Home >>Punjab

Khanna News: ਖੰਨਾ ਪੁਲਿਸ ਨੇ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

Khanna News: ਮੁਲਜ਼ਮਾਂ ਦੀ ਪਛਾਣ ਸ਼ਿਵਮ ਵਾਸੀ ਬਸੰਤ ਵਿਹਾਰ ਕਲੋਨੀ ਖੈਰ ਰੋਡ ਅਲੀਗੜ੍ਹ (ਉੱਤਰ ਪ੍ਰਦੇਸ਼), ਕਰਨਬੀਰ ਸਿੰਘ ਕਰਨ ਵਾਸੀ ਮੀਰਾ ਕੋਟ ਅੰਮ੍ਰਿਤਸਰ, ਮੋਹਨ ਦੇਵ ਉਰਫ਼ ਮੋਹਨ ਪੰਡਿਤ ਉਰਫ਼ ਛੋਟੂ ਵਾਸੀ ਪਿੱਪਲ ਚੌਕ ਨਵੀਂ ਦਿੱਲੀ, ਬਲਜੀਤ ਸਿੰਘ ਜੀਤਾ ਅਤੇ ਅਕਾਸ਼ਦੀਪ ਸਿੰਘ ਆਕਾਸ਼ ਵਾਸੀ ਸਰਾਏ ਅਮਾਨਤ ਖਾਂ (ਤਰਨਤਾਰਨ) ਵਜੋਂ ਹੋਈ।

Advertisement
Khanna News: ਖੰਨਾ ਪੁਲਿਸ ਨੇ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
Stop
Manpreet Singh|Updated: Mar 19, 2024, 05:59 PM IST

Khanna News: ਖੰਨਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ। ਜਦੋਂ ਪੁਲਿਸ ਪਾਰਟੀ ਨੇ ਉੱਤਰ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਲਿਆ ਕੇ ਦਿੱਲੀ ਬੈਠੇ ਸਮੱਗਲਰਾਂ ਰਾਹੀਂ ਪੰਜਾਬ ਵਿੱਚ ਸਪਲਾਈ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਦੇ ਹੋਏ। ਇਸ ਗਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਕੋਲੋ ਪੁਲਿਸ ਨੂੰ .32 ਬੋਰ ਦੇ 5 ਪਿਸਤੌਲ ਅਤੇ 7 ਜਿੰਦਾ ਕਾਰਤੂਸ ਬਰਾਮਦ ਹੋਏ।

ਮੁਲਜ਼ਮਾਂ ਦੀ ਪਛਾਣ ਸ਼ਿਵਮ ਵਾਸੀ ਬਸੰਤ ਵਿਹਾਰ ਕਲੋਨੀ ਖੈਰ ਰੋਡ ਅਲੀਗੜ੍ਹ (ਉੱਤਰ ਪ੍ਰਦੇਸ਼), ਕਰਨਬੀਰ ਸਿੰਘ ਕਰਨ ਵਾਸੀ ਮੀਰਾ ਕੋਟ ਅੰਮ੍ਰਿਤਸਰ, ਮੋਹਨ ਦੇਵ ਉਰਫ਼ ਮੋਹਨ ਪੰਡਿਤ ਉਰਫ਼ ਛੋਟੂ ਵਾਸੀ ਪਿੱਪਲ ਚੌਕ ਨਵੀਂ ਦਿੱਲੀ, ਬਲਜੀਤ ਸਿੰਘ ਜੀਤਾ ਅਤੇ ਅਕਾਸ਼ਦੀਪ ਸਿੰਘ ਆਕਾਸ਼ ਵਾਸੀ ਸਰਾਏ ਅਮਾਨਤ ਖਾਂ (ਤਰਨਤਾਰਨ) ਵਜੋਂ ਹੋਈ।

ਨਾਕੇ 'ਤੇ ਇੱਕ ਤਸਕਰ ਦੀ ਗ੍ਰਿਫਤਾਰੀ ਤੋਂ ਮਿਲੀ ਲੀਡ

ਐਸਐਸਪੀ ਅਮਨੀਤ ਕੌਂਡਲ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਪਾਰਟੀ ਨੇ 14 ਮਾਰਚ ਨੂੰ ਦੋਰਾਹਾ ਪਨਸਪ ਗੋਦਾਮ ਨੇੜੇ ਮੋਬਾਇਲ ਨਾਕਾਬੰਦੀ ਦੌਰਾਨ ਸ਼ਿਵਮ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ ਦੋ ਪਿਸਤੌਲ ਬਰਾਮਦ ਹੋਏ। ਸ਼ਿਵਮ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਉਹ ਮੋਹਨ ਦੇਵ ਉਰਫ਼ ਮੋਹਨ ਪੰਡਿਤ ਦੇ ਕਹਿਣ 'ਤੇ ਕਰਨਬੀਰ ਸਿੰਘ ਨੂੰ ਪਿਸਤੌਲ ਦੇਣ ਜਾ ਰਿਹਾ ਸੀ। ਇਸ ਮਗਰੋਂ ਕਰਨਬੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਪਿਸਤੌਲ ਬਰਾਮਦ ਕੀਤਾ ਗਿਆ।

ਮਾਸਟਰਮਾਈਂਡ ਦਿੱਲੀ ਤੋਂ ਕਾਬੂ

ਮਾਸਟਰਮਾਈਂਡ ਮੋਹਨ ਦੇਵ ਨੂੰ ਗ੍ਰਿਫਤਾਰ ਕਰਨ ਲਈ ਇਕ ਵਿਸ਼ੇਸ਼ ਟੀਮ ਦਿੱਲੀ ਭੇਜੀ ਗਈ, ਜਿਸਨੇ ਮੋਹਨ ਨੂੰ ਉਥੋਂ ਕਾਬੂ ਕਰ ਲਿਆ। ਜਾਂਚ ਦੌਰਾਨ ਸ਼ਿਵਮ ਨੇ ਇਹ ਖੁਲਾਸਾ ਵੀ ਕੀਤਾ ਕਿ ਇਸ ਤੋਂ ਪਹਿਲਾਂ ਉਹ ਅਕਾਸ਼ਦੀਪ ਸਿੰਘ ਆਕਾਸ਼ ਅਤੇ ਬਲਜੀਤ ਸਿੰਘ ਜੀਤਾ ਨੂੰ ਨਾਜਾਇਜ਼ ਪਿਸਤੌਲ ਸਪਲਾਈ ਕਰਦਾ ਸੀ। ਜਿਸ ਤੋਂ ਬਾਅਦ ਪੁਲਸ ਨੇ ਆਕਾਸ਼ ਅਤੇ ਜੀਤਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੋਵਾਂ ਕੋਲੋਂ 2 ਪਿਸਤੌਲ ਬਰਾਮਦ ਕੀਤੇ। ਸ਼ਿਵਮ, ਕਰਨਬੀਰ ਅਤੇ ਮੋਹਨ ਦੇਵ ਡਰਾਈਵਰ ਸਨ। ਤਿੰਨੋਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿੱਚ ਆਏ। ਜਿਸ ਤੋਂ ਬਾਅਦ ਪਿਸਤੌਲ ਬਲਜੀਤ ਅਤੇ ਅਕਾਸ਼ਦੀਪ ਨੂੰ ਵੇਚੇ ਗਏ। 

ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ

ਐਸਐਸਪੀ ਖੰਨਾ ਨੇ ਦੱਸਿਆ ਕਿ ਸ਼ਿਵਮ ਖ਼ਿਲਾਫ਼ ਸਾਲ 2020 ਵਿੱਚ ਮਹਿਲੂ ਕਲੋਨੀ ਥਾਣਾ ਉੱਤਰਾਖੰਡ ਵਿਖੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਕਰਨਬੀਰ ਸਿੰਘ ਖ਼ਿਲਾਫ਼ ਸੈਕਟਰ-79 ਮੁਹਾਲੀ ਥਾਣੇ ਵਿੱਚ ਸਾਲ 2020 ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਹੈ। ਮੋਹਨ ਪੰਡਿਤ ਖਿਲਾਫ ਸਾਲ 2023 ''ਚ ਲੋਹਦਾ ਅਲੀਗੜ੍ਹ ਥਾਣੇ 'ਚ ਅਸਲਾ ਐਕਟ ਦਾ ਮਾਮਲਾ ਦਰਜ ਹੈ। ਬਲਜੀਤ ਅਤੇ ਆਕਾਸ਼ਦੀਪ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

Read More
{}{}