Home >>Punjab

Hoshiarpur News: ਹੁਸ਼ਿਆਰਪੁਰ 'ਚ ਟਰੇਨ 'ਚੋਂ ਧੂੰਆਂ ਨਿਕਲਣ 'ਤੇ ਦਹਿਸ਼ਤ ਦਾ ਮਾਹੌਲ, ਯਾਤਰੀਆਂ ਨੂੰ ਸਾਹ ਲੈਣ 'ਚ ਦਿੱਕਤ

Hoshiarpur Train Fire News: ਇਸ ਮੌਕੇ 'ਤੇ ਟਰੇਨ ਦੇ ਅੰਦਰ ਮੌਜੂਦ ਕਰਮਚਾਰੀਆਂ ਨੇ ਤੁਰੰਤ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਧੂੰਏਂ ਨੂੰ ਬੁਝਾ ਦਿੱਤਾ ਅਤੇ ਟਰੇਨ ਮੁੜ ਆਪਣੇ ਰਸਤੇ 'ਤੇ ਚੱਲ ਪਈ। 

Advertisement
Hoshiarpur News: ਹੁਸ਼ਿਆਰਪੁਰ 'ਚ ਟਰੇਨ 'ਚੋਂ ਧੂੰਆਂ ਨਿਕਲਣ 'ਤੇ ਦਹਿਸ਼ਤ ਦਾ ਮਾਹੌਲ, ਯਾਤਰੀਆਂ ਨੂੰ ਸਾਹ ਲੈਣ 'ਚ ਦਿੱਕਤ
Stop
Zee News Desk|Updated: Sep 30, 2023, 02:11 PM IST

Hoshiarpur Train Fire News: ਹੁਸ਼ਿਆਰਪੁਰ ਦੇ ਟਾਂਡਾ 'ਚ ਚੱਲਦੀ ਟਰੇਨ ਦੇ ਏਸੀ ਡੱਬੇ 'ਚੋਂ ਧੂੰਆਂ ਨਿਕਲਣ ਕਾਰਨ ਯਾਤਰੀਆਂ 'ਚ ਦਹਿਸ਼ਤ ਦਾ ਮਾਹੌਲ ਹੈ। ਹਾਲਾਂਕਿ ਧੂੰਆਂ ਅੱਗ ਕਾਰਨ ਨਹੀਂ ਸਗੋਂ ਬਰੇਕ ਰਬੜ ਦੇ ਟੁੱਟਣ ਕਾਰਨ ਨਿਕਲ ਰਿਹਾ ਸੀ। ਮੌਕੇ 'ਤੇ ਟਰੇਨ ਦੇ ਅੰਦਰ ਮੌਜੂਦ ਕਰਮਚਾਰੀਆਂ ਨੇ ਤੁਰੰਤ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਧੂੰਏਂ ਨੂੰ ਬੁਝਾ ਦਿੱਤਾ ਅਤੇ ਟਰੇਨ ਮੁੜ ਆਪਣੇ ਰਸਤੇ 'ਤੇ ਚੱਲ ਪਈ। ਉੱਤਰ ਕ੍ਰਾਂਤੀ ਰੇਲ ਗੱਡੀ ਦੇ ਏਸੀ ਡੱਬੇ ਦੇ ਹੇਠਾਂ ਅਚਾਨਕ ਧੂਆਂ ਨਿਕਲਣ ਲੱਗਾ ਜਿਸ ਤੋਂ ਬਾਅਦ ਡਰਾਈਵਰ ਵੱਲੋਂ ਰੇਲ ਗੱਡੀ ਰੋਕੀ ਗਈ ਅਤੇ ਅੱਗ ਤੇ ਜਲਦ ਹੀ ਕਾਬੂ ਪਾ ਲਿਆ ਗਿਆ।

ਦੱਸ ਦੇਈਏ ਕਿ ਧੂੰਆਂ ਨਿਕਲਣ ਤੋਂ ਬਾਅਦ ਟਰੇਨ 'ਚ ਸਫਰ ਕਰ ਰਹੇ ਯਾਤਰੀਆਂ ਨੂੰ ਸਾਹ ਲੈਣ 'ਚ ਦਿੱਕਤ ਆਉਣ ਲੱਗੀ ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਨੇੜਲੇ ਸਟੇਸ਼ਨ ਮਾਸਟਰ ਨੂੰ ਦਿੱਤੀ ਗਈ। ਇਸ ਦੇ ਨਾਲ ਹੀ ਇਲਾਕੇ ਦੀ ਫਾਇਰ ਬ੍ਰਿਗੇਡ ਦੀ ਟੀਮ ਵੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਹਾਲਾਂਕਿ ਇਸ ਘਟਨਾ 'ਚ ਡਰਨ ਵਾਲੀ ਕੋਈ ਗੱਲ ਨਹੀਂ ਸੀ। ਮਾਮੂਲੀ ਮੁਰੰਮਤ ਤੋਂ ਬਾਅਦ ਟਰੇਨ ਨੂੰ ਦੁਬਾਰਾ ਭੇਜਿਆ ਗਿਆ। ਟਰੇਨ ਦੇ ਬੀ-5 ਕੋਚ 'ਚੋਂ ਧੂੰਆਂ ਨਿਕਲ ਰਿਹਾ ਸੀ।

ਇਹ ਵੀ ਪੜ੍ਹੋ: Manpreet Badal News: ਵਿਜੀਲੈਂਸ ਬਿਊਰੋ ਵੱਲੋਂ ਮਨਪ੍ਰੀਤ ਬਾਦਲ ਦੇ ਨਜ਼ਦੀਕੀਆਂ ਦੇ ਟਿਕਾਣਿਆਂ 'ਤੇ ਰੇਡ

(ਰਮਨ ਖੋਸਲਾ ਦੀ ਰਿਪੋਰਟ)

Read More
{}{}