Home >>Punjab

ਕਪੂਰਥਲਾ ਦੇ ਨਵਜੋਤ ਨੇ ਇੰਗਲੈਂਡ 'ਚ ਗੱਡੇ ਝੰਡੇ, ਪਾਇਲਟ ਬਣਕੇ ਚਮਕਾਇਆ ਪੰਜਾਬ ਦਾ ਨਾਂ

ਪੰਜਾਬ ਦੇ ਜਾਏ ਵਿਦੇਸ਼ਾਂ ਵਿਚ ਜਾ ਕੇ ਆਪਣੀ ਸਫ਼ਲਤਾ ਦੇ ਝੰਡੇ ਗੱਡ ਰਹੇ ਹਨ ਅਜਿਹਾ ਹੀ ਕੁਝ ਕਪੂਰਥਲਾ ਦੇ ਨਵਜੋਤ ਨੇ ਕੀਤਾ ਹੈ ਜਿਸਨੇ 21 ਸਾਲਾਂ ਦੀ ਉਮਰ ਵਿਚ ਪਾਇਲਟ ਬਣਕੇ ਆਪਣੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ।

Advertisement
ਕਪੂਰਥਲਾ ਦੇ ਨਵਜੋਤ ਨੇ ਇੰਗਲੈਂਡ 'ਚ ਗੱਡੇ ਝੰਡੇ, ਪਾਇਲਟ ਬਣਕੇ ਚਮਕਾਇਆ ਪੰਜਾਬ ਦਾ ਨਾਂ
Stop
Zee Media Bureau|Updated: Nov 02, 2022, 01:37 PM IST

ਚੰਡੀਗੜ: ਜ਼ਿਲਾ ਕਪੂਰਥਲਾ ਦੇ ਹਲਕਾ ਭੁਲੱਥ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਹਲਕੇ ਦੇ ਕਸਬਾ ਬੇਗੋਵਾਲ ਨੇੜਲੇ ਪਿੰਡ ਅਕਬਰਪੁਰ ਦੇ ਗ੍ਰੰਥੀ ਸਿੰਘ ਦਾ ਪੋਤਰਾ ਇੰਗਲੈਡ ਵਿਚ ਪਾਇਲਟ ਬਣਿਆ ਹੈ। ਇਸ ਖਬਰ ਨਾਲ ਜਿਥੇ ਬੇਗੋਵਾਲ ਤੇ ਹਲਕਾ ਭੁਲੱਥ ਵਿਚ ਖੁਸ਼ੀ ਭਰਿਆ ਮਾਹੌਲ ਹੈ, ਉਥੇ ਪਿੰਡ ਦੇ ਲੋਕ ਵੀ ਫਖ਼ਰ ਮਹਿਸੂਸ ਕਰ ਰਹੇ ਹਨ। ਦੱਸ ਦੇਈਏ ਕਿ ਪਾਇਲਟ ਨਵਜੋਤ ਸਿੰਘ (21) ਆਪਣੀ ਮਾਤਾ ਸੁਖਵਿੰਦਰ ਕੌਰ, ਪਿਤਾ ਜਤਿੰਦਰ ਸਿੰਘ ਤੇ ਭਰਾ ਏਕਮਜੋਤ ਸਿੰਘ ਨਾਲ ਇੰਗਲੈਂਡ ਵਿਚ ਹੀ ਰਹਿੰਦਾ ਹੈ।

 

 

ਇਸ ਸੰਬੰਧੀ ਪਿੰਡ ਅਕਬਰਪੁਰ ਰਹਿੰਦੇ ਪਾਇਲਟ ਨਵਜੋਤ ਦੇ ਦਾਦਾ ਭਾਈ ਸੂਰਤ ਸਿੰਘ ਨੇ ਗੱਲਬਾਤ ਦੌਰਾਨ ਦਸਿਆ ਕਿ ਉਸਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ 28 ਸਾਲ ਬਤੌਰ ਗ੍ਰੰਥੀ ਸਿੰਘ ਸੇਵਾ ਕੀਤੀ ਹੈ। ਉਸ ਦਾ ਵੱਡਾ ਲੜਕਾ ਜਤਿੰਦਰ ਸਿੰਘ 25 ਸਾਲ ਪਹਿਲਾਂ ਇਟਲੀ ਗਿਆ ਸੀ। ਜੋ ਬਾਅਦ ਵਿਚ ਆਪਣੀ ਪਤਨੀ ਸੁਖਵਿੰਦਰ ਕੌਰ ਤੇ ਦੋ ਬੱਚਿਆਂ ਨਵਜੋਤ ਤੇ ਏਕਮਜੋਤ ਨੂੰ ਵੀ ਨਾਲ ਵਿਦੇਸ਼ ਲੈ ਗਿਆ। ਜਿਥੋਂ ਉਹ 10 ਸਾਲ ਪਹਿਲਾਂ ਇੰਗਲੈਂਡ ਸ਼ਿਫਟ ਹੋ ਗਏ ਸਨ। ਹੁਣ ਇੰਗਲੈਡ ਵਿਚ ਉਸ ਦਾ ਪੋਤਰਾ ਨਵਜੋਤ ਸਿੰਘ (21) ਰਿਆਨ ਏਅਰਲਾਇਨਜ਼ ਵਿਚ ਜਹਾਜ ਪਾਇਲਟ ਨਿਯੁਕਤ ਹੋਇਆ ਹੈ।

                        

 

ਭਾਈ ਸੂਰਤ ਸਿੰਘ ਤੇ ਉਸ ਦੀ ਪਤਨੀ ਗੁਰਮੀਤ ਕੌਰ ਨੇ ਦਸਿਆ ਕਿ ਨਵਜੋਤ ਸਿੰਘ ਦਾ ਜਨਮ ਪਿੰਡ ਅਕਬਰਪੁਰ ਦਾ ਹੈ ਤੇ ਵਿਦੇਸ਼ ਜਾਣ ਵੇਲੇ ਉਸਦੀ ਉਮਰ ਕਰੀਬ 5-6 ਸਾਲ ਸੀ । ਉਨ੍ਹਾਂ ਨੂੰ ਇਸ ਗੱਲ 'ਤੇ ਬਹੁਤ ਮਾਣ ਹੈ ਕਿ ਉਨ੍ਹਾਂ ਦੇ ਪੋਤਰੇ ਨੇ ਵਿਦੇਸ਼ ਵਿਚ ਰਹਿ ਕੇ ਮਿਹਨਤ ਨਾਲ ਪੜ੍ਹਾਈ ਕੀਤੀ। ਜਿਸ ਕਰਕੇ ਉਹ ਪਾਇਲਟ ਵਜੋਂ ਚੁਣਿਆ ਗਿਆ।

 

WATCH LIVE TV 

Read More
{}{}