Home >>Punjab

CISF Constable Brother: ਕੁਲਵਿੰਦਰ ਕੌਰ ਨਾਲ ਭਰਾ ਸ਼ੇਰ ਸਿੰਘ ਨੇ ਕੀਤੀ ਮੁਲਾਕਾਤ, ਕਿਹਾ ਸਾਨੂੰ ਕੋਈ ਅਫਸੋਸ ਨਹੀਂ...

Kangana Ranaut Slapped Incident: ਬਾਲੀਵੁੱਡ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਸੀਆਈਐਸਐਫ ਦੀ ਮਹਿਲਾ ਗਾਰਡ ਨੇ ਥੱਪੜ ਮਾਰ ਦਿੱਤਾ ਸੀ।   

Advertisement
CISF Constable Brother: ਕੁਲਵਿੰਦਰ ਕੌਰ ਨਾਲ ਭਰਾ ਸ਼ੇਰ ਸਿੰਘ ਨੇ ਕੀਤੀ ਮੁਲਾਕਾਤ, ਕਿਹਾ ਸਾਨੂੰ ਕੋਈ ਅਫਸੋਸ ਨਹੀਂ...
Stop
Riya Bawa|Updated: Jun 11, 2024, 12:01 PM IST

Kangana Ranaut Slapped Incident and CISF Kulwinder kaur Latest news/ਚੰਦਰ ਮੜੀਆ: ਕੰਗਣਾ ਰਨੌਤ ਅਤੇ ਸੀ ਆਈ ਐਸ ਐੱਫ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਦੀ ਮੁਲਾਕਾਤ ਹਾਲ ਹੀ ਦੇ ਵਿੱਚ ਉਹਨਾਂ ਦੀ ਭੈਣ ਕੁਲਵਿੰਦਰ ਕੌਰ ਨਾਲ ਹੋਈ ਹੈ ਤੇ ਜਿਸ ਵਿੱਚ ਕੁਲਵਿੰਦਰ ਕੌਰ ਵੱਲੋਂ ਸ਼ੇਰ ਸਿੰਘ ਨੂੰ ਦੱਸਿਆ ਗਿਆ ਕਿ ਜੋ ਵੀ ਉਹਨਾਂ ਵੱਲੋਂ ਕੀਤਾ ਗਿਆ ਉਹਨਾਂ ਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਹੈ। 

ਉਹਨਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਨੇ ਉਹਨਾਂ ਨੂੰ ਦੱਸਿਆ ਕਿ ਜਿਸ ਵੇਲੇ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵੇਲੇ ਕੰਗਨਾ ਰਨੌਤ ਦਾ ਕਿਸਾਨਾਂ ਦੇ ਖਿਲਾਫ਼ ਤੇ ਉੱਥੇ ਬੈਠੀਆਂ ਬੀਬੀਆਂ ਦੇ ਖਿਲਾਫ਼ ਇੱਕ ਬਿਆਨ ਜਾਰੀ ਹੁੰਦਾ ਹੈ ਕਿ ਜਿਸ ਵਿੱਚ ਕੰਗਣਾ ਰਣੌਤ ਵੱਲੋਂ ਕਿਹਾ ਜਾਂਦਾ ਹੈ ਕਿ ਇਹ 100 ਰੁਪਏ ਦੇ ਵਿੱਚ ਬੈਠੀਆਂ ਹੋਈਆਂ ਹਨ ਜਿਸ ਕਾਰਨ ਉਹਨਾਂ ਨੂੰ ਇਹ ਗੱਲ ਬੜੀ ਹੀ ਦਿਲ ਉੱਤੇ ਲੱਗੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਭਾਵਨਾਤਮਕ ਰੂਪ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ। 

ਇਹ ਵੀ  ਪੜ੍ਹੋ: Kangana Ranaut Slapped: CISF ਕੁਲਵਿੰਦਰ ਕੌਰ ਲਈ ਕਿਸ ਨੇ ਕੀਤਾ ਲੱਖ ਰੁਪਏ ਦੇਣ ਦਾ ਐਲਾਨ
 

ਉਹਨਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੇ ਕਿਹਾ ਕਿ ਨਾ ਹੀ ਉਹਨਾਂ ਨੇ ਕਦੀ ਇਸ ਘਟਨਾ ਨੂੰ ਲੈ ਕੇ ਮਾਫੀ ਮੰਗਣੀ ਹੈ ਤੇ ਨਾ ਹੀ ਮੰਗਾਂਗੇ। ਉਹਨਾਂ ਨੇ ਕਿਹਾ ਕਿ ਕੰਗਨਾ ਰਣੌਤ ਵੀ ਸ਼ੁਰੂ ਤੋਂ ਹੀ ਪੰਜਾਬੀਆਂ ਦੇ ਖਿਲਾਫ਼ ਜ਼ਹਿਰ ਉਗਲਦੀ ਆਈ ਹੈ ਅਤੇ ਉਹਨੇ ਵੀ ਅੱਜ ਤੱਕ ਕਦੀ ਇਸ ਗੱਲ ਦੀ ਮਾਫੀ ਨਹੀਂ ਮੰਗੀ ਤੇ ਅਸੀਂ ਵੀ ਕਿਉਂ ਮੰਗੀਏ।

ਇਹ ਵੀ  ਪੜ੍ਹੋ:Punjab Paddy: ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਪੰਜਾਬ ਦੇ 6 ਜਿਲ੍ਹਿਆਂ 'ਚ ਝੋਨੇ ਦੀ ਲਵਾਈ ਸ਼ੁਰੂ

ਦੱਸਣ ਯੋਗ ਹੈ ਕਿ ਬੀਤੇ ਦਿਨੀ ਬਾਲੀਵੁੱਡ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਸੀਆਈਐਸਐਫ ਦੀ ਮਹਿਲਾ ਗਾਰਡ ਨੇ ਥੱਪੜ ਮਾਰ ਦਿੱਤਾ ਸੀ।

 

{}{}