Home >>Punjab

ਲੁਧਿਆਣਾ 'ਚ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ, 12 ਤੋਂ ਲੈ ਕੇ 22 ਸਤੰਬਰ ਤੱਕ ਚੱਲੇਗਾ ਖੇਡਾਂ ਦਾ ਮਹਾਂਕੁੰਭ

ਸੂਬੇ ਭਰ ਵਿਚ ਖੇਡਾਂ ਵਤਨ ਪੰਜਾਬ ਦੀਆਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਲੁਧਿਆਣਾ ਵਿਚ 12 ਤੋਂ 22 ਸਤੰਬਰ ਤੱਕ ਖੇਡਾਂ ਦਾ ਆਗਾਜ਼ ਕੀਤਾ ਗਿਆ ਹੈ।

Advertisement
ਲੁਧਿਆਣਾ 'ਚ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ, 12 ਤੋਂ ਲੈ ਕੇ 22 ਸਤੰਬਰ ਤੱਕ ਚੱਲੇਗਾ ਖੇਡਾਂ ਦਾ ਮਹਾਂਕੁੰਭ
Stop
Zee Media Bureau|Updated: Sep 12, 2022, 11:39 AM IST

ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅਗਲੇ ਪੜਾਅ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ, ਲੁਧਿਆਣਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਹੈ। 12 ਤੋਂ ਲੈ ਕੇ 22 ਸਤੰਬਰ ਤੱਕ ਇਹ ਖੇਡਾਂ ਚੱਲਣਗੀਆਂ, ਕਿਸੇ ਵੀ ਉਮਰ ਦੇ ਲੜਕੇ ਅਤੇ ਲੜਕੀਆਂ ਇਹਨਾਂ ਖੇਡਾਂ ਵਿਚ ਹਿੱਸਾ ਲੈ ਸਕਦੇ ਹਨ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਤੋਂ ਇਸਦੀ ਸ਼ੁਰੂਆਤ ਹੋਈ ਹੈ ਇਸ ਪੜਾਅ ਦੇ ਤਹਿਤ ਬੈਡਮਿੰਟਨ, ਕਬੱਡੀ, ਸਰਕਲ ਸਟਾਈਲ ਕਬੱਡੀ, ਕੁਸ਼ਤੀਆਂ, ਹਾਕੀ, ਹੈਂਡਬਾਲ, ਐਥਲੈਟਿਕਸ, ਫੁਟਬਾਲ ਸਣੇ ਹੋਰ ਖੇਡਾਂ ਹੋਣਗੀਆਂ।

 

ਇਸ ਸਬੰਧੀ ਸ਼ਲਾਘਾ ਕਰਦਿਆਂ ਲੁਧਿਆਣਾ ਤੋਂ 'ਆਪ' ਦੇ ਐਮ.' ਐਲ. ਏ. ਅਸ਼ੋਕ ਪਰਾਸ਼ਰ ਨੇ ਕਿਹਾ ਕਿ ਇਹ ਇਕ ਚੰਗਾ ਉਪਰਾਲਾ ਹੈ ਇਸ ਨਾਲ ਵਿਦਿਆਰਥੀ ਖੇਡਾਂ ਵੱਲ ਪ੍ਰੇਰਿਤ ਹੋਣਗੇ ਉਹਨਾਂ ਕਿਹਾ ਕਿ ਪੰਜਾਬ ਦੇ ਵਿਚ ਜੋ ਨਸ਼ੇ ਦਾ ਕੋੜ ਫੈਲਿਆ ਹੋਇਆ ਹੈ ਉਸ ਦੇ ਵੀ ਲਗਾਮ ਲੱਗੇਗੀ।  ਉਨ੍ਹਾਂ ਇਸ ਮੌਕੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖੇਡਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੀ ਸ਼ੁਰੂਆਤ ਕੀਤੀ ਹੈ।  ਇਸ ਨਾਲ ਹੁਣ ਕਾਫੀ ਫਾਇਦਾ ਵਿਦਿਆਰਥੀਆਂ ਨੂੰ ਹੋਵੇਗਾ ਉਨ੍ਹਾਂ ਇਹ ਵੀ ਦੱਸਿਆ ਕਿ ਸਟੇਡੀਅਮ ਦੀ ਜੋ ਖਸਤਾ ਹਾਲਤ ਹੈ ਉਸ ਸੰਬੰਧੀ ਵੀ ਅਸੀਂ ਪਰਪੋਜ਼ਲ ਭੇਜ ਦਿੱਤੀ ਹੈ।  

 

ਖਿਡਾਰੀਆਂ ਨੇ ਵੀ ਇਨ੍ਹਾਂ ਖੇਡਾਂ ਨੂੰ ਲੈ ਕੇ ਉਤਸ਼ਾਹਿਤ ਜਾਹਿਰ ਕੀਤਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਉਹ ਕਬੱਡੀ ਖੇਡਣ ਆਏ ਨੇ ਅਤੇ ਕਾਫੀ ਉਤਸ਼ਾਹਿਤ ਹਨ। ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਕੋਚਾਂ ਨੇ ਕਿਹਾ ਹੈ ਕਿ ਸਰਕਾਰ ਦਾ ਇਕ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਦੋ ਸਾਲ ਤੋ ਕਰੋਨਾ ਕਰ ਕੇ ਵਿਦਿਆਰਥੀ ਮੋਬਾਇਲਾਂ ਦੇ ਵਿਚ ਹੀ ਰੁੱਝੇ ਰਹੇ ਪਰ ਹੁਣ ਸਰਕਾਰ ਨੇ ਇਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿੱਚ ਵੱਡੀ ਗੱਲ ਇਹ ਹੈ ਕਿ ਹਰ ਉਮਰ ਦਾ ਖਿਡਾਰੀ ਇਸ ਵਿੱਚ ਖੇਡ ਸਕਦਾ ਹੈ ਉਨ੍ਹਾਂ ਕਿਹਾ ਕਿ ਖੁਦ ਵੀ ਖੇਡਾਂ ਵਿਚ ਸ਼ਾਮਲ ਹੋ ਰਹੇ ਹਾਂ ਉਨ੍ਹਾਂ ਕਿਹਾ ਕਿ ਇਹ ਹਰ ਸਾਲ ਹੋਣੀਆਂ ਚਾਹੀਦੀਆਂ ਹਨ।

 

WATCH LIVE TV 

Read More
{}{}