Home >>Punjab

Khanna news: ਪੁਲ 'ਤੇ ਚੱਲ ਰਿਹਾ ਸੀ ਮੁਰੰਮਤ ਦਾ ਕੰਮ, ਨਹਿਰ 'ਚ ਡਿੱਗੀ ਕਾਰ, ਹੁਣ ਮਿਲੀ ਇੱਕ ਲਾਸ਼

 Khanna news: ਕਾਰ ਦੋਰਾਹਾ ਵਿੱਚੋਂ ਲੰਘਦੀ ਸਰਹਿੰਦ ਨਹਿਰ ਵਿੱਚ ਡਿੱਗ ਗਈ, ਹਨੇਰਾ ਹੋਣ ਕਾਰਨ ਕਾਰ ਅਤੇ ਕਾਰ ਵਿੱਚ ਸਵਾਰ ਵਿਅਕਤੀਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।  

Advertisement
Khanna news: ਪੁਲ 'ਤੇ ਚੱਲ ਰਿਹਾ ਸੀ ਮੁਰੰਮਤ ਦਾ ਕੰਮ, ਨਹਿਰ 'ਚ ਡਿੱਗੀ ਕਾਰ, ਹੁਣ ਮਿਲੀ ਇੱਕ ਲਾਸ਼
Stop
Riya Bawa|Updated: Apr 29, 2024, 10:43 AM IST

Khanna news/ਧਰਮਿੰਦਰ ਸਿੰਘ: ਪੰਜਾਬ ਦੇ ਲੁਧਿਆਣਾ 'ਚ ਰਾਤ ਨੂੰ ਕਾਰ ਬੇਕਾਬੂ ਹੋ ਕੇ ਸਰਹਿੰਦ ਨਹਿਰ 'ਚ ਜਾ ਡਿੱਗੀ। ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਹਨੇਰਾ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਰਾਤ ਸਮੇਂ ਕਾਰ ਸਵਾਰਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਦੱਸਿਆ ਗਿਆ ਹੈ ਕਿ ਕਾਰ ਵਿੱਚ ਇੱਕ ਪਰਿਵਾਰ ਸਵਾਰ ਸੀ, ਜਿਸ ਵਿੱਚ ਬੱਚੇ ਵੀ ਸਨ।

ਘਟਨਾ ਖੰਨਾ ਦੇ ਦੋਰਾਹਾ ਵਿਖੇ ਵਾਪਰੀ। ਕਾਰ ਰਾਜਵੰਤ ਹਸਪਤਾਲ ਤੋਂ ਕੈਨਾਲ ਰੋਡ ਵੱਲ ਜਾ ਰਹੀ ਸੀ। ਅੱਗੇ ਪੁਲ 'ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਡਰਾਈਵਰ ਨੂੰ ਸੜਕ ਬੰਦ ਹੋਣ ਬਾਰੇ ਪਤਾ ਨਹੀਂ ਲੱਗਾ।

ਇਹ ਵੀ ਪੜ੍ਹੋ: Mansa News: ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਮੁਲਾਕਾਤ ਕਰਨਗੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ 

ਦੋਰਾਹਾ, ਖੰਨਾ 'ਚ ਸਥਿਤ ਸਰਹਿੰਦ ਨਹਿਰ 'ਚ ਡਿੱਗੀ ਕਾਰ ਨੂੰ ਬਾਹਰ ਕੱਢ ਲਿਆ  ਗਿਆ ਹੈ। ਕਾਰ 'ਚੋਂ ਇੱਕ ਲਾਸ਼ ਬਰਾਮਦ ਹੋਈ ਹੈ। ਉਸੇ ਕਾਰ ਦੇ ਮਾਲਕ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲੱਗ ਗਿਆ ਹੈ। ਪੁਲਿਸ ਉਨ੍ਹਾਂ ਨਾਲ ਸੰਪਰਕ ਕਰਨ 'ਚ ਲੱਗੀ ਹੋਈ ਹੈ, ਇਹ ਹਾਦਸਾ ਰਾਤ 8 ਵਜੇ ਦੇ ਕਰੀਬ ਵਾਪਰਿਆ ਹੈ। ਐੱਸ.ਐੱਚ.ਓ ਨੇ ਦੱਸਿਆ ਕਿ ਕਾਰ 'ਚੋਂ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਜਾਂਚ ਚੱਲ ਰਹੀ ਹੈ, ਉਸੇ ਗੋਤਾਖੋਰ ਨੇ ਇਸ ਨੂੰ ਪ੍ਰਸ਼ਾਸਨ ਦੀ ਲਾਪਰਵਾਹੀ ਕਰਾਰ ਦਿੱਤਾ।

ਕਾਫੀ ਮਿਹਨਤ ਤੋਂ ਬਾਅਦ ਕਾਰ ਬਰਾਮਦ ਹੋਈ। ਨਹਿਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੀ ਉਮਰ 50 ਸਾਲ ਦੇ ਕਰੀਬ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਦੋਰਾਹਾ ਥਾਣੇ ਦੇ ਐਸਐਚਓ ਰੋਹਿਤ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਰਾਤ ਨੂੰ ਹੀ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ। ਕਰੇਨ ਅਤੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਲੱਭਣ ਦੇ ਯਤਨ ਕੀਤੇ ਗਏ ਪਰ ਰਾਤ ਹੋਣ ਕਾਰਨ ਕੁਝ ਪਤਾ ਨਹੀਂ ਲੱਗ ਸਕਿਆ। ਜਦੋਂ ਸਵੇਰੇ ਮੁੜ ਕਾਰ ਨੂੰ ਲੱਭਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ।

Read More
{}{}