ਜਾਵੇ। ਦੂਸੇ ਪਾਸੇ ਅਥਾਰਟੀ ਇਸ ਨੂੰ ਮੰਨਣ ਲਈ ਤਿਆਰੀ ਨਹੀਂ ਹੈ।

ਲਾਡੋਵਾਲ ਟੋਲ ਪਲਾਜ਼ਾ ਉਪਰ ਕਿਸਾਨਾ ਵੱਲੋ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਲੋਕਾ ਲਈ ਟੋਲ ਪਲਾਜ਼ਾ ਮੁਫ਼ਤ ਕੀਤਾ ਹੋਇਆ ਹੈ। ਟੋਲ ਦਾ ਮਾਮਲਾ ਹੁਣ ਮਾਣਯੋਗ ਹਾਈਕੋਰਟ ਵੀ ਪਹੁੰਚ ਚੁੱਕਾ ਹੈ। ਜਿਸ ਤੋਂ ਬਾਅਦ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਮੀਟਿੰਗ ਲਈ ਡਿਪਟੀ ਕਮਿਸ਼ਨਰ ਦਫ਼ਤਰ ਬੁਲਾਇਆ ਗਿਆ। ਜਿੱਥੇ ਕਿ ਐਨ ਐਚ ਆਈ ਏ ਦੇ ਅਧਿਕਾਰੀ ਵੀ ਪਹੁੰਚੇ ਹੋ ਸਨ। ਜਿੱਥੇ ਕਿ ਡੀਸੀ ਦੀ ਅਗੁਵਾਹੀ ਵਿੱਚ ਮੀਟਿੰਗ ਹੋਈ ਪਰ ਮੀਟਿੰਗ ਬੇਸਿੱਟਾ ਰਹੀ ਹੁਣ ਮੁੜ ਹੋਵੇਗੀ 11 ਜੁਲਾਈ ਹੋਵੇਗੀ।

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਆਪਸੀ ਰੰਜਿਸ਼ ਨੂੰ ਲੈ ਕੇ ਘਰ ਦੇ ਬਾਹਰ ਫਾਈਰਿੰਗ, ਗੈਂਗਸਟਰ ਸਾਗਰ ਨਿਊਟਨ ਨੇ ਲਈ ਜਿੰਮੇਵਾਰੀ

 

ਕਿਸਾਨ ਆਗੂ ਦਿਲਬਾਗ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਪਾਂ ਪੂਰਾ ਪੱਖ ਐਨਐਚ ਆਈਏ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਰੱਖਿਆ ਗਿਆ ਐਨ ਐਚ ਆਈ ਏ ਦੇ ਅਧਿਕਾਰੀਆਂ ਨੂੰ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਆਇਆ ਕਿਸਾਨ ਆਗੂ ਦਿਲਬਾਗ ਸਿੰਘ ਨੇ ਕਿਹਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਉਦੋਂ ਤੱਕ ਜਨਤਾ ਲਈ ਟੋਲ ਬਿਲਕੁਲ ਫਰੀ ਰਹੇਗਾ। ਉਹਨਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਸਵਾਲਾਂ ਵੱਲੋਂ ਕੀਤੇ ਗਏ ਜਿਨ੍ਹਾਂ ਦੇ ਅਧਿਕਾਰੀਆਂ ਨੂੰ ਜਵਾਬ ਨਹੀਂ ਆਏ। ਉਹਨਾਂ ਨੇ ਕਿਹਾ ਕਿ ਟੋਲ ਕੰਪਨੀ ਵੱਲੋਂ ਜੋ ਸਹੂਲਤਾਂ ਸੜਕਾਂ ਉੱਪਰ ਦੇਣੀਆਂ ਚਾਹੀਦੀਆਂ ਹਨ। ਉਹ ਸਹੂਲਤ ਜਨਤਾ ਨੂੰ ਨਹੀਂ ਮਿਲਦੀ ਰਹੀਆਂ।

ਇਹ ਵੀ ਪੜ੍ਹੋ: Punjabi News: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸੇਵਾ ਖੇਤਰ ਵਿੱਚ ਜੀ.ਐਸ.ਟੀ ਦੀ ਪਾਲਣਾ ਨੂੰ ਵਧਾਉਣ 'ਤੇ ਜ਼ੋਰ

Read More
{}{}