Home >>Punjab

Abohar News: ਕੁੱਟਮਾਰ ਮਗਰੋਂ ਪੱਲੀ 'ਚ ਬੰਨ੍ਹ ਕੇ ਮਾਂ ਨੂੰ ਨਹਿਰ 'ਚ ਸੁੱਟਣ ਜਾ ਰਿਹੈ ਸੀ ਕਲਯੁੱਗੀ ਪੁੱਤ, ਪੁਲਿਸ ਬਣੀ...

Abohar News: ਅਬੋਹਰ ਦੇ ਪਿੰਡ ਰੂਹੜੀਆਂ ਵਾਲੀ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ।

Advertisement
Abohar News: ਕੁੱਟਮਾਰ ਮਗਰੋਂ ਪੱਲੀ 'ਚ ਬੰਨ੍ਹ ਕੇ ਮਾਂ ਨੂੰ ਨਹਿਰ 'ਚ ਸੁੱਟਣ ਜਾ ਰਿਹੈ ਸੀ ਕਲਯੁੱਗੀ ਪੁੱਤ, ਪੁਲਿਸ ਬਣੀ...
Stop
Ravinder Singh|Updated: Feb 25, 2024, 10:50 AM IST

Abohar News: ਅਬੋਹਰ ਦੇ ਪਿੰਡ ਰੂਹੜੀਆਂ ਵਾਲੀ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ। ਦਰਅਸਲ ਆਪਣੀ ਬਜ਼ੁਰਗ ਮਾਂ ਨੂੰ ਇੱਕ ਬੇਟੇ ਨੇ ਇਸ ਹੱਦ ਤੱਕ ਕੁੱਟਮਾਰ ਕੀਤੀ ਕਿ ਉਸ ਦੀਆਂ ਹੱਡੀਆਂ ਤੋੜ ਦਿੱਤੀਆਂ। ਬੇਟੇ ਦੀ ਦਰਿੰਦਗੀ ਇਥੇ ਹੀ ਨਹੀਂ ਰੁਕੀ ਉਸ ਨੇ ਇਸ ਤੋਂ ਬਾਅਦ ਆਪਣੀ ਮਾਂ ਨੂੰ ਇੱਕ ਪੱਲੀ ਵਿੱਚ ਬੰਨ੍ਹਿਆ ਅਤੇ ਨਹਿਰ ਵਿੱਚ ਸੁੱਟਣ ਲਈ ਤੁਰ ਪਿਆ।

ਗਨੀਮਤ ਇਹ ਰਹੀ ਹੈ ਕਿ ਮੌਕੇ ਉਤੇ ਕਿਸੇ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਅਤੇ ਅਬੋਹਰ ਸਦਰ ਪੁਲਿਸ ਦੇ ਮੁਲਾਜ਼ਮ ਵੀ ਮੌਕੇ ਉਪਰ ਪੁੱਜ ਗਏ, ਜਿਨ੍ਹਾਂ ਨੇ ਬਜ਼ੁਰਗ ਔਰਤ ਨੂੰ ਬਚਾ ਲਿਆ ਅਤੇ ਉਸ ਨੂੰ ਤੁਰੰਤ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾ ਕੇ ਇਲਾਜ ਸ਼ੁਰੂ ਕਰਵਾਇਆ।

ਇਹ ਵੀ ਪੜ੍ਹੋ : Haryana Internet: ਵੱਡੀ ਰਾਹਤ! ਹਰਿਆਣਾ 'ਚ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ਫਿਰ ਤੋਂ ਹੋਈਆਂ ਸ਼ੁਰੂ

ਬਜ਼ੁਰਗ ਔਰਤ ਦੀ ਉਮਰ ਕਰੀਬ 70 ਸਾਲ ਦੱਸੀ ਜਾ ਰਹੀ ਹੈ। ਹਾਲਾਂਕਿ ਉਕਤ ਬੇਟੇ ਦਾ ਕਹਿਣਾ ਹੈ ਕਿ ਉਸ ਦੀ ਮਾਂ ਉਸ ਨਾਲ ਗਾਲੀ-ਗਲੋਚ ਕਰਦੀ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ ਜਦਕਿ ਪਿੰਡ ਦੇ ਲੋਕਾਂ ਮੁਤਾਬਕ ਲਾਕਡਾਊਨ ਵਿੱਚ ਵੀ ਉਕਤ ਵਿਅਕਤੀ ਨੇ ਇਹ ਕਦਮ ਚੁੱਕਿਆ ਸੀ ਪਰ ਪਿੰਡ ਦੇ ਲੋਕਾਂ ਨੇ ਉਸ ਨੂੰ ਬਚਾ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਆਪਣੀ ਮਾਂ ਦੀ ਦੇਖਭਾਲ ਨਹੀਂ ਕਰ ਸਕਦਾ। ਇਸ ਲਈ ਉਸ ਵੱਲੋਂ ਅਜਿਹਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Election 2024: ਚੋਣਾਂ ਤੋਂ ਪਹਿਲਾਂ PM ਮੋਦੀ ਦੀ ਫਿਰੋਜ਼ਪੁਰ ਤੇ ਸੰਗਰੂਰ ਨੂੰ ਨਵੀਂ ਸੌਗਾਤ! 11 ਸਾਲ ਬਾਅਦ ਹੋਣ ਲੱਗੀ ਸ਼ੁਰੂਆਤ

Read More
{}{}