Home >>Punjab

Ludhiana News: ਟੈਂਪੂ ਟਰੈਵਲਰ ਅਤੇ ਟਰਾਲੀ ਵਿਚਾਲੇ ਹੋਈ ਟੱਕਰ, 13 ਲੋਕ ਜਖ਼ਮੀ ਹੋਏ

Ludhiana News: ਟੈਂਪੂ-ਟਰੈਵਲਰ ''ਚ ਸਵਾਰ 13 ਲੋਕ ਜ਼ਖਮੀ ਹੋ ਗਏ। ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਜਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ। ਹਾਦਸੇ ਵਿੱਚ ਜਖ਼ਮੀ ਹੋਏ ਲੋਕ ਹੁਸ਼ਿਆਰਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

Advertisement
Ludhiana News: ਟੈਂਪੂ ਟਰੈਵਲਰ ਅਤੇ ਟਰਾਲੀ ਵਿਚਾਲੇ ਹੋਈ ਟੱਕਰ, 13 ਲੋਕ ਜਖ਼ਮੀ ਹੋਏ
Stop
Manpreet Singh|Updated: Apr 16, 2024, 11:17 AM IST

Ludhiana News: ਲੁਧਿਆਣਾ ਵਿੱਚ ਜਲੰਧਰ ਬਾਈਪਾਸ ਨੇੜੇ ਉਸ ਵੇਲੇ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਟੈਂਪੂ ਟਰੈਵਲਰ ਦੇ ਟਰਾਲੀ ਨਾਲ ਟਕਰਾ ਗਿਆ। ਇਸ ਹਾਦਸੇ ਦੌਰਾਨ ਟੈਂਪੂ-ਟਰੈਵਲਰ ''ਚ ਸਵਾਰ 13 ਲੋਕ ਜ਼ਖਮੀ ਹੋ ਗਏ। ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਜਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ। ਹਾਦਸੇ ਵਿੱਚ ਜਖ਼ਮੀ ਹੋਏ ਲੋਕ ਹੁਸ਼ਿਆਰਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਹਾਦਸੇ ਵਿੱਚ ਜਖ਼ਮੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਹ ਹਰਿਦੁਆਰ ਤੋਂ ਹੁਸ਼ਿਆਰਪੁਰ ਵੱਲ ਪਰਤ ਰਿਹਾ ਸੀ। ਉਸ ਦੇ ਟੈਂਪੂ-ਟਰੈਵਲਰ ਅੱਗੇ ਜਾ ਰਹੀ ਟਰਾਲੀ ਨਾਲ ਟਕਰਾ ਗਈ ਅਤੇ ਜਲੰਧਰ ਬਾਈਪਾਸ ਨੇੜੇ ਡਿਵਾਈਡਰ ਨਾਲ ਜਾ ਟਕਰਾਇਆ। ਇਸ ਹਾਦਸੇ 'ਚ ਟੈਂਪੂ-ਟਰੈਵਲਰ 'ਚ ਸਵਾਰ 13 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

{}{}