Home >>Punjab

Jalandhar bypoll election 2023: ਜਲੰਧਰ ਚੋਣਾਂ 'ਚ ਸ਼ਕਤੀਮਾਨ ਬਣ ਘੁੰਮ ਰਿਹਾ ਨੀਟੂ ਸ਼ਟਰਾਂ ਵਾਲਾ, 'ਕਹਿੰਦਾ 4 ਘੰਟਿਆਂ 'ਚ ਚੱਕ ਦੇਊਂ ਗਰੀਬੀ'

ਦੱਸ ਦਈਏ ਕਿ ਜਲੰਧਰ ਲੋਕ ਸਭਾ ਜਿਮਨੀ ਚੋਣ 2023 ਲਈ ਅੱਜ ਯਾਨੀ ਬੁੱਧਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਲੋਕਾਂ ਵੱਲੋਂ ਆਪਣਾ ਕੀਮਤੀ ਵੋਟ ਦਿੱਤਾ ਜਾ ਰਿਹਾ ਹੈ।

Advertisement
Jalandhar bypoll election 2023: ਜਲੰਧਰ ਚੋਣਾਂ 'ਚ ਸ਼ਕਤੀਮਾਨ ਬਣ ਘੁੰਮ ਰਿਹਾ ਨੀਟੂ ਸ਼ਟਰਾਂ ਵਾਲਾ, 'ਕਹਿੰਦਾ 4 ਘੰਟਿਆਂ 'ਚ ਚੱਕ ਦੇਊਂ ਗਰੀਬੀ'
Stop
Rajan Nath|Updated: May 10, 2023, 11:36 AM IST

Jalandhar bypoll election 2023: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ ਜਲੰਧਰ ਲੋਕ ਸਭਾ ਜਿਮਨੀ ਚੋਣ 2023 'ਚ ਸ਼ਕਤੀਮਾਨ ਬਣ ਕੇ ਘੁੰਮ ਰਿਹਾ ਸੀ। ਗੱਲਬਾਤ ਦੌਰਾਨ ਉਸਨੇ ਕਿਹਾ ਕਿ "4 ਘੰਟਿਆਂ 'ਚ ਦੇਸ਼ ਦੀ ਗਰੀਬੀ ਚੱਕ ਦੇਊਂ।'

ਦੱਸ ਦਈਏ ਕਿ ਨੀਟੂ ਸ਼ਟਰਾਂ ਵਾਲਾ ਆਜ਼ਾਦ ਉਮੀਦਵਾਰ ਵਜੋਂ ਜਲੰਧਰ ਲੋਕ ਸਭਾ ਜਿਮਨੀ ਚੋਣ 2023 ਲੜ ਰਿਹਾ ਹੈ ਅਤੇ ਆਟੋਰਿਕਸ਼ਾ ਉਸਦਾ ਚੋਣ ਨਿਸ਼ਾਨ ਹੈ। 

ਜ਼ੀ ਮੀਡੀਆ ਨਾਲ ਗੱਲਬਾਤ ਕਰਦਿਆਂ, ਨੀਟੂ ਸ਼ਟਰਾਂ ਵਾਲਾ ਨੇ ਕਿਹਾ ਕਿ "ਜੇਕਰ ਪੰਜਾਬ ਦੇ ਜਾਂ ਦੇਸ਼ ਦੇ ਹਾਲਾਤ ਸਹੀ ਹੁੰਦੇ ਤਾਂ ਸਾਡੇ ਵਰਗੇ ਫੁੱਦੂਆਂ ਨੂੰ ਕੋਈ ਲੋੜ ਨਹੀਂ ਹੁੰਦੀ ਚੋਣਾਂ 'ਚ ਆਉਣ ਦੀ ਕਿਉਂਕਿ ਦੇਸ਼ ਦੇ ਹਾਲਾਤ ਬਹੁਤ ਮਾੜੇ ਹਨ ਤੇ ਜਿਹੜੇ ਪੜ੍ਹੇ ਲਿਖੇ ਹਨ ਪੂਛ ਬਣੇ ਹੋਏ ਹਨ ਤੇ ਅਸੀਂ ਇਹ ਪੂਛ ਹੀ ਛੁਡਾਉਣੀ ਹੈ।" 

ਦੱਸ ਦਈਏ ਕਿ ਇਹ ਵੀਡੀਓ ਕੁਝ ਦਿਨ ਪਹਿਲਾਂ ਦੀ ਹੈ ਜਦੋਂ ਨੀਟੂ ਸ਼ਟਰਾਂ ਵਾਲਾ ਜਲੰਧਰ ਵਿਖੇ ਚੋਣ ਪ੍ਰਚਾਰ ਕਰ ਰਿਹਾ ਸੀ। ਉਨ੍ਹਾਂ ਆਪਣੇ ਨਿਜੀ ਜਿੰਦਗੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਇੱਕ ਛੋਟੀ ਜਿਹੀ ਬੈਲਡਿੰਗ ਦੀ ਦੁਕਾਨ ਚਲਾਉਂਦਾ ਹੈ ਤੇ ਉਸਦੀ 700-800 ਰੁਪਏ ਦਿਹਾੜੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਇੱਕ ਧੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ।  

ਇਹ ਵੀ ਪੜ੍ਹੋ: Jalandhar Bypoll Election 2023: ਜਲੰਧਰ ਲੋਕ ਸਭਾ ਜਿਮਨੀ ਚੋਣ 2023 ਲਈ ਵੋਟਿੰਗ ਸ਼ੁਰੂ

 

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪਹਿਲੀ ਵੋਟਾਂ ਦੌਰਾਨ ਉਨ੍ਹਾਂ ਨੂੰ ਸਿਰਫ 5 ਵੋਟਾਂ ਹੀ ਪਈਆਂ ਸਨ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਵੱਧ ਹਨ ਤਾਂ ਉਨ੍ਹਾਂ ਕਿਹਾ ਕਿ "ਉਹ 5 ਵੋਟਾਂ ਉਨ੍ਹਾਂ ਲਈ 5 ਕਰੋੜ ਦੇ ਬਰਾਬਰ ਸਨ।" ਉਨ੍ਹਾਂ ਇਹ ਵੀ ਕਿਹਾ ਕਿ "ਜੇਕਰ ਮੈਂ ਇਸ ਵਾਰ ਜਿੱਤ ਗਿਆ ਤਾਂ 3 ਮਹੀਨੇ ਦੇ ਅੰਦਰ ਜਲੰਧਰ ਨੂੰ ਸੋਨੇ ਦੀ ਚਿੜੀ ਬਣਾ ਦਿਆਂਗਾ ਤੇ ਜੇਕਰ ਮੈਂ ਨਹੀਂ ਬਣਾਇਆ ਤਾਂ ਲੱਖ ਲਾਹਨਤਾਂ ਮੇਰੇ 'ਤੇ।" 

ਦੱਸ ਦਈਏ ਕਿ ਜਲੰਧਰ ਲੋਕ ਸਭਾ ਜਿਮਨੀ ਚੋਣ 2023 ਲਈ ਅੱਜ ਯਾਨੀ ਬੁੱਧਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਲੋਕਾਂ ਵੱਲੋਂ ਆਪਣਾ ਕੀਮਤੀ ਵੋਟ ਦਿੱਤਾ ਜਾ ਰਿਹਾ ਹੈ। ਇਸ ਵਾਰ ਜਲੰਧਰ ਵਿਖੇ ਸਿਆਸਤ ਭਖੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਵਾਰ ਦਾ ਮੁਕਾਬਲਾ ਪੰਜਾਬ ਦੀ ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰਾਂ ਦੇ ਵਿਚਕਾਰ ਹੈ।  

ਇਹ ਵੀ ਪੜ੍ਹੋ: Amritsar Blast News: ਅੱਤਵਾਦੀਆਂ ਨਾਲ ਜੁੜੇ ਅੰਮ੍ਰਿਤਸਰ ਧਮਾਕੇ ਦੇ ਤਾਰ ? NIA ਤੋਂ ਬਾਅਦ ਪਹੁੰਚੀ NSG ਟੀਮ

Read More
{}{}