Home >>Punjab

Khanna News: ਖੰਨਾ 'ਚ ਪੋਤੇ ਦੇ ਕਤਲ ਦਾ ਇਨਸਾਫ਼ ਲੈਣ ਲਈ ਬਜ਼ੁਰਗ ਦਾਦੀ ਨੇ SSP ਦਫ਼ਤਰ ਬਾਹਰ ਲਾਇਆ ਧਰਨਾ

Khanna Murder case: ਡੀਐਸਪੀ ਅਤੇ ਤਿੰਨ ਥਾਣਿਆਂ ਦੇ ਮੁਖੀ ਇੱਥੇ ਪੁੱਜੇ। ਪਿੰਡ ਦੇ ਮੋਹਤਬਰ ਬੰਦੇ ਬੁਲਾ ਕੇ ਮੁਸ਼ਕਲ ਨਾਲ ਧਰਨਾ ਹਟਾਇਆ ਅਤੇ ਪਰਿਵਾਰ ਤੋਂ ਕਾਤਲ ਨੂੰ ਫੜਨ ਲਈ ਦੋ ਦਿਨਾਂ ਦਾ ਸਮਾਂ ਮੰਗਿਆ।   

Advertisement
Khanna News: ਖੰਨਾ 'ਚ ਪੋਤੇ ਦੇ ਕਤਲ ਦਾ ਇਨਸਾਫ਼ ਲੈਣ ਲਈ ਬਜ਼ੁਰਗ ਦਾਦੀ ਨੇ SSP ਦਫ਼ਤਰ ਬਾਹਰ ਲਾਇਆ ਧਰਨਾ
Stop
Riya Bawa|Updated: Jul 30, 2024, 08:00 AM IST

Khanna News/ਧਰਮਿੰਦਰ ਸਿੰਘ: ਖੰਨਾ ਵਿੱਚ ਪੋਤੇ ਦੇ ਕਤਲ ਦਾ ਇਨਸਾਫ਼ ਲੈਣ ਲਈ ਦੇਰ ਰਾਤ ਤੱਕ ਬਜੁਰਗ ਦਾਦੀ ਆਪਣੇ ਪਰਿਵਾਰ ਵਾਲਿਆਂ ਸੰਗ ਐਸਐਸਪੀ ਦਫ਼ਤਰ ਬਾਹਰ ਧਰਨਾ ਲਗਾ ਕੇ ਬੈਠੀ ਰਹੀ। ਰਾਤ 10 ਵਜੇ ਦੇ ਕਰੀਬ ਜਦੋਂ ਧਰਨਾਕਾਰੀਆਂ ਨੇ ਇੱਥੇ ਪੱਕਾ ਮੋਰਚਾ ਲਾਉਣ ਦੀ ਤਿਆਰੀ ਕੀਤੀ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡੀਐਸਪੀ ਅਤੇ ਤਿੰਨ ਥਾਣਿਆਂ ਦੇ ਮੁਖੀ ਇੱਥੇ ਪੁੱਜੇ। ਪਿੰਡ ਦੇ ਮੋਹਤਬਰ ਬੰਦੇ ਬੁਲਾ ਕੇ ਮੁਸ਼ਕਲ ਨਾਲ ਧਰਨਾ ਹਟਾਇਆ ਅਤੇ ਪਰਿਵਾਰ ਤੋਂ ਕਾਤਲ ਨੂੰ ਫੜਨ ਲਈ ਦੋ ਦਿਨਾਂ ਦਾ ਸਮਾਂ ਮੰਗਿਆ। 

ਮੁਖਤਿਆਰ ਕੌਰ ਨੇ ਦੱਸਿਆ ਕਿ ਉਸਦੇ ਨੌਜਵਾਨ ਪੋਤੇ ਗੁਰਦੀਪ ਸਿੰਘ ਮਾਣਾ ਦਾ 23 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ। ਪਿੰਡ ਦੇ ਵਸਨੀਕ ਅਤੇ ਪੰਜਾਬੀ ਗਾਇਕ ਕੁਲਦੀਪ ਸਿੰਘ ਵੀ-ਦੀਪ ਅਤੇ ਉਸਦੇ ਪੁੱਤਰ ਦਮਨ ਔਜਲਾ ਨੇ ਕਤਲ ਕੀਤਾ। ਕੁਲਦੀਪ ਸਿੰਘ ਨੂੰ ਪੁਲਿਸ ਨੇ ਫੜ ਲਿਆ ਸੀ। ਮੁੱਖ ਮੁਜਰਮ ਦਮਨ ਔਜਲਾ ਫ਼ਰਾਰ ਹੈ। ਇੱਕ ਮਹੀਨੇ ਤੋਂ ਪੁਲਿਸ ਲਾਰੇ ਲਗਾ ਰਹੀ ਹੈ। 

ਇਹ ਵੀ ਪੜ੍ਹੋ: Jharkhand Train Mishap: ਝਾਰਖੰਡ 'ਚ ਵੱਡਾ ਰੇਲ ਹਾਦਸਾ; ਹਾਵੜਾ ਤੋਂ ਮੁੰਬਈ ਜਾ ਰਹੀ ਐਕਸਪ੍ਰੈਸ ਟਰੇਨ ਪਟੜੀ ਤੋਂ ਉਤਰੀ
 

ਦੋਸ਼ੀ ਪੈਸਿਆਂ ਵਾਲੇ ਹਨ ਤਾਂ ਕਰਕੇ ਕੋਈ ਸੁਣਵਾਈ ਨਹੀਂ ਹੋ ਰਹੀ। ਮਜਬੂਰ ਹੋ ਕੇ ਓਹਨਾਂ ਨੂੰ ਆਪਣੇ ਘਰ ਬਾਰ ਛੱਡ ਕੇ ਧਰਨਾ ਲਾਉਣਾ ਪਿਆ। ਜਦੋਂ ਤੱਕ ਮੁੱਖ ਦੋਸ਼ੀ ਨਹੀਂ ਫੜਿਆ ਜਾਂਦਾ ਓਹ ਇਸੇ ਤਰ੍ਹਾਂ ਪ੍ਰਦਰਸ਼ਨ ਕਰਨਗੇ। ਮ੍ਰਿਤਕ ਦੇ ਚਚੇਰੇ ਭਰਾ ਹਰੀ ਸਿੰਘ ਨੇ ਵੀ ਪੁਲਿਸ ਦੀ ਕਾਰਜਸ਼ੈਲੀ ਉਪਰ ਸਵਾਲ ਚੁੱਕੇ।

ਦੂਜੇ ਪਾਸੇ ਪੁਲਿਸ ਨੇ ਬੜੀ ਮੁਸ਼ਕਲ ਨਾਲ ਪ੍ਰਦਰਸ਼ਨਕਾਰੀਆਂ ਨੂੰ ਮਨਾਇਆ। ਰਾਤ 10 ਵਜੇ ਪਿੰਡ ਦੇ ਮੋਹਤਬਰ ਬੰਦੇ ਬੁਲਾਏ ਅਤੇ ਭਰੋਸਾ ਦਿੱਤਾ ਕਿ ਛੇਤੀ ਹੀ ਮੁੱਖ ਦੋਸ਼ੀ ਨੂੰ ਫੜ ਲਿਆ ਜਾਵੇਗਾ। ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੁਲੀਸ ਨੇ ਕਈ ਥਾਵਾਂ ਉਪਰ ਰੇਡ ਵੀ ਕੀਤੀ ਹੈ। ਜਿਹੜੇ ਰਿਸ਼ਤੇਦਾਰ ਜਾਂ ਕੋਈ ਹੋਰ ਸਾਥੀ ਮੁਲਜ਼ਮਾਂ ਨੂੰ ਪਨਾਹ ਦੇਣਗੇ ਓਹਨਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ:  Amritsar News: ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਨੌਜਵਾਨ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ
 

Read More
{}{}