Home >>Punjab

Agriculture News: ਜਾਣੋ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੀ ਮਿੱਟੀ ਸੇਬ ਦੀ ਖੇਤੀ ਲਈ ਉੱਤਮ? ਇਹ ਕਿਸਾਨ ਕਰ ਰਿਹੈ ਮੋਟੀ ਕਮਾਈ

Agriculture News:  ਖੇਤੀ ਮਾਹਿਰਾਂ ਮੁਤਾਬਕ ਪੰਜਾਬ ਦੇ ਕੁਝ ਅਜਿਹੇ ਜ਼ਿਲ੍ਹੇ ਹਨ ਜੋ ਕਿ ਸੇਬ ਦੀ ਬਾਗਬਾਨੀ ਲਈ ਢੁੱਕਵੇਂ ਹਨ। ਪੰਜਾਬ ਵਿੱਚ ਸੇਬਾਂ ਦੀ ਖੇਤੀ ਲਈ ਦੋ ਕਿਸਮਾਂ ਨੂੰ ਮਾਨਤਾ ਦਿੱਤੀ ਗਈ ਹੈ।

Advertisement
 Agriculture News: ਜਾਣੋ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੀ ਮਿੱਟੀ ਸੇਬ ਦੀ ਖੇਤੀ ਲਈ ਉੱਤਮ? ਇਹ ਕਿਸਾਨ ਕਰ ਰਿਹੈ ਮੋਟੀ ਕਮਾਈ
Stop
Ravinder Singh|Updated: Dec 19, 2023, 05:22 PM IST

Agriculture News: ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀਬਾੜੀ ਇਸ ਦੀ ਰੀੜ ਦੀ ਹੱਡੀ ਹੈ। ਪੰਜਾਬ ਦੀ ਕਿਸਾਨ ਆਧੁਨਿਕ ਜ਼ਮਾਨੇ ਵਿੱਚ ਵੀ ਰਵਾਇਤੀ ਖੇਤੀ ਨੂੰ ਤਰਜ਼ੀਹ ਦੇ ਰਹੇ ਹਨ। ਇਸ ਦਰਮਿਆਨ ਕੁਝ ਅਗਾਂਹ ਵਧੂ ਸੋਚ ਦੇ ਮਾਲਕ ਕਿਸਾਨ ਵੱਖਰੇ ਢੰਗ ਨਾਲ ਖੇਤੀ ਕਰ ਰਹੇ ਹਨ।

2011 ਵਿੱਚ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਸੇਬ ਦੀ ਖੇਤੀ ਨੂੰ ਸ਼ੁਰੂ ਕਰਨ ਵਾਲੇ ਡਾਕਟਰ ਗੁਰਿੰਦਰ ਸਿੰਘ ਬਾਜਵਾ ਨੇ 6 ਏਕੜ ਵਿੱਚ ਗੋਲਡਨ ਡਾਰਟਸ ਅਤੇ ਆਨਾ ਕਿਸਮ ਦੇ 1100 ਸੇਬ ਦੇ ਪੌਦੇ ਲਗਾਏ ਸਨ, ਜਿਨ੍ਹਾਂ ਨੂੰ ਹੁਣ ਪੰਜਾਬ ਦੇ ਖੇਤੀਬਾੜੀ ਵਿਭਾਗ ਲੁਧਿਆਣਾ ਵੱਲੋਂ ਪੰਜਾਬ ਵਿੱਚ ਸੇਬ ਦੀ ਖੇਤੀ ਕਰਨ ਨੂੰ ਯੋਗ ਮੰਨਦੇ ਹੋਏ ਮਾਨਤਾ ਮਿਲ ਚੁੱਕੀ ਹੈ, ਜਿਸ ਨੂੰ ਲੈ ਕੇ ਡਾਕਟਰ ਬਾਜਵਾ ਨੇ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ 6 ਏਕੜ ਵਿੱਚ ਸੇਬ ਦੇ 1100 ਪੌਦੇ ਲਗਾਏ ਸਨ।

ਅੱਜ ਹਰ ਪੌਦਾ 40 ਕਿਲੋ ਦੇ ਕਰੀਬ ਫਲ ਦਿੰਦਾ ਹੈ, ਜਿਸ ਨੂੰ ਉਹ ਮਾਰਕੀਟ ਵਿੱਚ 110 ਰੁਪਏ ਤੋਂ ਲੈ ਕੇ 140 ਰੁਪਏ ਤੱਕ ਵੇਚਜੇ ਹਨ ਜੋ ਉਨ੍ਹਾਂ ਲਈ ਕਾਫੀ ਚੰਗਾ ਮੁਨਾਫਾ ਦੇਣ ਵਾਲੀ ਫ਼ਸਲ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਰੋਪੜ ਤੋਂ ਪਠਾਨਕੋਟ ਤੱਕ ਕਿਸਾਨ ਕੰਢੀ ਖੇਤਰ ਵਿੱਚ ਸੇਬ ਦੀ ਫਸਲ ਉਗਾਉਣ ਤਾਂ ਉਹ ਚੰਗੀ ਆਮਦਨ ਕਮਾ ਸਕਦੇ ਹਨ।

ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਪ੍ਰਤੀ ਪ੍ਰੇਰਿਤ ਕਰਨ ਲਈ ਖੇਤੀ ਮਾਹਿਰਾਂ ਨਾਲ ਮੀਟਿੰਗ ਕੀਤੀ ਗਈ ਸੀ। ਸੇਬਾਂ ਦੀ ਬਾਗਬਾਨੀ ਲਈ ਰੋਪੜ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਪਟਿਆਲਾ, ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹੇ ਨੂੰ ਢੁਕਵੇਂ ਮੰਨਿਆ ਗਿਆ ਸੀ। ਸੇਬਾਂ ਦੀ ਖੇਤੀ ਲਈ 2 ਕਿਸਮਾਂ ਦੀ ਪਛਾਣ ਕੀਤੀ ਗਈ ਸੀ, ਜਿਹਨਾਂ 'ਚ ਆਨਾ ਕਿਸਮ ਤੇ ਗੋਲਡਨ ਡਾਰਟਸ ਕਿਸਮ ਸ਼ਾਮਲ ਹੈ।

ਇਹ ਵੀ ਪੜ੍ਹੋ : Farmers News: ਆਲੂਆਂ ਦਾ ਘੱਟ ਰੇਟ ਮਿਲਣ ਕਾਰਨ ਕਿਸਾਨਾਂ ਨੇ ਇਹ ਕਦਮ ਚੁੱਕਣ ਦਾ ਲਿਆ ਫ਼ੈਸਲਾ

ਇਸ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਸੀਐਮ ਭਗਵੰਤ ਮਾਨ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਸੀ ਕਿ ਇਸ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਨੂੰ ਜਾਗਰੂਕ ਕਰਨ। ਪਠਾਨਕੋਟ ਦੇ ਜੰਗਲਾਤ ਪਿੰਡ ਦਾ ਰਹਿਣ ਵਾਲਾ ਕਿਸਾਨ ਰਮਨ ਸਲਾਰੀਆ ਵੀ ਸੇਬਾਂ ਦੀ ਖੇਤੀ ਕਰਕੇ ਚੰਗੀ ਕਮਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ : Farmer News: ਟਮਾਟਰ ਦੀ ਫ਼ਸਲ ਨਵੀਂ ਨੂੰ ਲੱਗੀ ਬਿਮਾਰੀ, ਮਾਲਵਾ ਖੇਤਰ 'ਚ ਸਭ ਤੋਂ ਵੱਧ ਖ਼ਤਰਾ !

ਹੁਸ਼ਿਆਰਪੁਰ ਤੋਂ ਰਮਨ ਖੋਸਲਾ ਦੀ ਰਿਪੋਰਟ

Read More
{}{}