Home >>Punjab

Khanna News: ਸੇਵਾਮੁਕਤ ASI ਦਾ ਕਾਰਨਾਮਾ- ਪਹਿਲਾਂ ਪਿਆਰ ਫਿਰ ਹਮਲਾ ਕਰਕੇ ਹੋਇਆ ਫਰਾਰ, ਜਾਣੋ ਪੂਰਾ ਮਾਮਲਾ

Khanna News: ਔਰਤ ਨੂੰ ਹੋਟਲ ਵਿੱਚ ਲਹੂ-ਲੁਹਾਨ ਹਾਲਤ ਵਿੱਚ ਛੱਡ ਕੇ ਉਸਦਾ ਮੋਬਾਈਲ ਅਤੇ ਪੈਸੇ ਲੈ ਕੇ ਭੱਜ ਗਿਆ। ਪੁਲੀਸ ਨੇ ਜ਼ਖ਼ਮੀ ਔਰਤ ਦੀ ਸ਼ਿਕਾਇਤ ’ਤੇ ਸੇਵਾਮੁਕਤ ਏਐਸਆਈ ਅਮਰ ਸਿੰਘ ਵਾਸੀ ਕ੍ਰਿਸ਼ਨਾ ਨਗਰ ਖੰਨਾ ਖ਼ਿਲਾਫ਼ ਕੇਸ ਦਰਜ ਕਰ ਲਿਆ।  

Advertisement
Khanna News: ਸੇਵਾਮੁਕਤ ASI ਦਾ ਕਾਰਨਾਮਾ- ਪਹਿਲਾਂ ਪਿਆਰ ਫਿਰ ਹਮਲਾ ਕਰਕੇ ਹੋਇਆ ਫਰਾਰ, ਜਾਣੋ ਪੂਰਾ ਮਾਮਲਾ
Stop
Riya Bawa|Updated: Sep 15, 2023, 02:18 PM IST

Khanna News: ਖੰਨਾ 'ਚ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ASI ਦਾ ਕਾਰਨਾਮਾ ਸਾਹਮਣੇ ਆਇਆ ਹੈ। ਇੱਥੇ ਸੇਵਾਮੁਕਤ ਏਐਸਆਈ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਹੋਟਲ ਲੈ ਗਿਆ ਅਤੇ ਉਸਨੂੰ ਬੀਅਰ ਪਿਲਾਈ। ਫਿਰ ਉਨ੍ਹਾਂ ਨੇ ਸਰੀਰਕ ਸਬੰਧ ਬਣਾਏ ਅਤੇ ਇਸ ਦੌਰਾਨ ਗੁੱਸੇ 'ਚ ਆ ਕੇ ਸੇਵਾਮੁਕਤ ਏਐਸਆਈ ਨੇ ਆਪਣੀ ਪ੍ਰੇਮਿਕਾ 'ਤੇ ਬੋਤਲ ਨਾਲ ਹਮਲਾ ਕਰ ਦਿੱਤਾ। 

ਔਰਤ ਨੂੰ ਹੋਟਲ ਵਿੱਚ ਲਹੂ-ਲੁਹਾਨ ਹਾਲਤ ਵਿੱਚ ਛੱਡ ਕੇ ਉਸਦਾ ਮੋਬਾਈਲ ਅਤੇ ਪੈਸੇ ਲੈ ਕੇ ਭੱਜ ਗਿਆ। ਪੁਲਿਸ ਨੇ ਜ਼ਖ਼ਮੀ ਔਰਤ ਦੀ ਸ਼ਿਕਾਇਤ ’ਤੇ ਸੇਵਾਮੁਕਤ ਏਐਸਆਈ ਅਮਰ ਸਿੰਘ ਵਾਸੀ ਕ੍ਰਿਸ਼ਨਾ ਨਗਰ ਖੰਨਾ ਖ਼ਿਲਾਫ਼ ਕੇਸ ਦਰਜ ਕਰ ਲਿਆ। ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਔਰਤ ਨੇ ਦੱਸਿਆ ਕਿ ਅਮਰ ਸਿੰਘ ਤਿੰਨ ਮਹੀਨੇ ਪਹਿਲਾਂ ਹੀ ਸੇਵਾਮੁਕਤ ਹੋਇਆ ਹੈ ਪਰ ਉਹ 12 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ। 

ਡਿਊਟੀ ਦੌਰਾਨ ਵੀ ਅਮਰ ਸਿੰਘ ਉਸਨੂੰ ਕਦੇ ਹੋਟਲ ਤੇ ਕਦੇ ਥਾਣੇ ਬੁਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਉਸਦੀ ਕਈ ਵਾਰ ਕੁੱਟਮਾਰ ਵੀ ਕੀਤੀ ਗਈ। ਉਸਨੇ ਡਰ ਦੇ ਮਾਰੇ ਸਭ ਕੁਝ ਸਹਿ ਲਿਆ। ਪਰ ਹੁਣ ਅਮਰ ਸਿੰਘ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਔਰਤ ਨੇ ਦੱਸਿਆ ਕਿ ਉਹ ਸੇਵਾਮੁਕਤ ਏਐਸਆਈ ਨੂੰ ਮਿਲਣ ਲਈ ਕਚਹਿਰੀਆਂ ਗਈ ਸੀ। ਉਥੋਂ ਦੋਵੇਂ ਰਾਕ ਵਿਊ ਹੋਟਲ ਗਏ। ਰਸਤੇ ਵਿੱਚ ਬੀਅਰ ਦੀਆਂ ਬੋਤਲਾਂ ਲਈਆਂ। ਦੋਵਾਂ ਨੇ ਹੋਟਲ ਦੇ ਕਮਰੇ ਵਿੱਚ ਬੀਅਰ ਪੀਤੀ ਅਤੇ ਇਸ ਦੌਰਾਨ ਸਰੀਰਕ ਸਬੰਧ ਬਣਾਏ। 

ਇਹ ਵੀ ਪੜ੍ਹੋ: Faridkot News: ਠੱਗੀ ਤੋਂ ਪਰੇਸ਼ਾਨ ਹੋਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ; ਪੁਲਿਸ ਨੇ 6 ਲੋਕਾਂ ਖਿਲਾਫ਼ ਕੀਤਾ ਮਾਮਲਾ ਦਰਜ

ਇਸ ਦੌਰਾਨ ਅਮਰ ਸਿੰਘ ਨੇ ਉਸਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ 'ਤੇ ਬੀਅਰ ਦੀ ਬੋਤਲ ਨਾਲ ਹਮਲਾ ਕਰ ਦਿੱਤਾ। ਉਸਦੇ ਸਿਰ 'ਚੋਂ ਖੂਨ ਨਿਕਲਣ ਲੱਗਾ। ਉਸਨੂੰ ਘਸੁੰਨ ਮਾਰੇ ਗਏ। ਉਸਦਾ ਮੂੰਹ ਸੁਜਾ ਦਿੱਤਾ। ਇਸ ਦੌਰਾਨ ਅਮਰ ਸਿੰਘ ਮੋਬਾਈਲ ਅਤੇ ਪੈਸੇ ਲੈ ਕੇ ਭੱਜ ਗਿਆ। ਉਹ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚੀ।

ਔਰਤ ਦੀ ਮੁਲਾਕਾਤ ਕਰੀਬ 12 ਸਾਲ ਪਹਿਲਾਂ ਦੋਰਾਹਾ ਥਾਣੇ ਵਿੱਚ ਅਮਰ ਸਿੰਘ ਨਾਲ ਹੋਈ ਸੀ। ਉਸ ਸਮੇਂ ਅਮਰ ਸਿੰਘ ਹੌਲਦਾਰ ਸੀ ਅਤੇ ਦੋਰਾਹਾ ਵਿਖੇ ਤਾਇਨਾਤ ਸੀ। ਔਰਤ ਕਿਸੇ ਸ਼ਿਕਾਇਤ ਸਬੰਧੀ ਥਾਣੇ ਆਈ ਸੀ। ਇੱਥੋਂ ਉਨ੍ਹਾਂ ਦੀ ਦੋਸਤੀ ਸ਼ੁਰੂ ਹੋਈ ਅਤੇ ਫਿਰ ਰਿਲੇਸ਼ਨਸ਼ਿਪ ਵਿੱਚ ਬਦਲ ਗਈ। ਅਮਰ ਸਿੰਘ ਨੇ ਰਿਟਾਇਰਮੈਂਟ ਤੋਂ ਬਾਅਦ ਨਵਾਂ ਕਾਰਨਾਮਾ ਕੀਤਾ।

ਇਸ ਘਟਨਾ ਤੋਂ ਬਾਅਦ ਥਾਣਾ ਸਿਟੀ 2 ਵਿਖੇ ਮਹਿਲਾ ਦੀ ਸ਼ਿਕਾਇਤ ’ਤੇ ਸੇਵਾਮੁਕਤ ਏਐਸਆਈ ਅਮਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਮਾਮੂਲੀ ਧਾਰਾਵਾਂ ਤਹਿਤ ਕੇਸ ਦਰਜ ਹੋਣ ਕਾਰਨ ਪੀੜਤ ਨੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਮਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ: Patiala News: ਕੁੜੀ ਦੀ ਮੌਤ ਮਗਰੋਂ ਪੰਜਾਬੀ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੇ ਪ੍ਰੋਫੈਸਰ ਖਿਲਾਫ਼ ਮੋਰਚਾ

(ਧਰਮਿੰਦਰ ਸਿੰਘ ਦੀ ਰਿਪੋਰਟ)

Read More
{}{}