Home >>Punjab

ਮੂੰਗੀ ਦੀ ਦਾਲ ਕਿਵੇਂ ਹੈ ਸਿਹਤ ਲਈ ਫ਼ਾਇਦੇਮੰਦ, ਤੁਸੀ ਵੀ ਜਾਣੋ

ਸਿਹਤਮੰਦ ਹੋਣਾ ਹਰ ਕੋਈ ਚਾਹੁੰਦਾ ਹੈ, ਪਰ ਇਸਦੇ ਲਈ ਕਸਰਤ,ਸੈਰ ਕਰਨਾ ਸੰਤੁਲਿਤ ਭੋਜਨ ਵੱਲ ਧਿਆਨ ਦੇਣ ਨੂੰ ਕੋਈ ਤਿਆਰ ਨਹੀਂ ਹੈ। ਸਾਡੀ ਰਸੋਈ ‘ਚ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲ ਸਕਦੇ ਹਨ। ਇਨ੍ਹਾਂ ‘ਚੋਂ ਇੱਕ ਮੂੰਗੀ ਦੀ ਦਾਲ ਹੈ। ਮੂੰਗੀ ਦੀ ਦਾਲ ਰੋਜ਼ਾਨਾ ਜ਼ਿੰਦਗੀ ਵਿੱਚ ਖਾਧੀ ਜਾਂਦੀ ਹੈ। ਇਹ ਹੋਰ ਵੀ ਵਧੀਆ ਮੰਨੀ ਜਾਂਦੀ ਹੈ ਜੇਕਰ ਇਹ ਛਿਲਕਿਆਂ ਸਮੇਤ ਖਾਧੀ ਜਾਵੇ।

Advertisement
ਮੂੰਗੀ ਦੀ ਦਾਲ ਕਿਵੇਂ ਹੈ ਸਿਹਤ ਲਈ ਫ਼ਾਇਦੇਮੰਦ, ਤੁਸੀ ਵੀ ਜਾਣੋ
Stop
Zee News Desk|Updated: Aug 11, 2022, 07:14 PM IST

ਚੰਡੀਗੜ੍ਹ- ਸਿਹਤਮੰਦ ਹੋਣਾ ਹਰ ਕੋਈ ਚਾਹੁੰਦਾ ਹੈ, ਪਰ ਇਸਦੇ ਲਈ ਕਸਰਤ,ਸੈਰ ਕਰਨਾ ਸੰਤੁਲਿਤ ਭੋਜਨ ਵੱਲ ਧਿਆਨ ਦੇਣ ਨੂੰ ਕੋਈ ਤਿਆਰ ਨਹੀਂ ਹੈ। ਸਾਡੀ ਰਸੋਈ ‘ਚ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲ ਸਕਦੇ ਹਨ। ਇਨ੍ਹਾਂ ‘ਚੋਂ ਇੱਕ ਮੂੰਗੀ ਦੀ ਦਾਲ ਹੈ। ਮੂੰਗੀ ਦੀ ਦਾਲ ਰੋਜ਼ਾਨਾ ਜ਼ਿੰਦਗੀ ਵਿੱਚ ਖਾਧੀ ਜਾਂਦੀ ਹੈ। ਇਹ ਹੋਰ ਵੀ ਵਧੀਆ ਮੰਨੀ ਜਾਂਦੀ ਹੈ ਜੇਕਰ ਇਹ ਛਿਲਕਿਆਂ ਸਮੇਤ ਖਾਧੀ ਜਾਵੇ।

ਦਾਲ ਦੀ ਵਰਤੋਂ ਨਾਲ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ ਦੂਰ

ਜਦੋਂ ਤੁਹਾਨੂੰ ਬੁਖਾਰ ਹੁੰਦਾ ਹੈ, ਮੂੰਗੀ ਦੀ ਦਾਲ ‘ਚ ਸੁੱਕੇ ਹੋਏ ਆਂਵਲੇ ਨੂੰ ਪਕਾਉ ਅਤੇ ਦਿਨ ਵਿਚ ਦੋ ਵਾਰ ਖਾਓ। ਮੂੰਗ ਦਾਲ ਦੀ ਖਿਚੜੀ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਲਈ ਕਬਜ਼ ਤੋਂ ਪ੍ਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਤੁਹਾਨੂੰ ਦਾਦ, ਖਾਜ-ਖੁਜਲੀ ਦੀ ਸਮੱਸਿਆ ਹੈ ਤਾਂ ਮੂੰਗ ਦੀ ਦਾਲ ਨੂੰ ਛਿਲਕੇ ਸਮੇਤ ਪੀਸ ਲਓ। ਇਸ ਲੇਪ ਨੂੰ ਪ੍ਰਭਾਵਿਤ ਥਾਂਵਾ ‘ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ। ਟਾਈਫਾਈਡ ਹੋਣ ‘ਤੇ ਇਸ ਦੀ ਵਰਤੋਂ ਕਰਨ ਨਾਲ ਰੋਗੀ ਨੂੰ ਬਹੁਤ ਰਾਹਤ ਮਿਲਦੀ ਹੈ ਪਰ ਸਾਧੀ ਮੂੰਗ ਦੀ ਦਾਲ ਦੀ ਵਰਤੋਂ ਫਾਇਦੇਮੰਦ ਰਹਿੰਦੀ ਹੈ।

ਭਾਰ ਘਟਾਉਣ 'ਚ ਮਦਦਗਾਰ ਮੂੰਗੀ ਦੀ ਦਾਲ

ਮੂੰਗੀ ਦੀ ਦਾਲ 'ਚ ਮੌਜੂਦ ਕਾਰਬੋਹਾਈਡ੍ਰੇਟਸ ਨੂੰ ਆਸਾਨੀ ਨਾਲ ਹਜ਼ਮ ਕੀਤਾ ਜਾ ਸਕਦਾ ਹੈ ਜਦਕਿ ਦੂਸਰੀਆਂ ਦਾਲਾਂ ਨੂੰ ਹਜ਼ਮ ਕਰਨ 'ਚ ਦਿੱਕਤ ਹੁੰਦੀ ਹੈ। ਡਾਇਬਟੀਜ਼ ਨੂੰ ਕਈ ਰੋਗਾਂ ਦੀ ਜੜ੍ਹ ਮੰਨਿਆ ਜਾਂਦਾ ਹੈ। ਮੂੰਗੀ ਦੇ ਬੀਜਾਂ 'ਚ ਅਜਿਹੀਆਂ ਕਈ ਖ਼ੂਬੀਆਂ ਹੁੰਦੀਆਂ ਹਨ ਜਿਸ ਨਾਲ ਬਲੱਡ ਸ਼ੂਗਰ ਲੈਵਲ ਘਟਾਇਆ ਜਾ ਸਕਦਾ ਹੈ। ਇਸ ਦੇ ਨਾਲ ਲਈ ਜਾ ਰਹੀ ਇੰਸੁਲਿਨ ਨੂੰ ਵੀ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਵਜ਼ਨ ਘਟਾਉਣ ਦੇ ਯਤਨ 'ਚ ਮੂੰਗੀ ਦੀ ਦਾਲ ਤੇ ਅੰਕੁਰਿਤ ਮੂੰਗੀ 'ਤੇ ਨਿਰਭਰ ਰਿਹਾ ਜਾ ਸਕਦਾ ਹੈ। ਫਾਈਬਰ ਤੇ ਪ੍ਰੋਟੀਨ ਭੁੱਖ ਵਧਾਉਣ ਵਾਲੇ ਹਾਰਮੋਨ ਦਬਾਉਣ 'ਚ ਸਮਰੱਥ ਹੁੰਦੇ ਹਨ।

ਭਾਰਤ ਦੀ ਦੇਣ ਹੈ ਮੂੰਗੀ ਦੀ ਦਾਲ

ਦੁਨੀਆ ਨੂੰ ਭਾਰਤ ਦੀ ਦੇਣ ਹੈ ਮੂੰਗੀ ਦੀ ਦਾਲ। ਇੱਥੇ ਪੈਦਾ ਹੋ ਕੇ ਮੂੰਗੀ ਦੀ ਦਾਲ ਚੀਨ ਤੇ ਮੱਧ ਏਸ਼ੀਆ ਦੇ ਰਸਤੇ ਯੂਰਪ ਤੇ ਦੁਨੀਆ ਦੇ ਬਾਕੀ ਦੇਸ਼ਾਂ 'ਚ ਇਸਤੇਮਾਲ ਕੀਤੀ ਜਾਂਦੀ ਹੈ। ਇਸ ਦੇ ਇਕ ਕੱਪ ਯਾਨੀ ਲਗਪਗ 200 ਗ੍ਰਾਮ ਬੀਜਾਂ ਤੋਂ 212 ਕੈਲਰੀ ਮਿਲਦੀ ਹੈ ਜਿਸ ਵਿਚ ਫੈਟ, ਪ੍ਰੋਟੀਨ, ਕਾਰਬੋਹਾਈਡ੍ਰੇਟਸ, ਫਾਈਬਰ, ਫੋਲੇਟ, ਮੈਂਗਨੀਜ਼, ਵਿਟਾਮਿਨ ਬੀ-1, ਮੈਗਨੀਸ਼ੀਅਮ, ਫਾਸਫੋਰਸ, ਆਇਰਨ, ਕੌਪਰ, ਪੋਟਾਸ਼ੀਅਮ, ਜ਼ਿੰਕ ਤੇ ਵਿਟਾਮਿਨ ਬੀ-2, ਬੀ-3, ਬੀ-5, ਬੀ-6 ਤੇ ਸੈਲੇਨਿਅਮ ਵੀ ਸ਼ਾਮਲ ਹਨ।

Read More
{}{}