Home >>Chandigarh

Punjab Assembly Budget Session Live: ਬਜਟ ਸੈਸ਼ਨ ਦਾ 5ਵਾਂ ਦਿਨ-MLA ਪਰਗਟ ਸਿੰਘ ਨੇ ਰੂਸ 'ਚ ਫਸੇ ਪੰਜਾਬੀਆਂ ਦਾ ਸਦਨ 'ਚ ਚੁੱਕਿਆ ਮੁੱਦਾ

Punjab Assembly Budget Session Live: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬੀਤੇ ਦਿਨ ਪੇਸ਼ ਕੀਤੇ ਗਏ ਬਜਟ ਉਤੇ ਅੱਜ ਬਹਿਸ ਹੋਈ। ਜਿਸ ਤੋਂ ਬਾਅਦ ਬਜਟ 2024-25 ਪਾਸ ਕਰ ਦਿੱਤਾ ਗਿਆ

Advertisement
Punjab Assembly Budget Session Live:  ਬਜਟ ਸੈਸ਼ਨ ਦਾ 5ਵਾਂ ਦਿਨ-MLA ਪਰਗਟ ਸਿੰਘ ਨੇ ਰੂਸ 'ਚ ਫਸੇ ਪੰਜਾਬੀਆਂ ਦਾ ਸਦਨ 'ਚ ਚੁੱਕਿਆ ਮੁੱਦਾ
Stop
Riya Bawa|Updated: Mar 07, 2024, 01:15 PM IST
LIVE Blog

Punjab Assembly Budget Live Updates: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬੀਤੇ ਦਿਨ ਵਿੱਤੀ ਸਾਲ 2024-25 ਲਈ ਸੂਬੇ ਦਾ 2,04,918 ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕੀਤਾ ਗਿਆ ਹੈ। ਵਿਰੋਧੀ ਧਿਰਾਂ ਨੇ ਇਸ ਬਜਟ ਨੂੰ ਨਕਾਰ ਕੇ ਲੁਭਾਊ ਦੱਸਿਆ। ਪੰਜਾਬ ਬਜਟ ਸੈਸ਼ਨ ਦੇ ਚੌਥੇ ਦਿਨ  ਅਤੇ ਅੱਜ ਬਜਟ ਉਪਰ ਚਰਚਾ ਹੋਈ ਅਤੇ ਬਜਟ ਪਾਸ ਕਰ ਦਿੱਤਾ ਗਿਆ।

ਇਸ ਦੌਰਾਨ ਵਿਰੋਧੀ ਧਿਰਾਂ ਵੱਲੋਂ ਹੰਗਾਮੇ ਦੀ ਸੰਭਾਵਨਾ ਹੈ। ਵਿਰੋਧੀ ਪਾਰਟੀਆਂ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨਗੀਆਂ। ਹਾਲਾਂਕਿ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਮੰਤਰੀ ਵੀ ਹਮਲਾਵਰ ਮੂਡ ਵਿੱਚ ਹਨ। ਇਸ ਦੇ ਨਾਲ ਹੀ ਵਿੱਤ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਬਜਟ ਨਾਲ ਜੁੜੇ ਵਿਰੋਧੀ ਧਿਰ ਦੇ ਹਰ ਸਵਾਲ ਦਾ ਜਵਾਬ ਦੇਣਗੇ। ਬਜਟ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਾ ਤਾਂ ਕੋਈ ਨਵਾਂ ਟੈਕਸ ਲਗਾਇਆ ਅਤੇ ਨਾ ਹੀ ਕੋਈ ਹੋਰ ਵੱਡਾ ਐਲਾਨ ਕੀਤਾ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਦਰਮਿਆਨ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਵਿਧਾਨ ਸਭਾ ਦੇ ਸਾਹਮਣੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦਲਿਤਾਂ ਦੇ ਕੀਤੇ ਗਏ ਅਪਮਾਨ ਉਤੇ ਮੁਆਫੀ ਮੰਗੀ ਜਾਵੇ।

Punjab Assembly Budget Live Updates:

 

Read More
{}{}