Home >>Punjab

Jalandhar News: ਜਲੰਧਰ 'ਚ ਦਹਿਸ਼ਤ ਦਾ ਮਾਹੌਲ-ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

Jalandhar Firing News: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਹਰਸ਼ ਨੇ ਦੱਸਿਆ ਕਿ ਬੀਤੀ 15 ਅਗਸਤ ਨੂੰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਅੱਜ ਇਹ ਲੋਕ ਸੈਲੂਨ 'ਚ ਆ ਗਏ ਅਤੇ ਲੜਾਈ ਸ਼ੁਰੂ ਕਰ ਦਿੱਤੀ।

Advertisement
Jalandhar News: ਜਲੰਧਰ 'ਚ ਦਹਿਸ਼ਤ ਦਾ ਮਾਹੌਲ-ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
Stop
Riya Bawa|Updated: Oct 07, 2023, 11:04 AM IST

Jalandhar Firing News: ਬੀਤੀ ਰਾਤ ਜਲੰਧਰ ਜ਼ਿਲ੍ਹੇ ਦੇ ਨਕੋਦਰ ਦੇ ਘੋਸ ਇਲਾਕੇ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਰੀਬ ਅੱਠ-ਦਸ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਲਾਕੇ ਦੇ ਇਕ ਸੈਲੂਨ 'ਚ ਆਏ ਅਤੇ ਸੈਲੂਨ ਦੀ ਭੰਨਤੋੜ ਕੀਤੀ ਅਤੇ ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਦੂਜੇ ਨੂੰ ਗੋਲੀ ਮਾਰ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਹਰਸ਼ ਨੇ ਦੱਸਿਆ ਕਿ ਬੀਤੀ 15 ਅਗਸਤ ਨੂੰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਅੱਜ ਇਹ ਲੋਕ ਸੈਲੂਨ 'ਚ ਆ ਗਏ ਅਤੇ ਲੜਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: Asian games 2023: ਜਲੰਧਰ ਦੇ ਖਿਡਾਰੀ ਮਨਦੀਪ ਸਿੰਘ ਦੀ ਮਾਤਾ ਤੇ ਸਾਬਕਾ ਹਾਕੀ ਕੋਚ ਨੇ ਸੋਨ ਤਗਮਾ ਜਿੱਤਣ 'ਤੇ ਦਿੱਤੀ ਵਧਾਈ

ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਪੁਰਾਣੀ ਦੁਸ਼ਮਣੀ ਹੈ ਜਾਂ ਨਹੀਂ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Read More
{}{}