Home >>Punjab

Hans Raj Hans Interview: ਰਾਜਨੀਤੀ ਵਿੱਚ ਬਹੁਤ ਕੁਝ ਗੁਆਇਆ, ਕਮਾਇਆ ਕੁਝ ਨਹੀਂ- ਹੰਸਰਾਜ ਹੰਸ

ਰਾਜਨੀਤੀ ਵਿੱਚ ਗੁਆਇਆ ਬਹੁਤ ਕੁਝ ਹੈ ਜਦ ਜਲੰਧਰ ਵਿੱਚ ਚੋਣ ਹਾਰੇ ਤਾਂ ਉਸ ਗਮ ਵਿੱਚ ਮੇਰੇ ਪਿਤਾ ਜੀ ਚਲੇ ਗਏ। ਉਸ ਤੋਂ ਬਾਅਦ ਜਦ ਦਿੱਲੀ ਵਿੱਚ ਚੋਣ ਜਿੱਤੇ ਤਾਂ ਮੇਰੀ ਮਾਤਾ ਜੀ ਦਾ ਦੇਹਾਂਤ ਹੋ ਗਿਆ। ਇਸ ਲਈ ਸਿਆਸਤ ਵਿੱਚ ਕਮਾਇਆ ਕੁਝ ਨਹੀਂ ਪਰ ਗੁਆਇਆ ਅਜਿਹਾ ਕੁਝ ਹੈ ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਜਲੰਧਰ ਤੋਂ ਅਕਾਲੀ ਦਲ ਨੇ

Advertisement
Hans Raj Hans Interview: ਰਾਜਨੀਤੀ ਵਿੱਚ ਬਹੁਤ ਕੁਝ ਗੁਆਇਆ, ਕਮਾਇਆ ਕੁਝ ਨਹੀਂ- ਹੰਸਰਾਜ ਹੰਸ
Stop
Ravinder Singh|Updated: Apr 23, 2024, 07:48 PM IST

Hans Raj Hans Interview: ਰਾਜਨੀਤੀ ਵਿੱਚ ਗੁਆਇਆ ਬਹੁਤ ਕੁਝ ਹੈ ਜਦ ਜਲੰਧਰ ਵਿੱਚ ਚੋਣ ਹਾਰੇ ਤਾਂ ਉਸ ਗਮ ਵਿੱਚ ਮੇਰੇ ਪਿਤਾ ਜੀ ਚਲੇ ਗਏ। ਉਸ ਤੋਂ ਬਾਅਦ ਜਦ ਦਿੱਲੀ ਵਿੱਚ ਚੋਣ ਜਿੱਤੇ ਤਾਂ ਮੇਰੀ ਮਾਤਾ ਜੀ ਦਾ ਦੇਹਾਂਤ ਹੋ ਗਿਆ। ਇਸ ਲਈ ਸਿਆਸਤ ਵਿੱਚ ਕਮਾਇਆ ਕੁਝ ਨਹੀਂ ਪਰ ਗੁਆਇਆ ਅਜਿਹਾ ਕੁਝ ਹੈ ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ।

ਜਲੰਧਰ ਤੋਂ ਅਕਾਲੀ ਦਲ ਨੇ ਕਿਹਾ ਸੀ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ ਪਰ ਹਾਰ ਦਾ ਮੂੰਹ ਦੇਖ ਕੇ ਮੇਰੇ ਪਿਤਾ ਜੀ ਕਹਿੰਦੇ ਸਨ ਕਿ ਇਹ ਲੋਕ ਪੰਥ ਦਾ ਸਾਥ ਨਹੀਂ ਦੇ ਰਹੇ, ਇਹ ਤੇਰਾ ਸਾਥ ਕਿਵੇਂ ਦੇਣਗੇ ਅਤੇ ਉਹੀ ਹੋਇਆ।

ਪੰਜਾਬ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਡਾ. ਦਰਸ਼ਨਪਾਲ ਤੇ ਹੋਰ ਕਿਸਾਨ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਤੈਅ ਕੀਤੀ ਸੀ ਪਰ ਇਹ ਲੋਕ ਮੀਟਿੰਗ ਲਈ ਨਹੀਂ ਆਏ।

ਜਦੋਂ ਦਿੱਲੀ ਵਿੱਚ ਅੰਦੋਲਨ ਚੱਲ ਰਿਹਾ ਸੀ ਤਾਂ ਅਸੀਂ ਇਹ ਮੀਟਿੰਗ ਤੈਅ ਕੀਤੀ ਸੀ ਪਰ ਇਹ ਲੋਕ ਮੀਟਿੰਗ ਸਬੰਧੀ ਪੁੱਛਣ ਨਹੀਂ ਆਏ। ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹਾਂ ਪਰ ਤੁਸੀਂ ਬੈਠ ਕੇ ਗੱਲ ਕਰੋ, ਜੋ ਲੋਕ ਅੱਜ ਮੇਰਾ ਵਿਰੋਧ ਕਰ ਰਹੇ ਹਨ, ਉਹ ਕਿਸਾਨ ਨਹੀਂ ਹਨ, ਇਹ ਲੋਕ ਸਿਰਫ ਕਿਸਾਨ ਦੇ ਭੇਸ ਵਿੱਚ ਹਨ ਜੋ ਮੇਰੇ ਵਿਰੁੱਧ ਗਲਤ ਸ਼ਬਦਾਵਲੀ ਵਰਤ ਰਹੇ ਹਨ।

ਇਹ ਵੀ ਪੜ੍ਹੋ : Arvind Kejriwal News: ਦਿੱਲੀ ਸ਼ਰਾਬ ਘੋਟਾਲਾ ਮਾਮਲੇ 'ਚ ਅੱਜ ਕੇਜਰੀਵਾਲ ਦੀ ਖ਼ਤਮ ਹੋ ਰਹੀ ਨਿਆਂਇਕ ਹਿਰਾਸਤ

ਕੋਈ ਵੀ ਕਿਸਾਨ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਦਾ ਹੈ। ਦਿੱਲੀ ਵਿੱਚ ਜੋ ਕੰਮ ਹੋਇਆ ਹੈ, ਉਸ ਦੇ ਆਧਾਰ ’ਤੇ ਲੋਕ ਮੈਨੂੰ ਵੋਟ ਦੇਣਗੇ ਜਿਥੋਂ ਜਿੱਤਣਗੇ ਤੇ ਇੱਥੇ ਉਦਯੋਗ ਸਥਾਪਿਤ ਕਰਨ ਲਈ ਕੰਮ ਕਰਨਗੇ। ਭਗਵੰਤ ਮਾਨ ਮੇਰੇ ਚੰਗੇ ਦੋਸਤ ਹਨ, ਉਹ ਮੈਨੂੰ ਆਪਣਾ ਸੀਨੀਅਰ ਸਮਝਦੇ ਹਨ ਅਤੇ ਬੇਸ਼ੱਕ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਪਰ ਉਨ੍ਹਾਂ ਨੇ ਅਜੇ ਤੱਕ ਮੇਰੇ ਖਿਲਾਫ ਕੁਝ ਨਹੀਂ ਕਿਹਾ ਅਤੇ ਉਹ ਮੇਰਾ ਸਤਿਕਾਰ ਕਰਦੇ ਹਨ।

ਇਹ ਵੀ ਪੜ੍ਹੋ : Vikas Bagga Murder Case: ਵਿਕਾਸ ਬੱਗਾ ਕਤਲ ਕਾਂਡ; ਅਦਾਲਤ ਨੇ ਮੁਲਜ਼ਮਾਂ ਨੂੰ 7 ਦਿਨ ਦੇ ਹੋਰ ਰਿਮਾਂਡ 'ਤੇ ਭੇਜਿਆ

Read More
{}{}