Home >>Punjab

Farmer Protest: 'ਸਰਕਾਰ ਚਾਹੇ ਤਾਂ ਰਾਤੋ- ਰਾਤ ਨਿਕਲ ਸਕਦਾ ਹੈ ਮਸਲਿਆਂ ਦਾ ਹੱਲ' ਸਰਵਣ ਸਿੰਘ ਪੰਧੇਰ ਨੇ ਕਹੀ ਵੱਡੀ ਗੱਲ

Farmer Protest: ਸਰਵਣ ਸਿੰਘ ਪੰਧੇਰ ਨੇ ਹਾਲ ਹੀ ਵਿੱਚ ਵੱਡੀ ਗੱਲ ਕਹੀ ਹੈ। ਉਹਨਾਂ ਨੇ ਕਿਹਾ ਸਰਕਾਰ ਚਾਹੇ ਤਾਂ ਰਾਤੋ- ਰਾਤ ਮਸਲਿਆਂ ਦਾ ਹੱਲ ਨਿਕਲ ਸਕਦਾ ਹੈ।

Advertisement
Farmer Protest: 'ਸਰਕਾਰ ਚਾਹੇ ਤਾਂ ਰਾਤੋ- ਰਾਤ ਨਿਕਲ ਸਕਦਾ ਹੈ ਮਸਲਿਆਂ ਦਾ ਹੱਲ' ਸਰਵਣ ਸਿੰਘ ਪੰਧੇਰ ਨੇ ਕਹੀ ਵੱਡੀ ਗੱਲ
Stop
Riya Bawa|Updated: Feb 17, 2024, 12:42 PM IST

Farmer Protest:  ਕਿਸਾਨਾਂ ਦਾ ਅੰਦੋਲਨ ਲਗਾਤਾਰ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਕਿਸਾਨ ਸੜਕਾਂ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਕੰਕਰੀਟ ਦੇ ਬੈਰੀਅਰ ਅਤੇ ਕੰਡਿਆਲੀ ਤਾਰ ਲਗਾ ਕੇ ਇਨ੍ਹਾਂ ਹੱਦਾਂ ਉੱਤੇ ਸਖ਼ਤ ਬੈਰੀਕੇਡਿੰਗ ਕੀਤੀ ਹੋਈ ਹੈ। ਪੁਲਿਸ ਕਿਸਾਨਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਵੀ ਸੁੱਟ ਰਹੀ ਹੈ, ਕਿਸਾਨ ਬੈਰੀਕੇਡ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪੁਲਿਸ ਵਾਟਰ ਕੈਨਨ ਦਾ ਵੀ ਇਸਤੇਮਾਲ ਕਰਦੀ ਹੈ।

ਹਾਲ ਹੀ ਵਿੱਚ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਵੱਡਾ ਬਿਆਨ ਦਿੱਤਾ ਹੈ। ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ  "ਸਰਕਾਰ ਇੱਕ ਆਰਡੀਨੈਂਸ ਰਾਹੀਂ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨ ਲਿਆ ਸਕਦੀ ਹੈ... ਇੱਕ ਵਾਰ ਜਦੋਂ ਸਰਕਾਰ ਕਾਨੂੰਨ ਲਿਆਉਣ ਦਾ ਫੈਸਲਾ ਲੈ ਲੈਂਦੀ ਹੈ, ਤਾਂ ਕੋਈ ਹੱਲ ਲੱਭਿਆ ਜਾ ਸਕਦਾ ਹੈ।" ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਚਾਹੇ ਤਾਂ ਰਾਤੋ-ਰਾਤ ਹੱਲ ਹੋ ਸਕਦਾ ਹੈ। ਕਿਸਾਨੀ ਦੇ ਸਾਰੇ ਮਸਲਿਆਂ ਦਾ ਹੱਲ ਵੀ ਨਿਕਲ ਸਕਦਾ ਹੈ। 

ਇਹ ਵੀ ਪੜ੍ਹੋ: Farmer Protest: ਕਿਸਾਨੀ ਅੰਦੋਲਨ ਦੌਰਾਨ ਪੰਜਾਬ 'ਚ 2 ਦਿਨ ਟੋਲ ਫਰੀ, ਅੱਜ ਭਾਜਪਾ ਆਗੂਆਂ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ

ਦਰਅਸਲ ਕਿਸਾਨ ਆਗੂਆਂ ਸਰਵਣ ਪੰਧੇਰ ਅਤੇ ਜਗਜੀਤ ਡੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਬਾਰੇ ਆਰਡੀਨੈਂਸ ਲਿਆਂਵੇ। ਇਹ ਸੰਭਵ ਕੀਤਾ ਜਾਵੇ ਕਿ  6 ਮਹੀਨਿਆਂ ਦੇ ਅੰਦਰ ਕਾਨੂੰਨ ਬਣਾਉਣਾ ਯਕੀਨੀ ਕੀਤਾ ਜਾਵੇ। ਸਰਕਾਰ ਇਸ ਨੂੰ ਲਿਆ ਕੇ ਤੁਰੰਤ ਲਾਗੂ ਕਰੇ। ਇਸ ਤੋਂ ਪਹਿਲਾਂ ਵੀ ਕੇਂਦਰ ਨੇ 3 ਖੇਤੀ ਕਾਨੂੰਨਾਂ 'ਤੇ ਆਰਡੀਨੈਂਸ  ਲਿਆਂਦਾ ਸੀ।

ਪੰਧੇਰ ਨੇ ਕਿਹਾ ਕਿ ਸਾਨੂੰ ਝੋਨੇ ਅਤੇ ਕਣਕ 'ਤੇ ਐਮ.ਐਸ.ਪੀ. ਮਿਲ ਰਹੀ ਹੈ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਦਾ ਮਹਿੰਗਾਈ 'ਤੇ ਕੀ ਅਸਰ ਪਿਆ? ਸਰਕਾਰ ਵੱਲੋਂ ਖਰੀਦੀਆਂ ਗਈਆਂ ਫਸਲਾਂ ਦੇ ਰੇਟ ਘੱਟ ਹਨ। ਜਿਨ੍ਹਾਂ ਫ਼ਸਲਾਂ ਦੀ ਸਰਕਾਰ ਖ਼ਰੀਦ ਨਹੀਂ ਕਰਦੀ, ਉਨ੍ਹਾਂ ਦੇ ਭਾਅ ਵੱਧ ਹਨ। ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਦੇਖਦੇ ਹੋਏ ਦੇਸ਼ ਦੀ ਵੱਡੀ ਪੂੰਜੀ ਕਿਸਾਨਾਂ 'ਤੇ ਲਗਾਈ ਜਾਵੇਗੀ।  ਜੇਕਰ 23 ਫਸਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ 'ਤੇ 36 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਸਕਦੇ ਹਨ। ਇੱਕ ਗਣਨਾ ਇਹ ਕਹਿ ਰਹੀ ਹੈ ਕਿ 2-2.5 ਲੱਖ ਕਰੋੜ ਰੁਪਏ ਨਾਲ ਘਾਟਾ ਪੂਰਾ ਕੀਤਾ ਜਾ ਸਕਦਾ ਹੈ।

ਸਰਕਾਰ ਜੋ ਵੀ ਖਰੀਦੇਗੀ, ਉਹ ਵੀ ਵੇਚੇਗੀ। ਸਰਕੂਲੇਸ਼ਨ ਸ਼ੁਰੂ ਹੋ ਜਾਵੇਗਾ। ਪਹਿਲੇ ਇੱਕ ਜਾਂ ਦੋ ਸਾਲਾਂ ਵਿੱਚ ਪੈਸਾ ਵਾਧੂ ਲੱਗ ਸਕਦਾ ਹੈ ਪਰ ਅਗਲੇ ਸਾਲ ਤੋਂ ਅਜਿਹਾ ਨਹੀਂ ਹੋਵੇਗਾ

ਇਹ ਵੀ ਪੜ੍ਹੋ:  Farmer Protest: ਹੰਝੂ ਗੈਸ ਦੇ ਧੂੰਏਂ ਲਈ ਵੀ ਕਿਸਾਨਾਂ ਨੇ ਕੱਢ ਲਿਆ ਜੁਗਾੜ, ਆਹ ਤਾਂ ਸੱਚੀ ਕਮਾਲ ਕਰਤੀ
 

Read More
{}{}