Home >>Punjab

Hoshiarpur Robbery Case: ਹੁਸ਼ਿਆਰਪੁਰ 'ਚ ਲੁਟੇਰਿਆਂ ਨੇ ਕਰਮਚਾਰੀ ਨੂੰ ਬੰਧਕ ਬਣਾ ਕੇ ਲੁੱਟਿਆ ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ ਨਕਦੀ

Hoshiarpur Robbery Case: ਘਟਨਾ ਵਾਲੀ ਥਾਂ ’ਤੇ ਲੋਕ ਤੇ ਪੁਲਿਸ ਮੁਲਾਜ਼ਮ ਪਹੁੰਚ ਗਏ ਹਨ। ਸ਼ਹਿਰ 'ਚ ਲੁੱਟ ਦੀ ਵੱਡੀ ਵਾਰਦਾਤ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਮਹਿਕਮੇ 'ਚ ਹੜਕੰਪ ਮਚ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement
Hoshiarpur Robbery Case: ਹੁਸ਼ਿਆਰਪੁਰ 'ਚ ਲੁਟੇਰਿਆਂ ਨੇ ਕਰਮਚਾਰੀ ਨੂੰ ਬੰਧਕ ਬਣਾ ਕੇ ਲੁੱਟਿਆ ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ ਨਕਦੀ
Stop
Riya Bawa|Updated: Jun 24, 2024, 09:42 AM IST

Hoshiarpur Robbery Case/ਰਮਨ ਖੋਸਲਾ: ਹੁਸ਼ਿਆਰਪੁਰ 'ਚ ਅੱਜ ਦੋ ਲੁਟੇਰਿਆਂ ਨੇ ਸਰਾਫਾ ਬਾਜ਼ਾਰ ਸਥਿਤ ਇਕ ਦੁਕਾਨ ਤੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ 'ਚ ਦਾਖਲ ਹੋਏ ਲੁਟੇਰਿਆਂ ਨੇ ਦੁਕਾਨ 'ਤੇ ਕੰਮ ਕਰਦੇ ਮੁਲਾਜ਼ਮ ਨੂੰ ਬੰਧਕ ਬਣਾ ਲਿਆ ਅਤੇ ਦੁਕਾਨ 'ਚ ਰੱਖੇ ਸੋਨੇ-ਚਾਂਦੀ ਸਮੇਤ ਲੱਖਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਸੂਚਨਾ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਅਤੇ ਪੀੜਿਤ ਦੇ ਦੱਸਣ ਮੁਤਾਬਕ ਉਸ ਵਲੋਂ ਅੱਜ ਸਵੇਰੇ 8:30 ਵਜੇ ਦੁਕਾਨ ਖੋਲੀ ਗਈ ਸੀ ਜਿਸ ਤੋਂ ਬਾਅਦ ਦੋ ਮੋਟਰ ਸਾਈਕਲ ਸਵਾਰ ਉਹਦੇ ਕੋਲ ਸੋਨੇ ਦੀ ਜਾਂਚ ਕਰਵਾਉਣ ਆਉਂਦੇ ਹਨ ਅਤੇ ਮੌਕਾ ਪਾ ਕੇ ਉਸ ਉੱਤੇ ਹਮਲਾ ਕਰ ਦਿੱਤੀ ਗਿਆ। ਉਸ ਨੂੰ ਟੇਪ ਦੇ ਨਾਲ ਬੰਦਕ ਬਣਾ ਕੇ 1 ਕਿਲੋ ਸੋਨਾ ਅਤੇ ਚਾਂਦੀ ਅਤੇ 23 ਲੱਖ ਰੁਪਇਆ ਕੇਸ਼ ਲੈ ਕੇ ਅਤੇ CCTV ਦੇ DVR ਸਹਿਤ ਫਰਾਰ ਹੋ ਗਏ। ਇਸ ਬਾਰੇ ਬੋਲਦੇ DSP ਸਿਟੀ ਅਮਰ ਨਾਥ ਨੇ ਦੱਸਿਆ ਹੈ ਕਿ ਇਸ ਦੁਕਾਨ ਦਾ ਮਾਲਿਕ ਪਿੰਡ ਗਿਆ ਹੋਇਆ ਹੈ ਅਤੇ ਉਸ ਦੇ ਪਿੱਛੋਂ ਦੁਕਾਨ ਦੇ ਕਾਰੀਗਰ ਨਾਲ ਇਹ ਲੁੱਟ ਦੀ ਘਟਨਾ ਹੋਈ ਹੈ ਉਸ ਦੇ ਦੱਸਣ ਮੁਤਾਬਕ ਸਭ ਕੁਝ ਨੋਟ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਦੇਖਣਾ ਜ਼ਰੂਰੀ ਹੈ ਕਿ ਮਾਮਲਾ ਸ਼ੱਕੀ ਹੈ ਜਾ ਸਹੀ

ਸਰਾਫਾ ਬਾਜ਼ਾਰ ਵਿੱਚ ਸਥਿਤ ਇੱਕ ਦੁਕਾਨ ਵਿੱਚ ਸੋਨੇ ਦੀ ਢੇਰੀ ਦਾ ਕੰਮ ਕੀਤਾ ਜਾਂਦਾ ਹੈ। ਜਿੱਥੇ ਸਵੇਰੇ 8 ਵਜੇ ਹਥਿਆਰਬੰਦ ਬਦਮਾਸ਼ ਦੁਕਾਨ 'ਚ ਦਾਖਲ ਹੋ ਕੇ ਦੁਕਾਨ ਦੇ ਕਰਮਚਾਰੀ ਨੂੰ ਬੰਧਕ ਬਣਾ ਕੇ 1 ਕਿਲੋ ਸੋਨਾ ਅਤੇ 7 ਕਿਲੋ ਚਾਂਦੀ ਦੇ ਗਹਿਣਿਆਂ ਸਮੇਤ 23 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇੰਨਾ ਹੀ ਨਹੀਂ ਲੁਟੇਰੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ ਹਨ। ਸ਼ਹਿਰ 'ਚ ਲੁੱਟ ਦੀ ਵੱਡੀ ਵਾਰਦਾਤ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਮਹਿਕਮੇ 'ਚ ਹੜਕੰਪ ਮਚ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਸੁਖਬੀਰ ਸਿੰਘ ਬਾਦਲ ਨੇ ਸਿੱਖ ਵਿਦਿਆਰਥਣ ਨੂੰ ਕ੍ਰਿਪਾਨ ਧਾਰਨ ਕਰ ਕੇ ਪ੍ਰੀਖਿਆ ਕੇਂਦਰ ’ਚ ਜਾਣ ਤੋਂ ਰੋਕਣ ਦੀ ਕੀਤੀ ਨਿਖੇਧੀ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਡੀਐੱਸਪੀ ਅਮਰਨਾਥ ਨੇ ਦੱਸਿਆ ਕਿ ਦੁਕਾਨ ਦਾ ਮਾਲਕ ਪ੍ਰਦੀਪ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਅਤੇ ਉਹ ਹੁਣੇ-ਹੁਣੇ ਆਪਣੇ ਘਰ ਗਿਆ ਹੈ। ਉਸ ਨੇ ਦੱਸਿਆ ਕਿ ਦੁਕਾਨ 'ਤੇ ਕੰਮ ਕਰਨ ਵਾਲਾ ਕਰਮਚਾਰੀ ਯੋਗੇਸ਼ ਕੁਮਾਰ ਵੀ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ। ਫਿਲਹਾਲ ਘਟਨਾ ਸਬੰਧੀ ਯੋਗੇਸ਼ ਨਾਲ ਗੱਲ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਆਸਪਾਸ ਦੀਆਂ ਦੁਕਾਨਾਂ ਦੇ ਸੀਸੀਟੀਵੀ ਚੈੱਕ ਕਰ ਰਹੀ ਹੈ।

Read More
{}{}