Home >>Punjab

Fazilka News: ਅੰਡਮਾਨ ਨਿਕੋਬਾਰ ਤੋਂ ਫਾਜ਼ਿਲਕਾ ਲਾਟਰੀ ਖ਼ਰੀਦਣ ਲਈ ਪੁੱਜੇ ਪਤੀ-ਪਤਨੀ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ

Fazilka News: ਪੰਜਾਬ ਦੇ ਫਾਜ਼ਿਲਕਾ ਵਿੱਚ ਅੰਡਮਾਨ ਨਿਕੋਬਾਰ ਤੋਂ ਪਤੀ-ਪਤਨੀ ਹਜ਼ਾਰਾਂ ਰੁਪਏ ਲਗਾ ਕੇ ਲਾਟਰੀ ਖ਼ਰੀਦਣ ਲਈ ਪੁੱਜੇ ਹਨ।

Advertisement
Fazilka News: ਅੰਡਮਾਨ ਨਿਕੋਬਾਰ ਤੋਂ ਫਾਜ਼ਿਲਕਾ ਲਾਟਰੀ ਖ਼ਰੀਦਣ ਲਈ ਪੁੱਜੇ ਪਤੀ-ਪਤਨੀ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Stop
Ravinder Singh|Updated: Jun 12, 2024, 03:33 PM IST

Fazilka News (ਸੁਨੀਲ ਨਾਗਪਾਲ):  ਅੰਡਮਾਨ ਨਿਕੋਬਾਰ ਪੰਜਾਬ ਦੇ ਭਾਰਤ-ਪਾਕਿਸਤਾਨ ਸਰਹੱਦ ਉਤੇ ਵਸੇ ਫਾਜ਼ਿਲਕਾ ਤੋਂ ਕਈ ਸੌ ਕਿਲੋਮੀਟਰ ਦੂਰ ਹੈ। ਇਸ ਦੇ ਬਾਵਜੂਦ ਅੰਡਾਮਾਨ ਨਿਕੋਬਾਰ ਦੇ ਰਹਿਣ ਵਾਲੀ ਨਜਮਾ ਅਤੇ ਵੀਰਨ ਅੱਜ ਚਾਰ ਦਿਨ ਦਾ ਸਫ਼ਰ ਤੈਅ ਕਰਕੇ ਲੱਖਾਂ ਰੁਪਏ ਖ਼ਰਚ ਕੇ ਫਾਜ਼ਿਲਕਾ ਤੋਂ ਪੰਜਾਬ ਸਟੇਟ ਦੀ ਲਾਟਰੀ ਟਿਕਟ ਖ਼ਰੀਦਣ ਪੁੱਜੇ ਹਨ।

ਵੱਡੀ ਵਜ੍ਹਾ ਹੈ ਕਿ ਫਾਜ਼ਿਲਕਾ ਵਿੱਚ ਪਿਛਲੇ ਇੱਕ ਸਾਲ ਦੇ ਅੰਦਰ ਹੀ ਕਰੀਬ 10 ਕਰੋੜ ਤੱਕ ਦੇ ਵੱਡੇ ਇਨਾਮ ਨਿਕਲ ਚੁੱਕੇ ਹਨ ਜੋ ਨਾ ਸਿਰਫ਼ ਪੰਜਾਬ ਬਲਕਿ ਦੇਸ਼-ਵਿਦੇਸ਼ ਵਿੱਚ ਵੀ ਚਰਚਾ ਦਾ ਵਿਸ਼ਾ ਬਣੇ ਰਹੇ ਹਨ। ਜਾਣਕਾਰੀ ਦਿੰਦਿਆਂ ਅੰਡੇਮਾਨ ਨਿਕੋਬਾਰ 'ਚ ਅਧਿਆਪਕਾ ਵਜੋਂ ਕੰਮ ਕਰਨ ਵਾਲੀ ਨਜਮਾ ਨੇ ਦੱਸਿਆ ਕਿ ਉਸ ਨੇ ਯੂ-ਟਿਊਬ 'ਤੇ ਦੇਖਿਆ ਕਿ ਫਾਜ਼ਿਲਕਾ 'ਚ ਕਰੋੜਾਂ ਦੇ ਇਨਾਮ ਨਿਕਲ ਰਹੇ ਹਨ। ਇਸ ਲਈ ਉਨ੍ਹਾਂ ਨੇ ਪਹਿਲਾਂ ਫੋਨ ਦੇ ਜ਼ਰੀਏ ਫਾਜ਼ਿਲਕਾ ਤੋਂ ਲਾਟਰੀ ਦੀ ਟਿਕਟ ਖ਼ਰੀਦੀ ਅਤੇ ਪਹਿਲੀ ਵਾਰ ਹੀ ਉਨ੍ਹਾਂ ਨੂੰ ਢਾਈ ਹਜ਼ਾਰ ਦੀ ਲਾਟਰੀ ਲੱਗੀ।

ਇਸ ਤੋਂ ਬਾਅਦ ਉਨ੍ਹਾਂ ਨੇ ਕਈ ਲਾਟਰੀ ਟਿਕਟ ਖ਼ਰੀਦੀਆਂ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕਈ ਛੋਟੇ ਇਨਾਮ ਨਿਕਲੇ ਪਰ ਹੁਣ ਉਨ੍ਹਾਂ ਨੇ ਫਾਜ਼ਿਲਕਾ ਆ ਕੇ ਲਾਟਰੀ ਦੀ ਟਿਕਟ ਖ਼ਰੀਦਣ ਦਾ ਮਨ ਬਣਾਇਆ ਅਤੇ ਚਾਰ ਦਿਨ ਦਾ ਸਫ਼ਰ ਕਰਕੇ ਇਥੇ ਲਾਟਰੀ ਖਡਰੀਦਣ ਪੁੱਜੇ ਹਨ। ਉਨ੍ਹਾਂ ਨੇ ਢਾਈ ਕਰੋੜ ਸਮੇਤ ਡੇਢ ਕਰੋੜ ਦੀ ਲਾਟਰੀ ਦੀ ਟਿਕਟ ਖ਼ਰੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਲਾਟਰੀ ਲੱਗੀ ਤਾਂ ਉਹ ਫਾਜ਼ਿਲਕਾ ਆ ਕੇ ਨਜ਼ਦੀਕੀ ਗੁਰਦੁਆਰਾ ਸਾਹਿਬ ਵਿੱਚ 1 ਲੱਖ ਰੁਪਏ ਲੰਗਰ ਲਈ ਦਾਨ ਕਰਨਗੇ।

ਡਿਫੈਂਸ ਵਿਚੋਂ ਸੇਵਾਮੁਕਤ ਹੋਏ ਨਜਮਾ ਦੇ ਪਤੀ ਵੀਰਨ ਨੇ ਕਿਹਾ ਕਿ ਭਾਵੇਂ ਉਹ ਇੱਕ ਲੱਖ ਰੁਪਏ ਖਰਚ ਕੇ ਫਾਜ਼ਿਲਕਾ ਵਿੱਚ ਲਾਟਰੀ ਦੀ ਟਿਕਟ ਖਰੀਦਣਾ ਉਨ੍ਹਾਂ ਨੂੰ ਮਹਿੰਗਾ ਪਿਆ ਪਰ ਜੇਕਰ ਲਾਟਰੀ ਜਿੱਤ ਗਈ ਤਾਂ ਉਹ ਢਾਈ ਕਰੋੜ ਰੁਪਏ ਦੇ ਦਾ ਮਾਲਕ ਬਣ ਜਾਣਗੇ। ਦੂਜੇ ਪਾਸੇ ਰੂਪਚੰਦ ਲਾਟਰੀ ਸੰਚਾਲਕ ਨੇ ਦੱਸਿਆ ਕਿ ਉਸ ਨੇ ਪਹਿਲਾਂ ਡੇਢ, ਫਿਰ ਢਾਈ ਅਤੇ ਪੰਜ ਕਰੋੜ ਰੁਪਏ ਦਾ ਸਭ ਤੋਂ ਵੱਡਾ ਇਨਾਮ ਉਕਤ ਜੋੜੇ ਨੂੰ ਸਪੀਡ ਪੋਸਟ ਰਾਹੀਂ ਭੇਜਿਆ ਸੀ ਤੇ ਇਨਾਮ ਵੀ ਆਨਲਾਈਨ ਟਰਾਂਸਫਰ ਕੀਤੇ ਗਏ ਸਨ ਪਰ ਇਹ ਉਨ੍ਹਾਂ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਉਹ ਫਾਜ਼ਿਲਕਾ ਸਥਿਤ ਉਨ੍ਹਾਂ ਦੀ ਦੁਕਾਨ 'ਤੇ ਟਿਕਟ ਖਰੀਦਣ ਲਈ ਆਏ ਸਨ। ਉਨ੍ਹਾਂ ਨੇ ਕਾਮਨਾ ਕੀਤੀ ਕਿ ਉਕਤ ਪਤੀ-ਪਤਨੀ ਉਨ੍ਹਾਂ ਦੀ ਦੁਕਾਨ ਤੋਂ ਖ਼ਰੀਦੀ ਟਿਕਟ ਤੋਂ ਕਰੋੜ ਪਤੀ ਬਣ ਜਾਣ।

Read More
{}{}