Home >>Punjab

Hoshiarpur News: ਪੈਟਰੋਲ ਪੰਪ ਅਤੇ ਗੈਸ ਏਜੰਸੀ ਲੁੱਟਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, 1 ਹਾਲੇ ਵੀ ਫਰਾਰ

Hoshiarpur News: ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਲੁਟੇਰਿਆਂ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ 'ਚ ਜ਼ਖਮੀ ਹੋਏ ਦੋ ਲੁਟੇਰਿਆਂ ਤੋਂ ਇਲਾਵਾ ਪੁਲਿਸ ਨੇ ਦੋ ਹੋਰ ਸਾਥੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਇੱਕ ਅਜੇ ਵੀ ਫਰਾਰ ਹੈ।

Advertisement
Hoshiarpur News: ਪੈਟਰੋਲ ਪੰਪ ਅਤੇ ਗੈਸ ਏਜੰਸੀ ਲੁੱਟਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, 1 ਹਾਲੇ ਵੀ ਫਰਾਰ
Stop
Manpreet Singh|Updated: Feb 19, 2024, 08:24 PM IST

Hoshiarpur News: ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਨਸਰਾਲਾ ਨੇੜੇ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਹੋਏ ਮੁਕਾਬਲੇ 'ਚ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬੀਤੇ ਕੱਲ੍ਹ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਦੋ ਬਦਮਾਸ਼ ਜਖ਼ਮੀ ਹੋਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਦੋ ਹੋਰ ਸਾਥੀ ਨੂੰ ਹਿਰਾਸਤ ਵਿੱਚ ਲੈ ਲਿਆ।

ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਲੁਟੇਰਿਆਂ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ 'ਚ ਜ਼ਖਮੀ ਹੋਏ ਦੋ ਲੁਟੇਰਿਆਂ ਤੋਂ ਇਲਾਵਾ ਪੁਲਿਸ ਨੇ ਦੋ ਹੋਰ ਸਾਥੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਇੱਕ ਅਜੇ ਵੀ ਫਰਾਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਮੁਲਜ਼ਮ ਜਲੰਧਰ ਦੇ ਵਸਨੀਕ ਹਨ। 15 ਫਰਵਰੀ ਨੂੰ ਤਿੰਨ ਅਣਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ਲੁੱਟ ਲਿਆ ਸੀ ਅਤੇ ਪੀੜਤ ਰਣਜੀਤ ਦੀ ਕੁੱਟਮਾਰ ਕੀਤੀ ਸੀ। ਜਿਸ 'ਤੇ ਦੋਸ਼ੀ ਖਿਲਾਫ ਥਾਣਾ ਬੁਲੋਵਾਲ, ਜ਼ਿਲਾ ਹੁਸ਼ਿਆਰਪੁਰ 'ਚ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਪਰੋਕਤ ਤਿੰਨੋਂ ਦੋਸ਼ੀ ਮੋਟਰਸਾਈਕਲ ਲੈ ਕੇ ਰਿਲਾਇੰਸ ਪੈਟਰੋਲ ਪੰਪ ਪਿੰਡ ਪੁੰਗੇ ਜ਼ਿਲ੍ਹਾ ਹੁਸ਼ਿਆਰਪੁਰ ਲੈ ਗਏ। ਉੱਥੇ ਮੁਲਾਜ਼ਮਾਂ ਨੂੰ ਬੰਦੂਕ ਦੀ ਨੋਕ 'ਤੇ ਕੁੱਟਿਆ ਗਿਆ ਅਤੇ ਪੈਸੇ ਖੋਹ ਲਏ ਗਏ। ਜਿਸ 'ਤੇ ਮਾਮਲਾ ਦਰਜ ਕਰ ਲਿਆ ਗਿਆ।

ਇਹ ਵੀ ਪੜ੍ਹੋ: Khanna News: ਸਰਕਾਰੀ ਫੰਡ ਗਬਨ ਕਰਨ ਦੇ ਮਾਮਲੇ 'ਚ ਮੁਅੱਤਲ ਬੀਡੀਪੀਓ 'ਤੇ ਇੱਕ ਹੋਰ ਮਾਮਲਾ ਦਰਜ !

ਜਾਂਚ ਦੌਰਾਨ ਕੰਟਰੋਲ ਰੂਮ ਹੁਸ਼ਿਆਰਪੁਰ ਨੂੰ ਸੂਚਨਾ ਮਿਲੀ ਕਿ ਉਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਹੁਸ਼ਿਆਰਪੁਰ ਇਲਾਕੇ 'ਚ ਘੁੰਮਦੇ ਦੇਖੇ ਗਏ ਹਨ। ਤਲਾਸ਼ੀ ਦੌਰਾਨ ਵਿਸ਼ੇਸ਼ ਮੁਖਬਰ ਨੇ ਦੱਸਿਆ ਕਿ ਉਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਵੇਂ ਮੁਲਜ਼ਮ ਮੋਹਨ ਕੁਮਾਰ ਉਰਫ਼ ਮਨਦੀਪ ਪੁੱਤਰ ਰਾਮਾਇਣ ਰਾਏ ਵਾਸੀ ਗੁਰੂ ਅਮਰਦਾਸ ਨਗਰ ਕਲਿਆਣ ਕਾਲੋਨੀ ਥਾਣਾ ਡਵੀਜ਼ਨ ਨੰਬਰ 01 ਜ਼ਿਲ੍ਹਾ ਜਲੰਧਰ ਅਤੇ ਆਕਾਸ਼ ਕੁਮਾਰ ਪੁੱਤਰ ਸਵ. ਅਸ਼ੋਕ ਕੁਮਾਰ ਵਾਸੀ ਧੋਗੜੀ ਰੋਡ, ਭੱਠਾ ਕਲੋਨੀ, ਜੋ ਕਿ ਨੂਰਪੁਰ ਥਾਣਾ ਮਕਸੂਦਾ ਜ਼ਿਲ੍ਹਾ ਜਲੰਧਰ ਤੋਂ ਕੱਚੀ ਸੜਕ ਰਾਹੀਂ ਕਸਬਾ ਨਸਰਾਲਾ ਪਿੰਡ ਤਾਰਾਗੜ੍ਹ ਨੂੰ ਜਾ ਰਹੇ ਸਨ।

ਇਹ ਵੀ ਪੜ੍ਹੋ: Fazilka News: ਪਾਰਟੀ ਵਿੱਚ ਨੈਪਕਿਨ ਨਾ ਮਿਲਣ 'ਤੇ 2 ਨੌਜਵਾਨਾਂ ਨੇ ਹਲਵਾਈ ਦਾ ਪਾੜਿਆ ਸਿਰ

Read More
{}{}