Home >>Punjab

ਮੰਨ ਗਏ ਜਗਜੀਤ ਸਿੰਘ ਡੱਲੇਵਾਲ! ਮੰਤਰੀ ਸਾਬ੍ਹ ਨੇ ਹੱਥੀ ਪਿਲਾਇਆ ਜੂਸ

ਦੱਸ ਦਈਏ ਕਿ 26 ਨਵੰਬਰ 2020 ਨੂੰ Sanyukt Kisan Morcha ਨੇ "ਦਿੱਲੀ ਚਲੋ" ਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਕਿਸਾਨ ਅੰਦੋਲਨ ਵਿਸ਼ਵ ਦਾ ਸਭ ਤੋਂ ਲੰਬਾ ਅਤੇ ਸਭ ਤੋਂ ਵੱਡਾ ਅੰਦੋਲਨ ਸੀ।   

Advertisement
ਮੰਨ ਗਏ ਜਗਜੀਤ ਸਿੰਘ ਡੱਲੇਵਾਲ! ਮੰਤਰੀ ਸਾਬ੍ਹ ਨੇ ਹੱਥੀ ਪਿਲਾਇਆ ਜੂਸ
Stop
Zee Media Bureau|Updated: Nov 25, 2022, 08:32 AM IST

Jagjit Singh Dallewal breaks his fast news: ਪੰਜਾਬ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਸੂਬਾ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਸਹਿਮਤੀ ਬਣ ਗਈ ਹੈ ਅਤੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਹੱਥੀ ਜੂਸ ਪਿਲਾ ਕੇ ਉਨ੍ਹਾਂ ਦਾ ਮਰਨ ਵਰਤ ਖੁਲ੍ਹਵਾ ਦਿੱਤਾ ਹੈ।  

ਜਗਜੀਤ ਸਿੰਘ ਡੱਲੇਵਾਲ ਆਪਣੀਆਂ ਮੰਗਾ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹੋਏ ਸਨ। ਇਸ ਦੌਰਾਨ ਪੰਜਾਬ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਸਹਿਮਤੀ ਬਣ ਗਈ ਹੈ। ਸਹਿਮਤੀ ਬਣਨ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਫਰੀਦਕੋਟ ਵਿਖੇ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਪਹੁੰਚੇ ਅਤੇ ਉਨ੍ਹਾਂ ਦਾ ਮਰਨ ਵਰਤ ਖੁਲ੍ਹਵਾਇਆ।  

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੌਰਾਨ ਕੀਤੇ ਗਏ ਵਾਅਦੇ ਪੂਰੇ ਨਾ ਹੋਣ 'ਤੇ ਪੰਜਾਬ ਦੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਅਤੇ  ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਵੱਲੋਂ 26 ਨਵੰਬਰ ਨੂੰ ਰਾਜ ਭਵਨ ਵੱਲ ਕੂਚ ਕਰਨ ਦੀ ਕਾਲ ਦਿੱਤੀ ਗਈ ਹੈ।  

ਬੀਤੇ ਦਿਨੀ ਬੀਕੇਯੂ (BKU) ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਐਲਾਨਿਆ ਸੀ ਕਿ ਉਹ ਮਰਨ ਵਰਤ 'ਤੇ ਬੈਠਣਗੇ। Jagjit Singh Dallewal ਨੇ ਫਰੀਦਕੋਟ ਵਿਖੇ ਨੈਸ਼ਨਲ ਹਾਈਵੇ 'ਤੇ ਲਗਾਏ ਗਏ ਧਰਨਾ ਸਥਾਨ ਤੋਂ ਹੀ ਆਪਣਾ fast ਸ਼ੁਰੂ ਕੀਤਾ। 

ਹੋਰ ਪੜ੍ਹੋ: ਸੁਧੀਰ ਸੂਰੀ ਕਤਲ ਮਾਮਲੇ ਨੂੰ ਹਿੰਦੂ ਬਨਾਮ ਸਿੱਖ ਬਣਾ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ: ਮਜੀਠੀਆ

ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨ ਪਹਿਲਾਂ ਧਰਨਾ ਦੇਣ ਵਾਲੇ ਕਿਸਾਨਾਂ 'ਤੇ ਨਿਸ਼ਾਨਾ ਸਾਧਿਆ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਗੱਲ-ਗੱਲ 'ਤੇ ਧਰਨਾ ਲਾਉਣਾ ਰਿਵਾਜ਼ ਬਣ ਗਿਆ ਹੈ ਅਤੇ ਇਸ ਧਰਨੇ ਨਾਲ ਆਮ ਆਦਮੀ ਪਰੇਸ਼ਾਨ ਹੁੰਦਾ ਹੈ। 

ਫ਼ਿਲਹਾਲ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਅਹਿਮ ਮੰਗਾਂ ਹਨ ਕਿ ਸਾਰੀਆਂ ਫਸਲਾਂ ਲਈ ਕਨੂੰਨੀ ਤੌਰ 'ਤੇ MSP @C2+50% ਹੋਣ ਅਤੇ ਇੱਕ ਵਿਆਪਕ ਕਰਜ਼ਾ ਮੁਆਫ਼ੀ ਸਕੀਮ ਲਿਆਈ ਜਾਵੇ ਤਾਂ ਜੋ ਕਰਜ਼ੇ ਤੋਂ ਆਜ਼ਾਦੀ ਮਿਲੇ। ਇਸ ਦੇ ਨਾਲ ਹੀ ਬਿਜਲੀ ਸੋਧ ਬਿੱਲ 2022 ਦੀ ਵਾਪਸੀ ਹੋਵੇ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਖ਼ਿਲਾਫ਼ ਬਰਖ਼ਾਸਤਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। 

ਗੌਰਤਲਬ ਹੈ ਕਿ ਅਜੈ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਲਖੀਮਪੁਰ ਖੀਰਿ ਦੇ ਕਿਸਾਨਾਂ ਅਤੇ ਪੱਤਰਕਾਰ ਦੇ ਕਤਲੇਆਮ ਦੇ ਦੋਸ਼ੀ ਹਨ। 

ਹੋਰ ਪੜ੍ਹੋ: ਗੁਜਰਾਤ ’ਚ ਭਾਜਪਾ ਦੇ 27 ਸਾਲਾਂ ਦੇ ਰਾਜ ਨੂੰ ਲੋਕਾਂ ਨੇ 27 ਮਿੰਟ ’ਚ ਖ਼ਤਮ ਕਰ ਦੇਣਾ: ਭਗਵੰਤ ਮਾਨ

(For more news related to Jagjit Singh Dallewal and farmers' protest, stay tuned to Zee PHH)

Read More
{}{}