Home >>Punjab

Jio 5G services in Punjab: ਪੰਜਾਬ ਦੇ 2 ਹੋਰ ਸ਼ਹਿਰਾਂ ਵਿੱਚ ਸ਼ੁਰੂ ਹੋਈਆਂ Jio 5G ਦੀਆਂ ਸੇਵਾਵਾਂ

ਜੀਓ ਦੇ ਬੁਲਾਰੇ ਨੇ ਕਿਹਾ ਕਿ ਉਹ Jio True 5G ਸੇਵਾਵਾਂ ਨੂੰ 34 ਹੋਰ ਸ਼ਹਿਰਾਂ ਵਿੱਚ ਲਾਂਚ ਕਰਨ ਲਈ ਬਹੁਤ ਉਤਸ਼ਾਹਿਤ ਹਨ ਜਿਸ ਕਰਕੇ ਹੁਣ ਕੁੱਲ ਗਿਣਤੀ 225 ਸ਼ਹਿਰਾਂ ਤੱਕ ਪਹੁੰਚ ਗਈ ਹੈ।

Advertisement
Jio 5G services in Punjab: ਪੰਜਾਬ ਦੇ 2 ਹੋਰ ਸ਼ਹਿਰਾਂ ਵਿੱਚ ਸ਼ੁਰੂ ਹੋਈਆਂ Jio 5G ਦੀਆਂ ਸੇਵਾਵਾਂ
Stop
Rajan Nath|Updated: Jan 31, 2023, 03:15 PM IST

Jio 5G services in Punjab's Jalandhar and Phagwara news: ਰਿਲਾਇੰਸ ਜੀਓ ਵੱਲੋਂ ਮੰਗਲਵਾਰ ਨੂੰ 13 ਸੂਬਿਆਂ ਦੇ 34 ਸ਼ਹਿਰਾਂ ਵਿੱਚ Jio 5G ਸੇਵਾਵਾਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਹੀ ਦੇਸ਼ ਭਰ ਵਿੱਚ ਰਿਲਾਇੰਸ ਦੀਆਂ ਟਰੂ 5ਜੀ ਸੇਵਾਵਾਂ ਪਹੁੰਚਣ ਵਾਲੇ ਸ਼ਹਿਰਾਂ ਦੀ ਸੰਖਿਆ 225 ਹੋ ਗਈ ਹੈ। ਇਸ ਦੌਰਾਨ ਪੰਜਾਬ ਦੇ ਦੋ ਹੋਰ ਸ਼ਹਿਰਾਂ ਵਿੱਚ ਵੀ Jio True 5G ਦੀਆਂ ਸੇਵਾਵਾਂ ਸ਼ੁਰੂ ਹੋ ਗਈਆਂ ਹਨ।  

ਹਾਲ ਹੀ ਵਿੱਚ ਰਿਲਾਇੰਸ ਜੀਓ ਵੱਲੋਂ ਆਪਣੀਆਂ Jio 5G ਦੀਆਂ ਸੇਵਾਵਾਂ ਟ੍ਰਾਈਸਿਟੀ ਯਾਨੀ ਮੋਹਾਲੀ, ਪੰਚਕੂਲਾ, ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਸ਼ੁਰੂ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਇਹ ਸੇਵਾਵਾਂ ਚੰਡੀਗੜ੍ਹ ਵਿੱਚ ਵੀ ਸ਼ੁਰੂ ਕੀਤੀਆਂ ਗਈਆਂ ਸਨ।  

ਇਸਦੇ ਨਾਲ ਹੀ ਲੁਧਿਆਣਾ ਵਿੱਚ ਵੀ Jio 5G ਦੀ ਸ਼ੁਰੂਆਤ ਹੋਈ ਸੀ ਅਤੇ ਹੁਣ ਰਿਲਾਇੰਸ ਜੀਓ ਵੱਲੋਂ ਆਪਣੀ ਟਰੂ 5ਜੀ ਸੇਵਾਵਾਂ ਨੂੰ ਪੰਜਾਬ ਦੇ ਦੋ ਹੋਰ ਸ਼ਹਿਰਾਂ ਵਿੱਚ ਸ਼ੁਰੂ ਕੀਤਾ ਗਿਆ ਹੈ।  

ਇਸਦੇ ਤਹਿਤ ਹੁਣ ਪੰਜਾਬ ਦੇ ਦੋ ਸ਼ਹਿਰ  — ਜਲੰਧਰ ਤੇ ਫਗਵਾੜਾ — ਵਿੱਚ ਵੀ 5ਜੀ ਸੇਵਾਵਾਂ ਮਿਲਣਗੀਆਂ। ਦੱਸ ਦਈਏ ਕਿ ਕੰਪਨੀ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਇਨ੍ਹਾਂ ਸ਼ਹਿਰਾਂ ਵਿੱਚ ਜੀਓ ਉਪਭੋਗਤਾਵਾਂ ਨੂੰ ਅੱਜ ਤੋਂ ਬਿਨਾਂ ਕਿਸੇ ਵਾਧੂ ਕੀਮਤ ਦੇ, 1 Gbps+ ਤੱਕ ਦੀ ਸਪੀਡ 'ਤੇ ਅਸੀਮਤ ਡਾਟਾ ਦਾ ਅਨੁਭਵ ਕਰਨ ਲਈ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਨੂੰ ਆਖ਼ਰੀ ਮੌਕਾ, ਬਾਅਦ ’ਚ ਸਰਕਾਰ ਕਰੇਗੀ ਸਖ਼ਤ ਕਾਰਵਾਈ

ਇਸ ਦੌਰਾਨ ਹਰਿਆਣਾ ਦੇ ਥਾਨੇਸਰ ਅਤੇ ਯਮੁਨਾਨਗਰ, ਅਤੇ ਰਾਜਸਥਾਨ ਦੇ ਅਜਮੇਰ ਵਿੱਚ ਵੀ 5ਜੀ ਸੇਵਾਵਾਂ ਪ੍ਰਾਪਤ ਹੋਣਗੀਆਂ। ਜੀਓ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਬੀਟਾ ਟ੍ਰਾਇਲ ਲਾਂਚ ਤੋਂ ਬਾਅਦ 120 ਦਿਨਾਂ ਤੋਂ ਘੱਟ ਸਮੇਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ।

ਉਸਨੇ ਕਿਹਾ ਕਿ ਉਹ Jio True 5G ਸੇਵਾਵਾਂ ਨੂੰ 34 ਹੋਰ ਸ਼ਹਿਰਾਂ ਵਿੱਚ ਲਾਂਚ ਕਰਨ ਲਈ ਬਹੁਤ ਉਤਸ਼ਾਹਿਤ ਹਨ ਜਿਸ ਕਰਕੇ ਹੁਣ ਕੁੱਲ ਗਿਣਤੀ 225 ਸ਼ਹਿਰਾਂ ਤੱਕ ਪਹੁੰਚ ਗਈ ਹੈ। ਜੀਓ ਵੱਲੋਂ ਬੀਟਾ ਟ੍ਰਾਇਲ ਦੀ ਸ਼ੁਰੂਆਤ ਤੋਂ ਮਹਿਜ਼ 120 ਦਿਨਾਂ ਵਿੱਚ ਇਹ ਕੀਰਤੀਮਾਨ ਹਾਸਲ ਕੀਤਾ ਹੈ ਅਤੇ ਪੂਰੇ ਦੇਸ਼ ਨੂੰ ਜੋੜਨ ਦੇ ਰਾਹ 'ਤੇ ਹੈ। 

ਇਹ ਵੀ ਪੜ੍ਹੋ: Punjab Transfers News: ਵਿਜੀਲੈਂਸ ਵਿਭਾਗ ਵੱਲੋਂ ਪੂਰੇ ਪੰਜਾਬ 'ਚ 7 DSP ਦਾ ਤਬਾਦਲਾ

(For more news apart from Jio 5G services in Punjab's Jalandhar and Phagwara, stay tuned to Zee PHH)

Read More
{}{}