Home >>Punjab

Fazilka News: ਸਕੂਟੀ ਸਵਾਰ ਪਤੀ-ਪਤਨੀ ਨੂੰ ਬੱਸ ਨੇ ਟੱਕਰ ਮਾਰ, 3 ਬੱਚਿਆਂ ਦੀ ਮਾਂ ਦੀ ਹੋਈ ਮੌਤ

Fazilka News: ਅੰਮ੍ਰਿਤਸਰ ਰੋਡਵੇਜ਼ ਦੀ ਬੱਸ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਸੀਮਾ ਰਾਣੀ ਦੀ ਮੌਤ ਹੋ ਗਈ। ਜਦਕਿ ਉਸ ਦਾ ਪਤੀ ਜ਼ਖ਼ਮੀ ਹੋ ਗਿਆ। ਜਿਸ ਦਾ ਇਲਾਜ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਚੱਲ ਰਿਹਾ ਹੈ। 

Advertisement
Fazilka News: ਸਕੂਟੀ ਸਵਾਰ ਪਤੀ-ਪਤਨੀ ਨੂੰ ਬੱਸ ਨੇ ਟੱਕਰ ਮਾਰ, 3 ਬੱਚਿਆਂ ਦੀ ਮਾਂ ਦੀ ਹੋਈ ਮੌਤ
Stop
Manpreet Singh|Updated: May 04, 2024, 05:17 PM IST

Fazilka News: ਫਾਜ਼ਿਲਕਾ-ਜਲਾਲਾਬਾਦ ਹਾਈਵੇ 'ਤੇ ਪਿੰਡ ਲਮੋਛੜ ਕਲਾਂ ਨੇੜੇ ਉਸ ਵੇਲੇ ਸੜਕ ਹਾਦਸਾ ਵਾਪਰ ਗਿਆ। ਜਦੋਂ ਇੱਕ ਸਕੂਟੀ ਸਵਾਰ ਪਤੀ-ਪਤਨੀ ਨੂੰ ਪੰਜਾਬ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰ ਦਿੱਤੀ। ਹਾਦਸਾ ਐਨਾ ਭਿਆਨਕ ਸੀ ਕਿ ਹਾਦਸੇ 'ਚ ਔਰਤ ਦੀ ਮੌਤ ਹੋ ਗਈ।ਜਦਕਿ ਉਸ ਦੇ ਪਤੀ ਦੀ ਲੱਤ ਟੁੱਟ ਗਈ। ਉਸ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਜਤਿੰਦਰ ਨੇ ਦੱਸਿਆ ਕਿ ਪਿੰਡ ਲਮੋਛੜ ਕਲਾਂ ਨੇੜੇ ਤੇਜ਼ ਰਫ਼ਤਾਰ ਨਾਲ ਆ ਰਹੀ। ਅੰਮ੍ਰਿਤਸਰ ਰੋਡਵੇਜ਼ ਦੀ ਬੱਸ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਸੀਮਾ ਰਾਣੀ ਦੀ ਮੌਤ ਹੋ ਗਈ। ਜਦਕਿ ਉਸ ਦਾ ਪਤੀ ਜ਼ਖ਼ਮੀ ਹੋ ਗਿਆ। ਜਿਸ ਦਾ ਇਲਾਜ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਚੱਲ ਰਿਹਾ ਹੈ। ਜਦਕਿ ਬੱਸ ਦਾ ਡਰਾਈਵਰ ਅਤੇ ਕੰਡਕਟਰ ਫ਼ਰਾਰ ਹੋ ਗਏ ਹਨ।

ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੀਮਾ ਰਾਣੀ ਨਾਲ ਸਕੂਟੀ 'ਤੇ ਪਿੰਡ ਲੱਖਾ ਮੁਸਾਹਿਬ ਤੋਂ ਜਲਾਲਾਬਾਦ ਵੱਲ ਜਾ ਰਹੇ ਸਨ ਤਾਂ ਪਿੰਡ ਲਮੋਛੜ ਕਲਾਂ ਨੇੜੇ ਫਾਜ਼ਿਲਕਾ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬੱਸ ਤੇਜ਼ ਰਫਤਾਰ ਸੀ। ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦੀ ਪਤਨੀ ਸੀਮਾ ਰਾਣੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਮ੍ਰਿਤਕ ਤਿੰਨ ਬੱਚਿਆਂ ਦੀ ਮਾਂ ਸੀ।

Read More
{}{}