Home >>Punjab

Jalalabad News: ਦੋ ਕੰਧਾਂ ਤੋੜ ਕੇ ਚੌਲ ਮਿੱਲ 'ਚ ਦਾਖਲ ਹੋਏ ਚੋਰ, ਕੀਤੀ ਲੱਖਾਂ ਦੀ ਚੋਰੀ

Jalalabad News: ਅਨੀਸ਼ ਛਾਬੜਾ ਦਾ ਕਹਿਣਾ ਹੈ ਕਿ ਚੋਰਾਂ ਨੇ ਕਰੀਬ 300 ਬੋਰੀਆਂ ਚਾਵਲ ਚੋਰੀ ਕਰ ਲਏ ਹਨ।   

Advertisement
Jalalabad News: ਦੋ ਕੰਧਾਂ ਤੋੜ ਕੇ ਚੌਲ ਮਿੱਲ 'ਚ ਦਾਖਲ ਹੋਏ ਚੋਰ, ਕੀਤੀ ਲੱਖਾਂ ਦੀ ਚੋਰੀ
Stop
Riya Bawa|Updated: May 19, 2024, 12:18 PM IST

Jalalabad News/ਸੁਨੀਲ ਨਾਗਪਾਲ: ਜਲਾਲਾਬਾਦ ਦੇ ਪਿੰਡ ਘੁਬਾਇਆ ਵਿੱਚ ਬੀਤੀ ਰਾਤ ਚੋਰਾਂ ਨੇ ਇੱਕ ਚੌਲ ਮਿੱਲ ਵਿੱਚ ਦਾਖਲ ਹੋ ਕੇ ਮਿੱਲ ਦੀਆਂ ਦੋ ਕੰਧਾਂ ਤੋੜ ਕੇ ਲੱਖਾਂ ਰੁਪਏ ਦੇ ਚੌਲਾਂ ਦੀਆਂ ਬੋਰੀਆਂ ਚੋਰੀ ਕਰ ਲਈਆਂ। ਇਸ ਬਾਰੇ ਜਦੋਂ ਮਾਲਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਚੌਲ ਮਿੱਲ ਦੇ ਸੰਚਾਲਕ ਅਨੀਸ਼ ਛਾਬੜਾ ਨੇ ਦੱਸਿਆ ਕਿ ਚੌਲ ਮਿੱਲ 'ਚ ਚੌਕੀਦਾਰ ਤਾਇਨਾਤ ਕੀਤਾ ਗਿਆ ਹੈ ਅਤੇ ਰਾਤ 1 ਵਜੇ ਉਸ ਦਾ ਚੌਕੀਦਾਰ ਵੀ ਆ ਗਿਆ ਪਰ ਜਦੋਂ ਸਵੇਰੇ 4 ਵਜੇ ਚੌਕੀਦਾਰ ਦੁਬਾਰਾ ਮਿੱਲ 'ਤੇ ਆਇਆ ਤਾਂ ਉਸ ਨੇ ਦੇਖਿਆ ਕਿ ਮੁਲਜ਼ਮ ਖੇਤ ਵਾਲੇ ਪਾਸੇ ਤੋਂ ਮਿੱਲ ਦੀ ਕੰਧ ਤੋੜ ਕੇ ਚੌਲਾਂ ਦੀਆਂ ਬੋਰੀਆਂ ਚੋਰੀ ਕਰ ਰਹੇ ਸਨ ਮਿੱਲ 'ਚ ਮੌਜੂਦ ਆਪਣੇ ਛੋਟੇ ਭਰਾ ਨੂੰ ਸੂਚਨਾ ਦਿੱਤੀ ਅਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਫਰਾਰ ਹੋ ਗਿਆ।

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ ਗੁੰਡਾਗਰਦੀ!  ਦੇਰ ਰਾਤ ਨੌਜਵਾਨਾਂ ਨੇ ਇੱਕ ਘਰ 'ਤੇ ਕੀਤਾ ਹਮਲਾ, ਕਈ ਜ਼ਖ਼ਮੀ 

ਅਨੀਸ਼ ਛਾਬੜਾ ਦਾ ਕਹਿਣਾ ਹੈ ਕਿ ਚੋਰਾਂ ਨੇ ਕਰੀਬ 300 ਬੋਰੀਆਂ ਚਾਵਲ ਚੋਰੀ ਕਰ ਲਏ ਹਨ, ਜਿਨ੍ਹਾਂ ਦੀ ਕੀਮਤ ਕਰੀਬ 12 ਲੱਖ ਰੁਪਏ ਹੈ, ਜਿਸ ਦੀ ਸੂਚਨਾ ਥਾਣਾ ਜਲਾਲਾਬਾਦ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੀ.ਸੀ.ਟੀ.ਵੀ ਇਲਾਕੇ ਦੀ ਸਕੈਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਤੱਕ ਜਲਦੀ ਤੋਂ ਜਲਦੀ ਪਹੁੰਚ ਕੀਤੀ ਜਾ ਸਕੇ।

ਇਹ ਵੀ ਪੜ੍ਹੋ:  Patiala News: ਪਟਿਆਲਾ ਵਿੱਚ ਸੈਰ ਦੌਰਾਨ ਡਾ. ਬਲਬੀਰ ਸਿੰਘ ਨੇ ਕੀਤਾ ਚੋਣ ਪ੍ਰਚਾਰ; ਭਾਜਪਾ ਉਪਰ ਨਿਸ਼ਾਨਾ ਸਾਧਿਆ
 

 

Read More
{}{}