Home >>Punjab

LPG Cylinder Price: ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ! LPG ਸਿਲੰਡਰ ਦੀਆਂ ਕੀਮਤਾਂ ਫਿਰ ਵਧੀਆਂ, ਜਾਣੋ ਨਵੇਂ ਰੇਟ

LPG Cylinder Price: ਮਹੀਨੇ ਦੇ ਪਹਿਲੇ ਦਿਨ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ। ਅੱਜ ਵੀ ਇਨ੍ਹਾਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਗਈ ਹੈ।  

Advertisement
LPG Cylinder Price: ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ! LPG ਸਿਲੰਡਰ ਦੀਆਂ ਕੀਮਤਾਂ ਫਿਰ ਵਧੀਆਂ, ਜਾਣੋ ਨਵੇਂ ਰੇਟ
Stop
Riya Bawa|Updated: Dec 01, 2023, 09:35 AM IST

LPG Cylinder Price: ਦੇਸ਼ ਦੇ 5 ਸੂਬਿਆਂ ਵਿੱਚ ਬੀਤੇ ਦਿਨੀ ਵਿਧਾਨ ਸਭਾ ਚੋਣਾਂ ਖ਼ਤਮ ਹੋਈਆਂ ਹਨ। ਇਸ ਤੋਂ ਬਾਅਦ ਅੱਜ ਮਹੀਨੇ ਦੇ ਪਹਲਿਲੇ ਹੀ ਦਿਨ ਦੇਸ਼ ਭਰ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਦਰਅਸਲ ਇਹ ਵਾਧਾ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ 'ਤੇ ਹੋਇਆ ਹੈ ਅਤੇ ਇਸ ਦੇ ਰੇਟ 'ਚ 21 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਦੇਸ਼ ਭਰ ਵਿੱਚ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ। ਅੱਜ ਵੀ ਇਨ੍ਹਾਂ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਗਿਆ ਹੈ। 

ਦੇਸ਼ ਭਰ ਵਿੱਚ ਇੱਕ ਵਾਰ ਫਿਰ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ (LPG Cylinder Price) ਵਿੱਚ 21 ਰੁਪਏ ਦਾ ਵਾਧਾ ਹੋਇਆ ਹੈ। ਜਦਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਸਥਿਰ ਹਨ। ਹੁਣ ਰਾਜਧਾਨੀ ਦਿੱਲੀ 'ਚ 19 ਕਿਲੋ ਦਾ ਗੈਸ ਸਿਲੰਡਰ 1,797.50 ਰੁਪਏ 'ਚ ਮਿਲੇਗਾ।

ਇਹ ਵੀ ਪੜ੍ਹੋ: Punjab News: ਗੰਨੇ ਕਾਸ਼ਤਕਾਰਾਂ ਨੂੰ ਪੰਜਾਬ ਸਰਕਾਰ ਦੀ ਵੱਡੀ ਸੌਗਾਤ- ਗੰਨੇ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ

ਦੱਸ ਦੇਈਏ ਕਿ ਪਿਛਲੇ ਮਹੀਨੇ ਵੀ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ 103 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਵਾਧੇ ਤੋਂ ਬਾਅਦ ਰੈਸਟੋਰੈਂਟ ਮਾਲਕਾਂ ਦੇ ਨਾਲ-ਨਾਲ ਮਠਿਆਈਆਂ ਵੇਚਣ ਵਾਲਿਆਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ IOCL ਦੀ ਵੈੱਬਸਾਈਟ 'ਤੇ ਅਪਡੇਟ ਕੀਤੀਆਂ ਗਈਆਂ ਹਨ ਅਤੇ ਬਦਲੀਆਂ ਹੋਈਆਂ ਕੀਮਤਾਂ 1 ਦਸੰਬਰ ਤੋਂ ਲਾਗੂ ਹੋ ਗਈਆਂ ਹਨ।

ਜ਼ਿਕਰਯੋਗ ਹੈ ਕਿ ਦੀਵਾਲੀ ਤੋਂ ਠੀਕ ਪਹਿਲਾਂ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ 103 ਰੁਪਏ ਦਾ ਵਾਧਾ ਕੀਤਾ ਸੀ ਅਤੇ 1 ਨਵੰਬਰ 2023 ਨੂੰ ਦਿੱਲੀ 'ਚ ਇਸ ਦੀ ਕੀਮਤ 1833.00 ਰੁਪਏ ਹੋ ਗਈ ਸੀ।

ਜੇਕਰ ਗੱਲ ਕੀਤੀ ਜਾਵੇ ਅੱਜ --(LPG Cylinder Price)
ਰਾਜਧਾਨੀ ਦਿੱਲੀ ਵਿੱਚ ਅੱਜ ਤੋਂ 19 ਕਿਲੋ ਦਾ ਐਲਪੀਜੀ ਸਿਲੰਡਰ 1755.50 ਰੁਪਏ ਦੀ ਬਜਾਏ 1796.50 ਰੁਪਏ 
ਇਸ ਲਈ ਕੋਲਕਾਤਾ 'ਚ ਇਸ ਦੀ ਕੀਮਤ 1885.50 ਰੁਪਏ ਤੋਂ ਵਧਾ ਕੇ 1908.00 ਰੁਪਏ 
ਮੁੰਬਈ 'ਚ ਵਪਾਰਕ LPG ਸਿਲੰਡਰ ਦੀ ਕੀਮਤ 1728.00 ਰੁਪਏ ਦੀ ਬਜਾਏ 1749.00 ਰੁਪਏ 
ਚੇਨਈ 'ਚ ਇਹ 1942.00 ਰੁਪਏ ਦੀ ਬਜਾਏ 1968.50 ਰੁਪਏ 

ਇਹ ਵੀ ਪੜ੍ਹੋChandigarh News: ਚੰਡੀਗੜ੍ਹ 'ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਹੈੱਡਮਾਸਟਰ ਦੇ ਸਿਰ 'ਚ ਮਾਰੀ ਰਾਡ
 

Read More
{}{}