Home >>Punjab

Ludhiana Fire News: ਲੁਧਿਆਣਾ 'ਚ ਪਲਾਸਟਿਕ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Ludhiana Fire News: ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਹੈ ਪਰ ਮੁੱਢਲੀ ਜਾਂਚ ਵਿੱਚ ਸੂਤਰਾਂ ਦੇ ਮੁਤਾਬਕ ਇਹ ਸਾਹਮਣੇ ਆਇਆ ਹੈ ਕਿ ਕਿਸੇ ਪਟਾਕੇ ਦੀ ਚੰਗਿਆੜੀ ਫੈਕਟਰੀ ਦੇ ਵਿੱਚ ਡਿੱਗਣ ਕਰਕੇ ਇਹ ਅੱਗ ਲੱਗੀ ਹੋ ਸਕਦੀ ਹੈ।

Advertisement
Ludhiana Fire News: ਲੁਧਿਆਣਾ 'ਚ ਪਲਾਸਟਿਕ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
Stop
Bharat Sharma |Updated: Nov 11, 2023, 10:39 AM IST

Ludhiana Fire News: ਲੁਧਿਆਣਾ ਦੇ ਫੋਕਲ ਪੁਆਇੰਟ ਫੇਸ 7 ਮੰਗਲੀ ਨੀਚੀ ਇਲਾਕੇ ਚ ਦੇਰ ਰਾਤ ਇੱਕ ਪਲਾਸਟਿਕ ਦੇ ਦਾਣੇ ਦੀ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗਣ ਕਰਕੇ ਵੱਡਾ ਹਾਦਸਾ ਹੋ ਗਿਆ ਜਿਸ ਕਾਰਨ ਫੈਕਟਰੀ ਦੀ ਛੱਤ ਹੇਠਾਂ ਡਿੱਗ ਗਈ ਅਤੇ ਫੈਕਟਰੀ ਦੇ ਵਿੱਚ ਪਿਆ ਸਾਰਾ ਹੀ ਪਲਾਸਟਿਕ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਪਲਾਸਟਿਕ ਦਾ ਸਮਾਨ ਹੋਣ ਕਰਕੇ ਅੱਗ ਤੇਜ਼ੀ ਦੇ ਨਾਲ ਫੈਲੀ। ਬੀਤੀ ਰਾਤ ਬਾਰਿਸ਼ ਹੋਣ ਤੋਂ ਬਾਅਦ ਹਵਾ ਵੀ ਕਾਫੀ ਤੇਜ਼ ਚੱਲ ਰਹੀ ਸੀ ਜਿਸ ਕਰਕੇ ਹਵਾ ਦੇ ਭਾਂਬੜ ਤੇਜੀ ਦੇ ਨਾਲ ਫੈਲ ਗਏ। 

ਮੌਕੇ ਉੱਤੇ ਅੱਗ ਬੁਝਾਓ ਅਮਲੇ ਦੀਆਂ 10 ਤੋਂ ਵੱਧ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਫੈਕਟਰੀ ਦੇ ਵਿੱਚ ਪਿਆ ਸਮਾਨ ਸੜ ਕੇ ਜਰੂਰ ਸਵਾਹ ਹੋ ਗਿਆ ਜਿਸ ਦਾ ਲੱਖਾਂ ਰੁਪਏ ਨੁਕਸਾਨ ਦੱਸਿਆ ਜਾ ਰਿਹਾ ਹੈ, ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਹੈ ਪਰ ਮੁਢਲੀ ਜਾਂਚ ਵਿੱਚ ਸੂਤਰਾਂ ਦੇ ਮੁਤਾਬਕ ਇਹ ਸਾਹਮਣੇ ਆਇਆ ਹੈ ਕਿ ਕਿਸੇ ਪਟਾਕੇ ਦੀ ਚੰਗਿਆੜੀ ਫੈਕਟਰੀ ਦੇ ਵਿੱਚ ਡਿੱਗਣ ਕਰਕੇ ਇਹ ਅੱਗ ਲੱਗੀ ਹੋ ਸਕਦੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  Rajasthan News: ਦੌਸਾ 'ਚ 4 ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ, ਸਬ ਇੰਸਪੈਕਟਰ ਗ੍ਰਿਫ਼ਤਾਰ

ਗੋਦਾਮ ਦੇ ਅੰਦਰ ਜ਼ਬਰਦਸਤ ਧਮਾਕਾ ਹੋਇਆ। ਇਸ ਕਾਰਨ ਟੀਨ ਦੀ ਛੱਤ ਡਿੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਗੋਦਾਮ ਵਿਚ ਕੋਈ ਨਹੀਂ ਸੀ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।

ਫਾਇਰ ਵਿਭਾਗ ਦੇ ਅਧਿਕਾਰੀ ਰਜਿੰਦਰਾ ਨੇ ਦੱਸਿਆ ਕਿ ਫੋਕਲ ਪੁਆਇੰਟ ਵਿੱਚ ਪਾਰਸ ਪਲਾਸਟਿਕ ਦੇ ਗੋਦਾਮ ਵਿੱਚ ਅੱਗ ਲੱਗ ਗਈ ਸੀ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਉਹ ਵਾਹਨਾਂ ਸਮੇਤ ਮੌਕੇ 'ਤੇ ਪਹੁੰਚ ਗਏ। ਅੱਗ ਬੁਝਾਉਣ ਲਈ ਕਰੀਬ 8 ਤੋਂ 10 ਪਾਣੀ ਦੀਆਂ ਗੱਡੀਆਂ ਦੀ ਵਰਤੋਂ ਕੀਤੀ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਭੀੜ ਨੂੰ ਖਿੰਡਾਇਆ।

Read More
{}{}