Home >>Punjab

Jalandhar News: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗਣ ਵਾਲੀ ਹੈ- ਚਰਨਜੀਤ ਚੰਨੀ

Jalandhar News: ਮੁੱਖ ਮੰਤਰੀ ਮਾਨ ਨੇ ਜਲੰਧਰ ਵਿੱਚ ਕੋਠੀ ਲੈ ਲਈ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਵਾਰ ਸ਼ਹਿਰ ਦੀਆਂ ਗਲੀਆਂ ਵਿੱਚ ਜਾਣ ਅਤੇ ਵੇਖਣ ਕਿਵੇਂ ਗਲੀਆਂ ਵਿੱਚ ਮੀਂਹ ਦਾ ਪਾਣੀ ਘੁੰਮ ਰਿਹਾ ਹੈ।

Advertisement
Jalandhar News: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗਣ ਵਾਲੀ ਹੈ- ਚਰਨਜੀਤ ਚੰਨੀ
Stop
Manpreet Singh|Updated: Jun 27, 2024, 03:36 PM IST

Jalandhar News: ਜਲੰਧਰ ਵਿੱਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਲੰਧਰ ਵੈਸਟ ਹਲਕੇ ਤੋਂ ਕਾਂਗਰਸ ਪਾਰਟੀ ਜਿੱਤ ਵੱਲ ਨੂੰ ਵੱਧ ਰਹੀ ਹੈ। ਪਾਰਟੀ ਨਾਲ ਬਹੁਤ ਸਾਰੇ ਲੀਡਰ ਮੁੜ ਤੋਂ ਜੁੜ ਰਹੇ ਹਨ। ਆਮ ਆਦਮੀ ਪਾਰਟੀ ਨੇ ਪਿਛਲੇ ਦੋ ਸਾਲਾ ਵਿੱਚ ਜਲੰਧਰ ਵਿੱਚ ਕੱਖ ਨਹੀਂ ਕੀਤਾ।

ਮੁੱਖ ਮੰਤਰੀ ਮਾਨ ਨੇ ਜਲੰਧਰ ਵਿੱਚ ਕੋਠੀ ਲੈ ਲਈ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਵਾਰ ਸ਼ਹਿਰ ਦੀਆਂ ਗਲੀਆਂ ਵਿੱਚ ਜਾਣ ਅਤੇ ਵੇਖਣ ਕਿਵੇਂ ਗਲੀਆਂ ਵਿੱਚ ਮੀਂਹ ਦਾ ਪਾਣੀ ਘੁੰਮ ਰਿਹਾ ਹੈ। ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਨਹੀਂ ਮਿਲ ਰਿਹਾ। ਕਾਂਗਰਸ ਪਾਰਟੀ ਨੇ ਜਦੋਂ ਪ੍ਰਦਰਸ਼ਨ ਕੀਤਾ ਤਾਂ ਨਗਮ ਨਿਗਮ ਦੀਆਂ ਮਸ਼ੀਨਾਂ ਨੇ ਉੱਥੇ ਪਹੁੰਚ ਸਫਾਈ ਦਾ ਕੰਮ ਸ਼ੁਰੂ ਕੀਤਾ। ਇਸ ਦੇ ਨਾਲ ਹੀ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਮੁੱਖ ਮੰਤਰੀ ਜਲੰਧਰ ਵਾਸੀਆਂ ਨੂੰ ਪੀਣ ਦੇ ਲਈ ਸਾਫ ਪਾਣੀ ਦਾ ਪ੍ਰਬੰਧ ਕਰਕੇ ਦੇਣ।

ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਪੰਜਾਬ ਵਿੱਚ ਸਰਕਾਰ ਡਿੱਗਣ ਵਾਲੀ ਹੈ।  ਕਿਉਕਿ ਸਰਕਾਰ ਦੇ MLA ਹੀ ਸਰਕਾਰ ਨੂੰ ਤੋੜਨ ਵਿੱਚ ਲੱਗੇ ਹੋਏ ਹਨ।ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਖਿਲਾਫ ਇੱਕਠੇ ਹੋ ਰਹੇ ਹਨ। 

ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਲੀ ਮਾਮਲੇ ਵਿੱਚ ਅਸੀਂ ਕੋਈ ਦਖਲ ਨਹੀਂ ਦੇਣਾ ਚਾਹੁੰਦੇ ਪਰ ਕੁੱਝ ਲੋਕ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਲੰਧਰ ਵਿੱਚ ਇੱਕਠੇ ਹੋਏ ਹਨ ਅਤੇ ਕੁੱਝ ਲੋਕ ਚੰਡੀਗੜ੍ਹ ਵਿੱਚ  ਉਨ੍ਹਾਂ ਦੇ ਹੱਕ ਵਿੱਚ ਇੱਕਠੇ ਹੋਏ ਹਨ। ਸਾਡਾ ਇਸ ਨਾਲ ਕੋਈ ਸਰੋਕਾਰ ਨਹੀਂ ਹੈ। ਜੋ ਲੋਕ ਜਲੰਧਰ ਵਿੱਚ ਇੱਕਠੇ ਹੋਏ ਹਨ, ਉਨ੍ਹਾਂ ਦੀਆਂ ਤਸਵੀਰਾਂ ਮੈਂ ਦੇਖੀਆਂ ਜਿਨ੍ਹਾਂ ਨੇ ਆਪਣੇ ਖਾਕੀ ਨਿੱਕਰਾਂ ਪਾਈਆਂ ਹੋਇਆ ਹਨ। ਜਿਸ ਵਿਚਾਲੇ ਇਹ ਦੇਖਣ ਦੀ ਲੋੜ ਹੈ ਕਿ ਇਸ ਪੂਰੇ ਘਟਨਾ ਕ੍ਰਮ ਵਿੱਚ ਬੀਜੇਪੀ ਦਾ ਕਿੰਨਾ ਰੋਲ ਹੈ ਉਸ ਸਾਰਾ ਦੇਖਣ ਵਾਲੇ ਹੈ।

ਜਲੰਧਰ ਵੈੈਸਟ ਤੋਂ 'ਆਪ' ਦੇ ਉਮੀਦਵਾਰ ਉੱਤੇ ਚੰਨੀ ਨੇ ਬੋਲਦਿਆਂ ਆਖਿਆ ਕਿ ਪਾਰਟੀ ਨੇ ਲੋਕ ਸਭਾ ਚੋਣਾਂ ਵੇਲੇ ਆਪਣਾ ਉਮੀਦਵਾਰ ਕਾਂਗਰਸ ਪਾਰਟੀ ਚੋਂ ਲੈਕੇ ਆਈ ਸੀ। ਹੁਣ ਵਿਧਾਨ ਚੋਣਾਂ ਵੇਲੇ ਉਮੀਦਵਾਰ ਬੀਜੇਪੀ ਪਾਰਟੀ ਵਿਚੋਂ ਲੈਕੇ ਆਈ ਹੈ। ਆਮ ਆਦਮੀ ਪਾਰਟੀ ਕੋਲ ਆਪਣੀ ਪਾਰਟੀ ਚੋਂ ਚੋਣ ਮੈਦਾਨ ਵਿੱਚ ਉਤਾਰਨ ਲਈ ਕੋਈ ਆਪਣੀ ਵਿਅਕਤੀ ਨਹੀਂ ਹੈ। ਇਸ ਨਾਲ ਹੀ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਹੈ ਕਿ ਪਹਿਲਾਂ ਉਨ੍ਹਾਂ ਦਾ MP ਅਤੇ ਹੁਣ MLA ਪਾਰਟੀ ਛੱਡ ਕੇ ਕਿਉਂ ਚੱਲ ਗਿਆ। 

Read More
{}{}