Home >>Punjab

Sultanpur Lodhi Flood News: ਹੜ੍ਹ ਕਾਰਨ ਸੁਲਤਾਨਪੁਰ ਲੋਧੀ ਨੇੜੇ ਬਣਿਆ ਟਾਪੂ; ਘਰ ਢਹਿਣ ਪਰਿਵਾਰ ਹੋਇਆ ਬੇਘਰ

Sultanpur Lodhi Flood News: ਸੁਲਤਾਨਪੁਰ ਲੋਧੀ ਵਿੱਚ ਹੜ੍ਹ ਕਾਰਨ ਲੋਕ ਹਿਜ਼ਰਤ ਕਰਨ ਲਈ ਮਜਬੂਰ ਹੋ ਚੁੱਕੇ ਹਨ। ਇੱਕ ਪਰਿਵਾਰ ਦਾ ਘਰ ਡਿੱਗਣ ਕਾਰਨ ਰੋਂਦੇ ਹੋਏ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Advertisement
Sultanpur Lodhi Flood News: ਹੜ੍ਹ ਕਾਰਨ ਸੁਲਤਾਨਪੁਰ ਲੋਧੀ ਨੇੜੇ ਬਣਿਆ ਟਾਪੂ; ਘਰ ਢਹਿਣ ਪਰਿਵਾਰ ਹੋਇਆ ਬੇਘਰ
Stop
Ravinder Singh|Updated: Aug 17, 2023, 06:42 PM IST

Sultanpur Lodhi Flood News: ਸੁਲਤਾਨਪੁਰ ਲੋਧੀ ਦੇ ਇਲਾਕੇ ਵਿੱਚ ਬਿਆਸ ਦਰਿਆ ਦਾ ਪਾਣੀ ਕਹਿਰ ਢਾਹ ਰਿਹਾ ਹੈ। ਗੁਰੂ ਨਗਰੀ ਦੇ ਨੇੜੇ ਹੜ੍ਹ ਕਾਰਨ ਇੱਕ ਇਲਾਕੇ ਨੇ ਟਾਪੂਨੁਮਾ ਰੂਪ ਧਾਰ ਲਿਆ ਹੈ। ਇਸ ਟਾਪੂਨੁਮਾ ਇਲਾਕੇ ਵਿੱਚ ਹਾਲਾਤ ਕਾਫੀ ਬਦਤਰ ਬਣ ਰਹੇ ਹਨ।

ਸੋਸ਼ਲ ਮੀਡੀਆ ਉਪਰ ਤੇਜ਼ੀ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਹੜ੍ਹ ਦੀ ਮਾਰ ਹੇਠ ਆਏ ਇੱਕ ਕਿਸਾਨ ਦਾ ਘਰ ਢੇਰੀ ਹੋ ਗਿਆ। ਵੀਡੀਓ ਸੁਲਤਾਨਪੁਰ ਲੋਧੀ ਦੇ ਪਿੰਡ ਰਾਮਪੁਰ ਗੋਰੇ ਦੀ ਦੱਸੀ ਜਾ ਰਹੀ ਹੈ। ਬੇਘਰ ਹੋਣ ਪਰਿਵਾਰ ਦੇ ਜੀਆਂ ਦੇ ਰੋਂਦਿਆਂ ਦੀ ਵੀਡੀਓ ਸਾਹਮਣੇ ਆਈ ਹੈ। ਕਾਬਿਲੇਗੌਰ ਹੈ ਕਿ ਪਹਾੜੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਮਗਰੋਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਹੈ।

ਇਹ ਵੀ ਪੜ੍ਹੋ : Moga News: ਚਿੱਟੇ ਦੀ ਲਤ 'ਚ ਧਸੀਆਂ ਲੜਕੀਆਂ ਨਸ਼ੇ ਦੀ ਪੂਰਤੀ ਲਈ ਦੇਹ ਵਪਾਰ ਦਾ ਧੰਦਾ ਅਪਣਾਉਣ ਲਈ ਮਜਬੂਰ

ਇਸ ਕਾਰਨ ਇਲਾਕੇ ਵਿੱਚ ਤਰਸਯੋਗ ਹਾਲਾਤ ਬਣੇ ਹੋਏ ਹਨ। ਖੇਤਾਂ ਵਿੱਚ ਪਾਣੀ ਭਰ ਚੁੱਕਿਆ ਹੈ ਤੇ ਘਰ ਡੁੱਬ ਚੁੱਕੇ ਹਨ। ਘਰਾਂ ਵਿੱਚ ਪਿਆ ਕੀਮਤੀ ਸਾਮਾਨ ਖ਼ਰਾਬ ਹੋ ਰਿਹਾ ਹੈ ਤੇ ਖੇਤਾਂ ਵਿੱਚ ਪਾਣੀ ਭਰਨ ਕਾਰਨ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ। ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਰਹੇ ਹਨ।

ਪੌਂਡ ਡੈਮ ਤੋਂ ਛੱਡੇ ਗਏ ਪਾਣੀ ਨਾਲ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ  ਦੇ ਬਹੁਤ ਸਾਰੇ ਇਲਾਕਿਆਂ ਵਿੱਚ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ ਤੇ ਸਾਰੇ ਇਲਾਕੇ ਵਿੱਚ ਹੜ੍ਹ ਦੇ ਹਾਲਾਤ ਬਣ ਰਹੇ ਹਨ। ਬਿਆਸ ਦਰਿਆ  ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਮੰਡ ਇਲਾਕੇ 'ਚ ਤਕਰੀਬਨ 16 ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਇਲਾਕੇ ਦੇ ਪਿੰਡਾਂ 'ਚੋਂ ਲੋਕਾਂ ਨੇ ਹਿਜ਼ਰਤ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦੇ ਪਸ਼ੂ ਅਤੇ ਕੀਮਤੀ ਸਾਮਾਨ ਪਾਣੀ ਵਿੱਚ ਘਿਰ ਗਿਆ ਹੈ। ਐਨਡੀਆਰਐਫ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁੱਟ ਗਈਆਂ ਹਨ।

ਇਹ ਵੀ ਪੜ੍ਹੋ : Punjab News: 'ਸ਼ਾਇਦ ਰਾਜ ਭਵਨ ਦੇ ਬਾਹਰ ਤੋਪਾਂ ਤੋਂ ਡਰਦੇ ਹਨ ਮੁੱਖ ਮੰਤਰੀ', ਰਾਜਪਾਲ ਨੇ CM ਭਗਵੰਤ ਮਾਨ 'ਤੇ ਕੱਸਿਆ ਤੰਜ

ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ

Read More
{}{}