Home >>Punjab

Ludhiana Cash Van Loot News: CMS ਕੰਪਨੀ 'ਚ ਲੁੱਟ ਦੀ ਪੂਰੀ ਕਹਾਣੀ ਆਈ ਸਾਹਮਣੇ! FIR ਚ ਹੋਏ ਵੱਡੇ ਖੁਲਾਸੇ

Ludhiana Cash Van Loot News: CMS ਕੈਸ਼ ਟਰਾਂਸਫਰ ਸਕਿਓਰਿਟੀ ਏਜੰਸੀ 'ਚ 5 ਲੋਕਾਂ ਨੂੰ ਬੰਧਕ ਬਣਾ ਕੇ ਕਰੋੜਾਂ ਰੁਪਏ ਲੁੱਟੇ।

Advertisement
Ludhiana Cash Van Loot News: CMS ਕੰਪਨੀ 'ਚ ਲੁੱਟ ਦੀ ਪੂਰੀ ਕਹਾਣੀ ਆਈ ਸਾਹਮਣੇ! FIR ਚ ਹੋਏ ਵੱਡੇ ਖੁਲਾਸੇ
Stop
Bharat Sharma |Updated: Jun 13, 2023, 04:15 PM IST

Ludhiana Cash Van Loot News: ਲੁਧਿਆਣਾ ਦੇ ਰਾਜਗੁਰੂ ਨਗਰ 'ਚ ATM ਕੈਸ਼ ਕੰਪਨੀ CMS 'ਚ ਹੋਈ ਲੁੱਟ ਦੀ ਪੂਰੀ ਕਹਾਣੀ ਸਾਹਮਣੇ ਆਈ ਹੈ। ATM ਕੈਸ਼ ਕੰਪਨੀ CMS 'ਚ ਹੋਈ ਲੁੱਟ ਮਾਮਲੇ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਪੁਲਿਸ ਕੋਲ ਦਰਜ ਕਰਵਾਈ ਐਫਆਈਆਰ ਵਿੱਚ ਕੰਪਨੀ ਦੇ ਬਰਾਂਚ ਮੈਨੇਜਰ ਨੇ ਲੁੱਟ ਦੀ ਸਾਰੀ ਘਟਨਾ ਨੂੰ ਯੋਜਨਾਬੱਧ ਤਰੀਕੇ ਨਾਲ ਬਿਆਨ ਕੀਤਾ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਸੁਰੱਖਿਆ ਗਾਰਡਾਂ ਦੀ ਕੁੱਟਮਾਰ ਕੀਤੀ ਗਈ। 

ਅੱਖਾਂ ਵਿੱਚ ਮਿਰਚ ਪਾ ਕੇ ਮੂੰਹ ਉੱਤੇ ਟੇਪ ਲਗਾਈ ਗਈ ਅਤੇ ਨਕਦੀ ਗਿਣ ਰਹੇ ਮੁਲਾਜ਼ਮਾਂ ਦੀ ਵੀ ਕੁੱਟਮਾਰ ਕੀਤੀ ਗਈ। ਲੁਟੇਰੇ ਕੈਸ਼ ਰੂਮ 'ਚ ਦਾਖਲ ਹੋਏ ਅਤੇ ਫਿਰ ਨਕਦੀ ਲੈ ਕੇ ਫ਼ਰਾਰ ਹੋ ਗਏ। ਸੂਤਰਾਂ ਮੁਤਾਬਿਕ ਪੁਲਿਸ ਵੱਲੋਂ ਮਾਮਲੇ ਸਬੰਧੀ ਦਰਜ ਕੀਤੀ ਗਈ ਐਫਆਈਆਰ ਦੀ ਕਾਪੀ ਲਗਾਤਾਰ ਛੁਪਾਈ ਜਾ ਰਹੀ ਸੀ। ਜਿਸ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਲੜੀਵਾਰ ਢੰਗ ਨਾਲ ਦਰਸਾਇਆ ਗਿਆ ਹੈ। ਲੁਟੇਰਿਆਂ ਨੇ ਕਿਵੇਂ ਸੁਰੱਖਿਆ ਗਾਰਡਾਂ ਅਤੇ ਕੈਸ਼ ਕਾਊਂਟਿੰਗ ਕਰਮਚਾਰੀਆਂ ਦੀ ਕੁੱਟਮਾਰ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

Ludhiana Cash Van Loot-  ATM ਕੈਸ਼ ਕੰਪਨੀ CMS 'ਚ ਹੋਈ ਲੁੱਟ ਦੀ ਪੂਰੀ ਕਹਾਣੀ

-CMS ਕੰਪਨੀ ਵਿੱਚ ਲੁਧਿਆਣਾ ਦਾ ਬ੍ਰਾਂਚ ਮੈਨੇਜਰ ਪ੍ਰਵੀਨ ਨੇ ਦੱਸਿਆ-  ਰਾਤ 2 ਵਜੇ ਦੇ ਕਰੀਬ 8-10 ਅਣਪਛਾਤੇ ਲੁਟੇਰੇ ਕੰਪਨੀ ਦੇ ਦਫਤਰ 'ਚ ਆਏ। ਉਸ ਕੋਲ ਹਥਿਆਰ ਸਨ। ਲੁਟੇਰਿਆਂ ਨੇ ਮੇਰੇ ਮੂੰਹ ਵਿੱਚ ਕੱਪੜਾ ਪਾ ਦਿੱਤਾ। ਉਨ੍ਹਾਂ ਨੇ ਮੇਰਾ ਮੂੰਹ ਬੰਨ੍ਹ ਕੇ ਮੈਨੂੰ ਕੁੱਟਿਆ। ਫਿਰ ਰੱਸੀ ਨਾਲ ਹੱਥ-ਪੈਰ ਬੰਨ੍ਹ ਕੇ ਅੰਦਰ ਵੜ ਗਏ।

-ਲੁਟੇਰਿਆਂ ਨੇ ਸੁਰੱਖਿਆ ਗਾਰਡ ਬਲਵੰਤ ਸਿੰਘ ਅਤੇ ਪਰਮਦੀਨ ਖਾਨ ਵਾਸੀ ਲੁਧਿਆਣਾ ਨੂੰ ਬੰਦੂਕ ਦੀ ਨੋਕ 'ਤੇ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਹਥਿਆਰ, ਰਾਈਫਲਾਂ ਖੋਹ ਲਈਆਂ। ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹ ਕੇ ਮੂੰਹ 'ਤੇ ਥੱਪੜ ਮਾਰ ਕੇ ਬੰਦੀ ਬਣਾ ਲਿਆ।

-ਫਿਰ ਉਸ ਦੀਆਂ ਅੱਖਾਂ ਵਿਚ ਲਾਲ ਮਿਰਚ ਪਾ ਕੇ ਸਰਵਰ ਰੂਮ ਵਿੱਚ ਬੰਦ ਕਰ ਦਿੱਤਾ। ਸਰਵਰ ਰੂਮ 'ਚ ਲੱਗੇ ਡੀ.ਵੀ.ਆਰ ਰਿਕਾਰਡਿੰਗ ਕੈਮਰੇ ਨੂੰ ਉਖਾੜ ਦਿੱਤਾ ਅਤੇ ਮੈਗਨੈਟਿਕ ਲਾਕ ਦੀਆਂ ਤਾਰਾਂ ਨੂੰ ਵੀ ਉਖਾੜ ਕੇ ਕੈਸ਼ ਰੂਮ 'ਚ ਦਾਖਲ ਹੋ ਗਏ।

-ਇਸ ਤੋਂ ਬਾਅਦ ਇਨ੍ਹਾਂ ਲੁਟੇਰਿਆਂ ਨੇ ਕੈਸ਼ ਰੂਮ ਦੇ ਅੰਦਰ ਦਾਖਲ ਹੋ ਕੇ ਮੇਜ਼ 'ਤੇ ਰੱਖੇ ਕਰੋੜਾਂ ਰੁਪਏ ਲੁੱਟ ਲਏ, ਜਿਸ ਦੀ ਉਹ ਹੁਣ ਤੱਕ ਗਿਣਤੀ ਕਰ ਰਹੇ ਸਨ। ਲੁਟੇਰਿਆਂ ਵੱਲੋਂ ਲੁੱਟੀ ਗਈ ਰਕਮ ਕਰੀਬ 8.49 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ: Karan Deol-Drisha Acharya Marriage: ਜਾਣੋ ਕੌਣ ਹੈ ਸੰਨੀ ਦਿਓਲ ਦੀ ਨੂੰਹ!

ਹੈਰਾਨੀ ਦੀ ਗੱਲ ਹੈ ਕਿ ਡੀਜੀਪੀ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਭੇਜੀ ਰੋਜ਼ਾਨਾ ਕ੍ਰਾਈਮ ਬ੍ਰੀਫਿੰਗ ਵਿੱਚ ਵੀ ਸਰਾਭਾ ਨਗਰ ਥਾਣੇ ਵਿੱਚ ਦਰਜ ਐਫਆਈਆਰ ਦਾ ਕੋਈ ਜ਼ਿਕਰ ਨਹੀਂ ਸੀ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਜਿਨ੍ਹਾਂ ਲੋਕਾਂ ਤੋਂ ਕੁਝ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ, ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Tourists in Himachal: ਜੇਕਰ ਮਨਾਲੀ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਹੋ ਸਕਦੀ ਹੈ ਫਾਇਦੇਮੰਦ

ਪਰ ਬੀਤੇ ਦਿਨੀ  ਏਡੀਸੀਪੀ ਸ਼ੁਭਮ ਅਗਰਵਾਲ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਜੇਕਰ ਕੁੱਲ ਲੁੱਟ ਦੀ ਗੱਲ ਕੀਤੀ ਜਾਵੇ ਤਾਂ 8.49 ਕਰੋੜਾਂ ਰੁਪਏ ਦੀ ਲੁੱਟ ਹੋਈ ਹੈ। 

ਲੁਧਿਆਣਾ ਦੇ ਰਾਜ ਗੁਰੂ ਨਗਰ ਸਥਿਤ 8.49 ਕਰੋੜ ਦੀ ਲੁੱਟ ਮਾਮਲੇ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ CMS ਕੰਪਨੀ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਹਨ। ਉਹਨਾਂ ਜਿੱਥੇ ਕੰਪਨੀ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ ਤਾਂ ਉਥੇ ਹੀ ਉਨ੍ਹਾਂ ਕੰਪਨੀ ਵੱਲੋਂ ਜੁਗਾੜੂ ਤੌਰ ਉੱਤੇ ਲਗਾਏ ਸੈਂਸਰ ਸਿਸਟਮ ਅਤੇ ਕਰਾਈਮ ਨੂੰ ਦਸਤਕ ਦੇਣ ਦੀ ਗੱਲ ਕਹੀ ਹੈ। 

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹ ਘਟਨਾ ਦੇ ਵਿੱਚ CMS ਕੰਪਨੀ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀ ਹਿਫ਼ਾਜ਼ਤ ਕਰਨ ਵਾਲੀ ਇਸ ਕੰਪਨੀ ਕੋਲ ਕੋਈ ਵੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇੰਤਜ਼ਾਮ ਨਹੀਂ ਸੀ। ਉਹਨਾਂ ਨੇ ਕਿਹਾ ਕਿ ਕਰਾਈਮ ਨੂੰ ਪਹਿਲ ਦੇਣ ਦੇ ਲਈ ਕੰਪਨੀ ਨੇ ਜੁਗਾੜੂ ਤੌਰ ਤੇ ਅਰੇਂਜਮੈਂਟ ਕੀਤੇ ਹੋਏ ਹਨ ਜਿਸਨੂੰ ਲੈ ਕੇ ਸਿਕਿਉਰਟੀ ਦੇ ਵਿੱਚ ਇੱਕ ਵੱਡਾ ਲੈਸ ਹੈ। 

Read More
{}{}