Home >>Punjab

Lok sabha Election 2024: ਪੰਜਾਬ 'ਚ 7ਵੇਂ ਗੇੜ ਵਿੱਚ ਹੋਣਗੀਆਂ ਲੋਕ ਸਭਾ ਚੋਣਾਂ; ਜਾਣੋ ਕਦੋਂ ਦਾਖ਼ਲ ਹੋਵੇਗੀ ਨਾਮਜ਼ਦਗੀ

Lok sabha Election 2024:  ਲੋਕ ਸਭਾ ਦੀਆਂ ਚੋਣ ਦਾ ਬਿਗੁਲ ਵਜ ਚੁੱਕਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਦੇਸ਼ ਵਿੱਚ ਹੋਣ ਵਾਲੇ ਲੋਕਤੰਤਰ ਦੇ ਮੇਲੇ ਦੀਆਂ ਤਾਰੀਕਾਂ ਦਾ ਐਲਾਨ ਕੀਤਾ।

Advertisement
Lok sabha Election 2024: ਪੰਜਾਬ 'ਚ 7ਵੇਂ ਗੇੜ ਵਿੱਚ ਹੋਣਗੀਆਂ ਲੋਕ ਸਭਾ ਚੋਣਾਂ; ਜਾਣੋ ਕਦੋਂ ਦਾਖ਼ਲ ਹੋਵੇਗੀ ਨਾਮਜ਼ਦਗੀ
Stop
Ravinder Singh|Updated: Mar 16, 2024, 05:20 PM IST

Himachal Lok Sabha Election 2024 Date and Schedule: ਲੋਕ ਸਭਾ ਦੀਆਂ ਚੋਣ ਦਾ ਬਿਗੁਲ ਵਜ ਚੁੱਕਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਦੇਸ਼ ਵਿੱਚ ਹੋਣ ਵਾਲੇ ਲੋਕਤੰਤਰ ਦੇ ਮੇਲੇ ਦੀਆਂ ਤਾਰੀਕਾਂ ਦਾ ਐਲਾਨ ਕੀਤਾ। ਮੁੱਖ ਚੋਣ ਕਮਿਸ਼ਨਰ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਮੁਤਾਬਕ ਲੋਕ ਸਭਾ ਚੋਣਾਂ ਸੱਤ ਪੜਾਵਾਂ ਵਿੱਚ ਹੋਣਗੀਆਂ।

19 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਹੋਣ ਵਾਲੀਆਂ ਲੋਕ ਸਭਾ ਚੋਣਾਂ 7 ਗੇੜਾਂ ਵਿੱਚ ਨੇਪਰੇ ਚੜ੍ਹਨਗੀਆਂ ਜਿਨ੍ਹਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।  ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਸੱਤਵੇਂ ਗੇੜ ਵਿੱਚ ਚੋਣ ਹੋਣਗੀਆਂ। ਸੱਤਵੇਂ ਗੇੜ ਵਿੱਚ 8 ਸੂਬਿਆਂ ਦੀਆਂ 57 ਸੀਟਾਂ ਉਪਰ 1 ਜੂਨ ਨੂੰ ਵੋਟਾਂ ਹੋਣਗੀਆਂ। ਲੋਕ ਸਭਾ ਚੋਣ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਸੱਤਵੇਂ ਅਤੇ ਆਖਰੀ ਪੜਾਅ ਵਿੱਚ ਪੰਜਾਬ ਦੀਆਂ 13, ਚੰਡੀਗੜ੍ਹ ਦੀ ਇੱਕ ਸੀਟ ਅਤੇ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ਉੱਤੇ 1 ਜੂਨ ਨੂੰ ਵੋਟਿੰਗ ਹੋਵੇਗੀ।

4 ਜੂਨ ਨੂੰ ਗਿਣਤੀ ਹੋਵੇਗੀ। ਤਿੰਨੋਂ ਥਾਵਾਂ 'ਤੇ 7 ਮਈ ਤੋਂ ਨਾਮਜ਼ਦਗੀ ਸ਼ੁਰੂ ਹੋਵੇਗੀ। ਨਾਮਜ਼ਦਗੀਆਂ 14 ਮਈ ਤੱਕ ਭਰੀਆਂ ਜਾ ਸਕਦੀਆਂ ਹਨ। 17 ਮਈ ਤੱਕ ਨਾਮ ਵਾਪਸ ਲਏ ਜਾ ਸਕਦੇ ਹਨ। ਅੱਜ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਕਮਿਸ਼ਨ ਨੇ 2019 ਦੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 10 ਮਾਰਚ ਨੂੰ ਕੀਤਾ ਸੀ ਪਰ ਇਸ ਵਾਰ 6 ਦਿਨ ਦੀ ਦੇਰੀ ਨਾਲ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਲਈ 25 ਮਈ ਨੂੰ ਵੋਟਾਂ ਪੈਣਗੀਆਂ। 4 ਜੂਨ ਨੂੰ ਗਿਣਤੀ ਹੋਵੇਗੀ। ਨਾਮਜ਼ਦਗੀ 29 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਨਾਮਜ਼ਦਗੀ ਦਾ ਆਖ਼ਰੀ ਦਿਨ 6 ਮਈ ਹੋਵੇਗਾ। 9 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾਣਗੀਆਂ। ਕਰਨਾਲ 'ਚ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਵਿਧਾਨ ਸਭਾ ਸੀਟ 'ਤੇ 25 ਮਈ ਨੂੰ 6ਵੇਂ ਪੜਾਅ 'ਚ ਉਪ ਚੋਣ ਹੋਵੇਗੀ। ਚੋਣ ਕਮਿਸ਼ਨ ਨੇ 2019 ਦੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 10 ਮਾਰਚ ਨੂੰ ਕੀਤਾ ਸੀ, ਪਰ ਇਸ ਵਾਰ ਚੋਣਾਂ ਦੀਆਂ ਤਰੀਕਾਂ ਦਾ ਐਲਾਨ 6 ਦਿਨ ਦੀ ਦੇਰੀ ਨਾਲ ਕੀਤਾ ਗਿਆ।

ਇਹ ਵੀ ਪੜ੍ਹੋ: Lok sabha Election 2024: ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ; ਜਾਣੋ ਪੰਜਾਬ 'ਚ ਕਦੋਂ ਪੈਣਗੀਆਂ ਵੋਟਾਂ

Read More
{}{}