Home >>Punjab

World Cup trophy: ਜਾਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਕੱਪ ਦੀ ਟ੍ਰਾਫੀ ਨੂੰ ਕਿਉਂ ਨਹੀਂ ਛੂਹਿਆ

  ਫਾਈਨਲ ਮੈਚ 'ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ। ਭਾਰਤੀ ਟੀਮ ਨੇ 17 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਦੂਜੀ ਵਾਰ ਟੀ-20 ਵਿਸ਼ਵ ਕੱਪ ਦੇ ਖਿਤਾਬ ਜਿੱਤ ਲਿਆ ਹੈ। ਅਮਰੀਕਾ ਅਤੇ ਵੈਸਟਇੰਡੀਜ਼ ਦੀ ਮੇਜ਼ਬਾਨੀ ਵਿੱਚ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਜਿੱਤ ਤੋਂ ਬਾਅਦ ਭਾਰਤੀ ਟੀਮ

Advertisement
World Cup trophy: ਜਾਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਕੱਪ ਦੀ ਟ੍ਰਾਫੀ ਨੂੰ ਕਿਉਂ ਨਹੀਂ ਛੂਹਿਆ
Stop
Ravinder Singh|Updated: Jul 04, 2024, 06:48 PM IST

World Cup trophy:  ਫਾਈਨਲ ਮੈਚ 'ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ। ਭਾਰਤੀ ਟੀਮ ਨੇ 17 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਦੂਜੀ ਵਾਰ ਟੀ-20 ਵਿਸ਼ਵ ਕੱਪ ਦੇ ਖਿਤਾਬ ਜਿੱਤ ਲਿਆ ਹੈ। ਅਮਰੀਕਾ ਅਤੇ ਵੈਸਟਇੰਡੀਜ਼ ਦੀ ਮੇਜ਼ਬਾਨੀ ਵਿੱਚ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਜਿੱਤ ਤੋਂ ਬਾਅਦ ਭਾਰਤੀ ਟੀਮ ਵੀਰਵਾਰ ਨੂੰ ਦੇਸ਼ ਪਰਤੀ।

ਵਿਸ਼ਵ ਚੈਂਪੀਅਨ ਬਣਨ ਮਗਰੋਂ ਟੀਮ ਇੰਡੀਆ ਚੱਕਰਵਾਤ ਕਾਰਨ ਬਾਰਬਾਡੋਸ ਵਿੱਚ ਫਸ ਗਈ ਸੀ ਅਤੇ ਅੱਜ ਯਾਨੀ 4 ਜੁਲਾਈ ਨੂੰ ਟੀਮ ਵਾਪਸ ਪਰਤ ਆਈ ਹੈ। ਟੀਮ ਦਾ ਉਥੇ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਆਈਟੀਸੀ ਮੌਰਿਆ ਹੋਟਲ 'ਚ ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਟੀਮ ਇੰਡੀਆ ਸਿੱਧੇ ਪੀਐੱਮ ਨਰਿੰਦਰ ਮੋਦੀ ਨੂੰ ਮਿਲਣ ਗਈ, ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਭਾਰਤੀ ਟੀਮ ਦੇ ਸਾਰੇ ਖਿਡਾਰੀ ਵਿਸ਼ੇਸ਼ ਜਰਸੀ ਪਹਿਨੇ ਨਜ਼ਰ ਆਏ। ਟੀਮ ਇੰਡੀਆ ਦੇ ਖਿਡਾਰੀਆਂ ਨੇ 'ਇੰਡੀਆ ਚੈਂਪੀਅਨਜ਼' ਨਾਮ ਦੀ ਵਿਸ਼ੇਸ਼ ਜਰਸੀ ਪਹਿਨੀ ਸੀ ਅਤੇ ਟੀਮ ਨੇ 7, ਕਲਿਆਰਨਾ ਲੋਕ ਮਾਰਗ 'ਤੇ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ। ਵਾਇਰਲ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਪੀਐੱਮ ਮੋਦੀ ਸਾਰੇ ਖਿਡਾਰੀਆਂ ਤੋਂ ਉਨ੍ਹਾਂ ਦੇ ਅਨੁਭਵ ਪੁੱਛਦੇ ਤੇ ਸਾਰਿਆਂ ਨਾਲ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ।

ਇਸ ਦੇ ਨਾਲ ਹੀ ਵੀਡੀਓ 'ਚ ਦੇਖਿਆ ਗਿਆ ਕਿ ਕਪਤਾਨ ਰੋਹਿਤ ਸ਼ਰਮਾ ਤੇ ਕੋਚ ਰਾਹੁਲ ਦ੍ਰਾਵਿੜ ਪੀਐੱਮ ਮੋਦੀ ਦੇ ਕੋਲ ਬੈਠੇ ਨਜ਼ਰ ਆ ਰਹੇ ਹਨ ਅਤੇ ਰੋਹਿਤ ਅਤੇ ਦ੍ਰਾਵਿੜ ਨੇ ਪੀਐੱਮ ਮੋਦੀ ਨੂੰ ਟੀ-20 ਵਰਲਡ ਕੱਪ ਦੀ ਟਰਾਫੀ ਸੌਂਪੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਪੀਐਮ ਨੇ ਟ੍ਰਾਫੀ ਨੂੰ ਨਹੀਂ ਲਗਾਇਆ ਹੱਥ
ਦ੍ਰਾਵਿੜ ਅਤੇ ਰੋਹਿਤ ਨੇ ਇੱਕ-ਇੱਕ ਹੱਥ ਨਾਲ ਟਰਾਫੀ ਚੁੱਕੀ, ਜਦੋਂ ਕਿ ਪੀਐਮ ਮੋਦੀ ਨੇ ਫੋਟੋਆਂ ਖਿਚਵਾਉਂਦੇ ਹੋਏ ਉਨ੍ਹਾਂ ਦੇ ਹੱਥ ਫੜ੍ਹੇ। ਪੀਐਮ ਮੋਦੀ ਦੀ ਇਹ ਗੱਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇੱਕ ਗੈਰ ਲਿਖਤੀ ਨਿਯਮ ਦੇ ਅਨੁਸਾਰ, ਟੀਮਾਂ ਜਾਂ ਵਿਅਕਤੀਆਂ ਦੁਆਰਾ ਜਿੱਤੀਆਂ ਟਰਾਫੀਆਂ ਜਾਂ ਤਗਮੇ ਸਿਰਫ ਉਨ੍ਹਾਂ ਲੋਕਾਂ ਦੁਆਰਾ ਛੂਹਣੇ ਚਾਹੀਦੇ ਹਨ ਜਿਨ੍ਹਾਂ ਦੀ ਟੀਮ ਨੇ ਟਰਾਫੀ ਜਿੱਤੀ ਹੈ।

ਭਾਵ ਟਰਾਫੀ 'ਤੇ ਅਧਿਕਾਰ ਸਿਰਫ ਉਨ੍ਹਾਂ ਦਾ ਹੈ ਜਿਨ੍ਹਾਂ ਨੇ ਆਪਣੀ ਸਖਤ ਮਿਹਨਤ ਨਾਲ ਇਸ ਨੂੰ ਜਿੱਤਿਆ ਹੈ। ਇਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਧੇ ਤੌਰ ਉਤੇ ਟ੍ਰਾਫੀ ਨੂੰ ਨਹੀਂ ਛੂਹਿਆ ਬਲਕਿ ਦ੍ਰਾਵਿੜ ਅਤੇ ਰੋਹਿਤ ਦੇ ਹੱਥਾਂ ਨੂੰ ਫੜ੍ਹਿਆ ਸੀ। ਅਜਿਹਾ ਫੀਫਾ ਵਿਸ਼ਵ ਕੱਪ ਦੌਰਾਨ ਵੀ ਕਈ ਵਾਰ ਦੇਖਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਕਾਰਨ ਪੀਐਮ ਮੋਦੀ ਨੇ ਵੀ ਭਾਰਤੀ ਟੀਮ ਅਤੇ ਉਸ ਦੇ ਖਿਡਾਰੀਆਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਕਦਮ ਦੀ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਸ਼ਲਾਘਾ ਕੀਤੀ ਹੈ।

{}{}