Home >>Punjab

T20 World Cup 2022: ਪਾਕਿਸਤਾਨ ਦੀ ਇਸ ਅਦਾਕਾਰਾ ਦਾ ਸੁਪਨਾ ਹੋ ਰਿਹਾ ਸੱਚ, ਫਾਇਨਲ 'ਚ ਪਹੁੰਚਿਆ ਇੰਗਲੈਂਡ

ਕਹਿੰਦੇ ਨੇ ਸੇਵਰ ਦਾ ਦੇਖਿਆ ਹੋਇਆ ਸੁਪਨਾ ਅਕਸਰ ਸੱਚ ਹੁੰਦਾ ਹੈ ਤੇ ਅਜਿਹੇ ਵਿੱਚ ਪਾਕਿਸਤਾਨੀ ਅਦਾਕਾਰਾ ਸਹਿਰ ਸ਼ਿਨਵਾਰੀ ਵੱਲੋਂ ਦੇਖਿਆ ਗਿਆ ਇੱਕ ਸੁਪਨਾ ਸੱਚ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਸੁਪਨਾ ਸੀ ਕਿ ਪਾਕਿਸਤਾਨ ਨੇ ਟ20 ਵਰਲਡ ਕੱਪ 2022 ਜਿੱਤ ਲਿਆ ਹੈ।       

Advertisement
T20 World Cup 2022: ਪਾਕਿਸਤਾਨ ਦੀ ਇਸ ਅਦਾਕਾਰਾ ਦਾ ਸੁਪਨਾ ਹੋ ਰਿਹਾ ਸੱਚ, ਫਾਇਨਲ 'ਚ ਪਹੁੰਚਿਆ ਇੰਗਲੈਂਡ
Stop
Zee Media Bureau|Updated: Nov 10, 2022, 06:04 PM IST

ICC T20 World Cup 2022 ਦੇ ਸੁਪਰ 12 ਰਾਉਂਡ ਤੋਂ ਬਾਅਦ ਸੈਮੀਫਾਈਨਲ 'ਚ 4 ਟੀਮਾਂ ਨੇ ਆਪਣੀ ਜਗ੍ਹਾ ਬਣਾਈ। ਇਹ ਟੀਮਾਂ ਸਨ ਭਾਰਤ, ਪਾਕਿਸਤਾਨ, ਇੰਗਲੈਂਡ, ਤੇ ਨਿਊਜ਼ੀਲੈਂਡ, ਪਰ ਇਨ੍ਹਾਂ ਵਿੱਚੋਂ ਪਾਕਿਸਤਾਨ ਅਤੇ ਇੰਗਲੈਂਡ ਨੇ ਫਾਈਨਲ 'ਚ ਆਪਣੀ ਜਗ੍ਹਾ ਬਣਾਈ ਹੈ। ਇਸ ਦੌਰਾਨ ਪਾਕਿਸਤਾਨ ਦੀ ਅਦਾਕਾਰਾ ਸਹਿਰ ਸ਼ਿਨਵਾਰੀ (Sehar Shinwar) ਦਾ ਸੁਪਨਾ ਸੱਚ ਹੁੰਦਾ ਨਜ਼ਰ ਆ ਰਿਹਾ ਹੈ।  

ਦੱਸ ਦਈਏ ਕਿ ਸੈਮੀਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ ਤੇ ਦੂਜੇ ਪਾਸੇ ਇੰਗਲੈਡਂ ਨੇ ਭਾਰਤ ਨੂੰ ਹਰਾ ਕੇ ਭਾਰਤ ਦੇ ਫਾਈਨਲ ਪੁੱਜਣ ਦੇ ਸੁਪਨੇ ਨੂੰ ਤੋੜ ਦਿੱਤਾ ਹੈ। ਇੰਗਲੈਂਡ ਨੇ ਭਾਰਤ ਨੂੰ ਸੈਮੀਫਾਈਨਲ ਮੁਕਾਬਲੇ 'ਚ 10 ਵਿਕਟਾਂ ਨਾਲ ਬੁਰੀ ਤਰ੍ਹਾਂ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।  

ਗੌਰਤਲਬ ਹੈ ਕਿ ਪਾਕਿਸਤਾਨ ਦੀ ਅਦਾਕਾਰਾ ਸਹਿਰ ਸ਼ਿਨਵਾਰੀ ਨੇ ਸੈਮੀਫਾਈਨਲ ਤੋਂ ਪਹਿਲਾਂ ਇੱਕ ਟਵੀਟ ਕੀਤਾ ਸੀ ਕਿ ਉਨ੍ਹਾਂ ਨੂੰ ਇੱਕ ਸੁਪਨਾ ਆਇਆ ਸੀ ਕਿ ਪਾਕਿਸਤਾਨ ਨੇ ICC T20 World Cup 2022 ਦੇ ਫਾਈਨਲ 'ਚ ਇੰਗਲੈਂਡ ਨੂੰ ਹਰਾ ਦਿੱਤਾ ਹੈ। ਹੁਣ ਜਿਵੇਂ ਇੰਗਲੈਂਡ ਨੇ ਫਾਈਨਲ 'ਚ ਆਪਣੀ ਜਗ੍ਹਾ ਬਣਾ ਲਈ ਹੈ ਤਾਂ ਸ਼ਿਨਵਾਰੀ ਦਾ ਅੱਧਾ ਸੁਪਨਾ ਤਾਂ ਸੱਚ ਹੋ ਗਿਆ ਹੈ ਤੇ ਜੇਕਰ ਹੁਣ ਪਾਕਿਸਤਾਨ ਇੰਗਲੈਂਡ ਨੂੰ ਵੀ ਫਾਈਨਲ ਮੁਕਾਬਲੇ 'ਚ ਮਾਤ ਦੇ ਦਿੰਦੀ ਹੈ ਤਾਂ ਸ਼ਿਨਵਾਰੀ ਦਾ ਸੁਪਨਾ ਸੱਚ ਹੋ ਜਾਵੇਗਾ।  

ਹੋਰ ਪੜ੍ਹੋ: Sidhu Moosewala new song 'Vaar': ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਵਾਰ' ਹੋਇਆ ਰਿਲੀਜ਼

Sehar Shinwari ਵੱਲੋਂ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਇੱਕ ਟਵੀਟ ਕੀਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ "ਸੁਪਨੇ 'ਚ ਦੇਖਿਆ ਸੀ ਪਾਕਿਸਤਾਨ ਦੀ ਟੀਮ ਨੇ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ”

ਟਵੀਟ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਇਸ ਸੁਪਨੇ ਦਾ ਟਵਿੱਟਰ 'ਤੇ ਮਜ਼ਾਕ ਵੀ ਉਡਾਇਆ ਗਿਆ ਸੀ ਪਰ ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਕਿਤੇ ਉਨ੍ਹਾਂ ਦਾ ਇਹ ਸੁਪਨਾ ਸੱਚ ਨਾ ਹੋ ਜਾਵੇ। ਦੱਸ ਦਈਏ ਕਿ ਪਾਕਿਸਤਾਨ ਬਨਾਮ ਇੰਗਲੈਂਡ ਦਾ ਫਾਈਨਲ ਮੁਕਾਬਲਾ ਐਤਵਾਰ ਨੂੰ ਆਸਟ੍ਰੇਲੀਆ 'ਚ ਮੇਲਬਰਨ ਦੇ ਮੈਦਾਨ 'ਤੇ ਖੇਡਿਆ ਜਾਵੇਗਾ।

ਹੋਰ ਪੜ੍ਹੋ:  T20 World Cup 2022 ਦੇ ਸੈਮੀਫਾਈਨਲ 'ਚ ਇੰਗਲੈਂਡ ਨੇ ਭਾਰਤ ਨੂੰ ਕੀਤਾ 'ਚਾਰੋ-ਖਾਨੇ ਚਿੱਤ'

Read More
{}{}