Home >>Punjab

ਜੇਕਰ ਕਰਨਾ ਹੈ ਰੇਲ ਦਾ ਸਫ਼ਰ ਤਾਂ ਜਾਣ ਲਓ ਸਮਾਂ ਸਾਰਣੀ, ਨਹੀਂ ਤਾਂ ਹੋਣਾ ਪਵੇਗਾ ਖੱਜਲ-ਖੁਆਰ

ਫਾਜ਼ਿਲਕਾ-ਨਵੀਂ ਦਿੱਲੀ ਵਿਚਕਾਰ 2 ਅਤੇ 3 ਜੂਨ ਨੂੰ ਚੱਲਣ ਵਾਲੀ ਐਕਸਪ੍ਰੈੱਸ ਰੇਲਗੱਡੀ ਅੰਬਾਲਾ ਤੋਂ ਪਹਿਲਾਂ ਰੱਦ ਕਰ ਕੇ ਵਾਪਸ ਪਰਤੇਗੀ। ਇਸ ਤੋਂ ਇਲਾਵਾ ਯਸ਼ਵੰਤਪੁਰ-ਚੰਡੀਗੜ੍ਹ ਐਕਸਪ੍ਰੈੱਸ, ਮਾਰਗੋ-ਚੰਡੀਗੜ੍ਹ ਐਕਸਪ੍ਰੈੱਸ ਨੂੰ ਨਵੀਂ ਦਿੱਲੀ ਤੋਂ ਦਿੱਲੀ, ਗਾਜ਼ੀਆਬਾਦ, ਮੇਰਠ ਸਿਟੀ, ਸਹਾਰਨਪੁਰ, ਅੰਬਾਲਾ ਦੇ ਰਸਤੇ ਮੋੜਿਆ ਜਾਵੇਗਾ। 

Advertisement
ਜੇਕਰ ਕਰਨਾ ਹੈ ਰੇਲ ਦਾ ਸਫ਼ਰ ਤਾਂ ਜਾਣ ਲਓ ਸਮਾਂ ਸਾਰਣੀ, ਨਹੀਂ ਤਾਂ ਹੋਣਾ ਪਵੇਗਾ ਖੱਜਲ-ਖੁਆਰ
Stop
Zee Media Bureau|Updated: Jun 03, 2022, 03:01 PM IST

ਚੰਡੀਗੜ:  ਉਤਰੀ ਰੇਲਵੇ 'ਚ ਵੱਖ-ਵੱਖ ਥਾਵਾਂ 'ਤੇ ਹੋਣ ਵਾਲੇ ਕੰਮ ਕਾਰਨ 3 ਤੋਂ 10 ਜੂਨ ਤੱਕ ਵੱਖ-ਵੱਖ ਰੇਲ ਪਟੜੀਆਂ 'ਤੇ ਆਵਾਜਾਈ ਪ੍ਰਭਾਵਿਤ ਰਹੇਗੀ। ਉੱਤਰੀ ਰੇਲਵੇ ਹੈੱਡਕੁਆਰਟਰ ਵੱਲੋਂ ਜਾਰੀ ਸੂਚਨਾ ਅਨੁਸਾਰ 2 ਅਤੇ 3 ਜੂਨ ਨੂੰ ਨਵੀਂ ਦਿੱਲੀ-ਕੁਰੂਕਸ਼ੇਤਰ-ਨਵੀਂ ਦਿੱਲੀ ਈ.ਐੱਮ.ਯੂ. ਸਪੈਸ਼ਲ, ਅੰਮ੍ਰਿਤਸਰ-ਨਵੀਂ ਦਿੱਲੀ-ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ ਰੱਦ ਰਹੇਗੀ। 2 ਤੋਂ 10 ਜੂਨ ਤੱਕ ਚੱਲਣ ਵਾਲੀ ਅੰਮ੍ਰਿਤਸਰ-ਕਟਿਹਾਰ ਐਕਸਪ੍ਰੈਸ ਰੱਦ ਰਹੇਗੀ।

 

ਫਾਜ਼ਿਲਕਾ-ਨਵੀਂ ਦਿੱਲੀ ਵਿਚਕਾਰ 2 ਅਤੇ 3 ਜੂਨ ਨੂੰ ਚੱਲਣ ਵਾਲੀ ਐਕਸਪ੍ਰੈੱਸ ਰੇਲਗੱਡੀ ਅੰਬਾਲਾ ਤੋਂ ਪਹਿਲਾਂ ਰੱਦ ਕਰ ਕੇ ਵਾਪਸ ਪਰਤੇਗੀ। ਇਸ ਤੋਂ ਇਲਾਵਾ ਯਸ਼ਵੰਤਪੁਰ-ਚੰਡੀਗੜ੍ਹ ਐਕਸਪ੍ਰੈੱਸ, ਮਾਰਗੋ-ਚੰਡੀਗੜ੍ਹ ਐਕਸਪ੍ਰੈੱਸ ਨੂੰ ਨਵੀਂ ਦਿੱਲੀ ਤੋਂ ਦਿੱਲੀ, ਗਾਜ਼ੀਆਬਾਦ, ਮੇਰਠ ਸਿਟੀ, ਸਹਾਰਨਪੁਰ, ਅੰਬਾਲਾ ਦੇ ਰਸਤੇ ਮੋੜਿਆ ਜਾਵੇਗਾ। ਜੰਮੂ ਤਵੀ-ਦੁਰਗ ਐਕਸਪ੍ਰੈਸ ਨੂੰ ਅੰਬਾਲਾ, ਸਹਾਰਨਪੁਰ, ਮੇਰਠ ਸਿਟੀ, ਗਾਜ਼ੀਆਬਾਦ, ਦਿੱਲੀ ਸ਼ਾਹਦਰਾ, ਦਿੱਲੀ ਜੰਕਸ਼ਨ, ਦਿੱਲੀ ਸਫਦਰਜੰਗ, ਤੁਗਲਕਾਬਾਦ, ਪਲਵਲ ਰਾਹੀਂ ਮੋੜਿਆ ਜਾਵੇਗਾ। ਸਹਰਸਾ-ਅੰਮ੍ਰਿਤਸਰ ਐਕਸਪ੍ਰੈਸ ਨੂੰ ਮੁਰਾਦਾਬਾਦ-ਸਹਾਰਨਪੁਰ-ਅੰਬਾਲਾ ਰਾਹੀਂ ਮੋੜਿਆ ਜਾਵੇਗਾ।

 

2 ਤੋਂ 10 ਜੂਨ ਤੱਕ, ਯਸ਼ਵੰਤਪੁਰ-ਹਜ਼ਰਤ ਨਿਜ਼ਾਮੂਦੀਨ ਐਕਸਪ੍ਰੈਸ ਨੂੰ ਅਰੀਸਾਕੇਰੇ, ਚਿਕਜਜੂਰ, ਰਾਏਦੁਰਗ, ਬੇਲਾਰੀ ਰਾਹੀਂ ਮੋੜਿਆ ਜਾਵੇਗਾ ਅਤੇ ਦੇਵਨਾਗਰੇ, ਸ਼੍ਰੀ ਮਹਾਦੇਵੱਪਾ, ਮਾਈਲਾਰਾ, ਹੁਬਲੀ, ਗਦਗ, ਕੋਪਲ ਅਤੇ ਹਸਪੇਟ ਸਟੇਸ਼ਨਾਂ 'ਤੇ ਨਹੀਂ ਰੁਕੇਗਾ। 2 ਤੋਂ 9 ਜੂਨ ਤੱਕ ਚੱਲਣ ਵਾਲੀ ਹਜ਼ਰਤ ਨਿਜ਼ਾਮੂਦੀਨ-ਯਸ਼ਵੰਤਪੁਰ ਐਕਸਪ੍ਰੈਸ ਨੂੰ ਵੀ ਇਸੇ ਰੂਟ ਤੋਂ ਡਾਇਵਰਟ ਕੀਤਾ ਜਾਵੇਗਾ।

 

WATCH LIVE TV 

 

Read More
{}{}