Home >>Punjab

Mansa News: ਰਜਵਾਹਾ ਟੁੱਟਣ ਕਾਰਨ ਪਨੀਰੀ, ਮੂੰਗੀ ਤੋਂ ਇਲਾਵਾ ਮਜ਼ਦੂਰਾਂ ਦੇ ਘਰਾਂ 'ਚ ਵੜ੍ਹਿਆ ਪਾਣੀ

Mansa News:  ਮਾਨਸਾ ਦੇ ਮਾਖਾ ਪਿੰਡ ਵਿੱਚ ਰਜਵਾਹਾ ਟੁੱਟਣ ਦੇ ਕਾਰਨ ਝੋਨੇ ਦੀ ਪਨੀਰੀ ਅਤੇ ਮੱਕੀ ਤੇ ਮੂੰਗੀ ਦੀ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ।

Advertisement
Mansa News: ਰਜਵਾਹਾ ਟੁੱਟਣ ਕਾਰਨ ਪਨੀਰੀ, ਮੂੰਗੀ ਤੋਂ ਇਲਾਵਾ ਮਜ਼ਦੂਰਾਂ ਦੇ ਘਰਾਂ 'ਚ ਵੜ੍ਹਿਆ ਪਾਣੀ
Stop
Ravinder Singh|Updated: May 30, 2024, 03:48 PM IST

Mansa News: ਮਾਨਸਾ ਦੇ ਮਾਖਾ ਪਿੰਡ ਵਿੱਚ ਰਜਵਾਹਾ ਟੁੱਟਣ ਦੇ ਕਾਰਨ ਜਿੱਥੇ ਕਿਸਾਨਾਂ ਦੇ ਝੋਨੇ ਦੀ ਪਨੀਰੀ ਅਤੇ ਮੱਕੀ ਤੇ ਮੂੰਗੀ ਦੀ ਫਸਲ ਤੇ ਪਾਣੀ ਫਿਰ ਚੁੱਕਿਆ ਉੱਥੇ ਹੀ ਗਰੀਬ ਲੋਕਾਂ ਦੇ ਘਰਾਂ ਤੱਕ ਵੀ ਪਾਣੀ ਪਹੁੰਚ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਹੈ ਕਿ ਰਜਵਾਹੇ ਦੀ ਸਫਾਈ ਨਾ ਕੀਤੇ ਜਾਣ ਕਾਰਨ ਦੂਸਰੀ ਵਾਰ ਰਜਵਾਹਾ ਟੁੱਟ ਚੁੱਕਿਆ ਹੈ ਜਿਸ ਕਾਰਨ ਗਰੀਬ ਘਰਾਂ ਦਾ ਅਤੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ। 

ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖਾ ਵਿੱਚ ਅੱਜ ਸਵੇਰੇ ਰਜਵਾਹਾ ਟੁੱਟਣ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਨਾਲ ਲੱਗਦੇ ਮਜ਼ਦੂਰ ਲੋਕਾਂ ਦੇ ਘਰਾਂ ਨਾਲ ਵੀ ਪਾਣੀ ਲੱਗ ਚੁੱਕਿਆ ਹੈ। ਪਾਣੀ ਦੇ ਵਹਾਅ ਨੂੰ ਰੋਕਣ ਲਈ ਕਿਸਾਨ ਤੇ ਮਜ਼ਦੂਰ ਘਰਾਂ ਦੇ ਨਾਲ ਮਿੱਟੀ ਲਗਾ ਰਹੇ ਨੇ ਉੱਥੇ ਹੀ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਖੇਤਾਂ ਵਿੱਚ ਝੋਨੇ ਦੀ ਪਨੀਰੀ ਮੂੰਗੀ ਅਤੇ ਮੱਕੀ ਦੀ ਫਸਲ ਪਾਣੀ ਭਰ ਜਾਣ ਕਾਰਨ ਖਰਾਬ ਹੋਈ ਹੈ।

ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਕਾਰਨ ਤਰੇੜਾਂ ਆ ਗਈਆਂ ਹਨ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਰਜਵਾਹੇ ਦੇ ਪੁਲ ਦੀ ਸਫਾਈ ਨਾ ਹੋਣ ਕਾਰਨ ਪੁਲ ਬੰਦ ਹੈ ਜਿਸ ਕਾਰਨ ਰਜਵਾਹਾ ਟੁੱਟਿਆ ਹੈ। ਉਨ੍ਹਾਂ ਕਿਹਾ ਕਿ ਰਜਵਾਹੇ ਤੇ ਕੰਮ ਕਰਨ ਵਾਲੇ ਵੇਲਦਾਰਾਂ ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਰਜਵਾਹਾ ਟੁੱਟਿਆ ਹੈ ਤੇ ਇਸ ਤੋਂ ਪਹਿਲਾਂ ਵੀ ਰਜਵਾਹਾ ਟੁੱਟਣ ਕਾਰਨ ਉਨ੍ਹਾਂ ਦੀ ਕਣਕ ਦੀ ਫਸਲ ਬਰਬਾਦ ਹੋ ਚੁੱਕੀ ਸੀ।

ਇਹ ਵੀ ਪੜ੍ਹੋ : Ambala News: ਨਕਲੀ ਕਾਸਮੈਟਿਕ ਦਾ ਸਾਮਨ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼

ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਇਹ ਰਜਵਾਹਾ ਨਵੇਂ ਸਿਰੇ ਤੋਂ ਬਣਿਆ ਹੈ ਅਤੇ ਉਸ ਤੋਂ ਬਾਅਦ ਹੀ ਦੋ ਵਾਰ ਲਗਾਤਾਰ ਟੁੱਟ ਚੁੱਕਿਆ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਰਜਵਾਹੇ ਨੂੰ ਬਣਾਉਣ ਵਾਲੇ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ ਤੇ ਇਸ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : Samrala News: ਸਮਰਾਲਾ 'ਚ ਤਿੰਨ ਵਿਅਕਤੀਆਂ ਨੇ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ

Read More
{}{}