Home >>Punjab

Ludhiana Crime News: ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ! ਬਦਮਾਸ਼ਾਂ ਨੇ ਨੌਜਵਾਨਾਂ ਉੱਪਰ ਕੀਤਾ ਹਮਲਾ

Ludhiana Crime News: ਲੁਧਿਆਣਾ ਸ਼ਕਤੀ ਨਗਰ ਇਲਾਕੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ, ਹਥਿਆਰਬੰਦ ਨੌਜਵਾਨਾਂ ਨੇ ਕੀਤਾ 2 ਨੌਜਵਾਨਾਂ ਉੱਪਰ ਤੇਜ਼ਧਾਰ ਹਥਿਆਰਾਂ ਤੇ ਹਮਲਾ, ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ  

Advertisement
Ludhiana Crime News: ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ! ਬਦਮਾਸ਼ਾਂ ਨੇ ਨੌਜਵਾਨਾਂ ਉੱਪਰ ਕੀਤਾ ਹਮਲਾ
Stop
Riya Bawa|Updated: Jan 31, 2024, 10:08 AM IST

Ludhiana Crime News/ਤਰਸੇਮ ਭਾਰਦਵਾਜ:  ਲੁਧਿਆਣਾ ਦੇ ਸ਼ਕਤੀ ਨਗਰ ਇਲਾਕੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ ਜਿੱਥੇ ਕਰੀਬ ਦੋ ਦਰਜਨ ਹਥਿਆਰਬੰਦ ਬਦਮਾਸ਼ਾਂ ਨੇ ਦੋ ਨੌਜਵਾਨਾਂ ਉੱਪਰ ਹਮਲਾ ਕਰ ਦਿੱਤਾ। ਪੀੜਤਾਂ ਨੂੰ ਸਿਵਲ ਹਸਪਤਾਲ ਲਿਆਉਂਦਾ ਗਿਆ ਜਿਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਹਮਲੇ ਦੇ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।

ਪੀੜ੍ਹਤ ਨੌਜਵਾਨ ਦੇ ਭਰਾ ਅਤੇ ਇੱਕ ਹੋਰ ਲੜਕੇ ਨੇ ਦੱਸਿਆ ਹੈ ਕਿ ਉਹ ਸ਼ਾਮ ਕਰੀਬ 7.30 ਵਜੇ ਸ਼ਕਤੀ ਨਗਰ ਇਲਾਕੇ ਵਿੱਚ ਸਥਿਤ ਇੱਕ ਬਰਗਰ ਦੀ ਰਹੇੜੀ ਕੋਲ ਬਰਗਰ ਖਾ ਰਹੇ ਸਨ। ਕਿ ਮੌਕੇ ਤੇ ਪਹੁੰਚ ਕਰੀਬ ਦੋ ਦਰਜਨ ਨੌਜਵਾਨਾਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ। ਹਾਲਾਂਕਿ ਹਮਲੇ ਦੇ ਕਾਰਨਾਂ ਬਾਰੇ ਉਹ ਹਾਲੇ ਨਹੀਂ ਦੱਸ ਸਕਦੇ। ਲੇਕਿਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਰੋਪੀਆਂ ਨਾਲ ਪੀੜਤਾਂ ਦਾ ਬੀਤੇ ਦਿਨ ਕੋਈ ਵਿਵਾਦ ਹੋਇਆ ਸੀ ਜਿਸ ਮਾਮਲੇ ਵਿੱਚ ਸਮਝੌਤਾ ਵੀ ਹੋ ਗਿਆ ਸੀ।

ਇਹ ਵੀ ਪੜ੍ਹੋJalandhar Accident News: ਜਲੰਧਰ 'ਚ ਔਡੀ ਨੇ ਈ-ਰਿਕਸ਼ਾ ਸਵਾਰ ਲੋਕਾਂ ਨੂੰ ਕੁਚਲਿਆ, 3 ਦੀ ਮੌਤ

ਪੀੜਤ ਦੇ ਭਰਾ ਨੇ ਦੱਸਿਆ ਹੈ ਕਿ ਹਮਲੇ ਤੋਂ ਬਾਅਦ ਉਹ ਇਹਨਾਂ ਨੂੰ ਚੱਕ ਕੇ ਹਸਪਤਾਲ ਲਿਆਏ। ਹਮਲੇ ਵਿੱਚ ਉਸ ਦੇ ਭਰਾ ਰਾਹੁਲ ਦੇ ਗੰਭੀਰ ਸੱਟਾਂ ਵੱਜੀਆਂ ਹਨ। ਉਹਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।

 

Read More
{}{}