Home >>Punjab

Harvinder Rinda Death: ਕੌਣ ਹੈ ਅੱਤਵਾਦੀ ਹਰਵਿੰਦਰ ਰਿੰਦਾ; ਜਿਸਦੀ ਪਾਕਿਸਤਾਨ 'ਚ ਹੋਈ ਮੌਤ!

Gangster Harvinder Rinda: ਅੱਤਵਾਦੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ 'ਚ ਮੌਤ ਹੋਣ ਦੀ ਖਬਰ ਮਿਲੀ ਹੈ। ਰਿੰਦਾ ਦਾ ਨਾਂ ਸਿੱਧੂ ਮੂਸੇਵਾਲਾ ਕਤਲ ਕੇਸ ਅਤੇ ਮੋਹਾਲੀ ਆਰਪੀਜੀ ਹਮਲੇ ਵਿੱਚ ਵੀ ਸਾਹਮਣੇ ਆ ਚੁੱਕਿਆ ਹੈ। ਕਿਹਾ ਜਾ ਰਿਹਾ ਹੈ ਕਿ ਹਰਵਿੰਦਰ ਸਿੰਘ ਰਿੰਦਾ ਦੀ ਕਿਡਨੀ ਫੇਲ, ਜਾਂ ਡਰੱਗ ਓਵਰਡੋਜ਼ ਨਾਲ ਮੌਤ ਹੋਈ ਹੈ। ਉਹ ਪਿਛਲੇ 15 ਦਿਨਾਂ ਤੋਂ ਪਾਕਿਸਤਾਨ ਦੇ ਇੱਕ ਹਸਪਤਾਲ ਵਿੱਚ ਦਾਖਲ ਸੀ।

Advertisement
Harvinder Rinda Death: ਕੌਣ ਹੈ ਅੱਤਵਾਦੀ ਹਰਵਿੰਦਰ ਰਿੰਦਾ; ਜਿਸਦੀ ਪਾਕਿਸਤਾਨ 'ਚ ਹੋਈ ਮੌਤ!
Stop
Updated: Nov 20, 2022, 10:36 AM IST

Harvinder Singh Rinda Death: ਪਾਕਿਸਤਾਨ 'ਚ ਬੈਠੇ ਬਦਨਾਮ ਅੱਤਵਾਦੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ ਦੇ ਲਾਹੌਰ ਵਿੱਚ ਅੱਤਵਾਦੀ ਮੌਤ ਹੋ ਗਈ ਹੈ।  ਅੱਤਵਾਦੀ ਹਰਵਿੰਦਰ ਰਿੰਦਾ ਦਾ ਹੈੱਡਕੁਆਰਟਰ 'ਤੇ ਆਰਪੀਜੀ ਹਮਲੇ ਸਮੇਤ ਕਈ ਦਹਿਸ਼ਤੀ ਮਾਮਲਿਆਂ ਵਿੱਚ ਇਸਦਾ ਨਾਮ ਸ਼ਾਮਿਲ ਸੀ। ਰਿੰਦਾ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਥਾਨਕ ਗੈਂਗਸਟਰਾਂ ਦੀ ਮਦਦ ਲੈਂਦਾ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਕੁਝ ਦਿਨ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਹਰਵਿੰਦਰ ਰਿੰਦਾ ਪਾਕਸਿਤਾਨ ਵਿਚ ਹੈ। 

ਕੌਣ ਹੈ Harvinder Singh Rinda
 

ਰਿੰਦਾ ਨੂੰ ਗੈਂਗਸਟਰਾਂ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਸਮੂਹਾਂ ਵਿਚਕਾਰ ਮੁੱਖ ਕੜੀ ਵਜੋਂ ਦੇਖਿਆ ਜਾਂਦਾ ਸੀ। ਉਹ ਪੰਜਾਬ ਦਾ ਮੋਸਟ ਵਾਂਟੇਡ 'ਏ' ਪਲੱਸ ਕੈਟਾਗਰੀ ਦਾ ਗੈਂਗਸਟਰ ਸੀ। ਮੀਡਿਆ ਰਿਪੋਰਟ ਦੀ ਮੰਨੀਏ ਜੇਕਰ ਅੱਤਵਾਦੀ ਹਰਵਿੰਦਰ ਰਿੰਦਾ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ। ਬਾਅਦ ਵਿੱਚ ਉਹ ਨਾਂਦੇੜ, ਮਹਾਰਾਸ਼ਟਰ ਵਿੱਚ ਸ਼ਿਫਟ ਹੋ ਗਿਆ ਸੀ। ਸਤੰਬਰ 2011 ਵਿੱਚ ਉਸਨੂੰ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

-ਰਿੰਦਾ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਦਾ ਸੱਜਾ ਹੱਥ ਬਣ ਗਿਆ ਸੀ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਵੀ ਰਿੰਦਾ ਨੂੰ ਆਪਣੇ ਨਾਲ ਮਿਲਾ ਲਿਆ ਸੀ। 

-ਰਿੰਦਾ ਰਾਹੀਂ ਆਈਐਸਆਈ ਨੇ ਡਰੋਨਾਂ ਦੀ ਮਦਦ ਨਾਲ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਸ਼ੁਰੂ ਕੀਤੀ। ਇਸ ਦੇ ਨਾਲ ਹੀ ਰਿੰਦਾ ਨੇ ਗੈਂਗਸਟਰ ਹੁੰਦਿਆਂ ਪੰਜਾਬ ਵਿੱਚ ਆਪਣਾ ਨੈੱਟਵਰਕ ਕਾਇਮ ਕਰ ਲਿਆ ਸੀ। 

-ਉਸ ਨੇ ਛੋਟੇ-ਮੋਟੇ ਅਪਰਾਧੀਆਂ ਨੂੰ ਅੱਤਵਾਦੀ ਗਤੀਵਿਧੀਆਂ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ ਉੱਤੇ ਆਰਪੀਜੀ ਹਮਲੇ ਵਿਚ ਇਸ ਦਾ ਨਾਂ ਸਾਹਮਣੇ ਆਇਆ ਸੀ। 

-ਰਿੰਦਾ ਪੰਜਾਬ ਦਾ ਮਸ਼ਹੂਰ ਗੈਂਗਸਟਰ ਰਿਹਾ ਹੈ, ਉਸ 'ਤੇ 50 ਹਜ਼ਾਰ ਰੁਪਏ ਦਾ ਨਕਦ ਇਨਾਮ ਵੀ ਸੀ। ਪੰਜਾਬ ਦੇ ਇੱਕ ਮਸ਼ਹੂਰ ਗੈਂਗਸਟਰ ਨਾਲ ਸਬੰਧ ਸਨ। ਪੰਜਾਬ ਦੀਆਂ ਖੁਫੀਆ ਏਜੰਸੀਆਂ ਨੂੰ ਵੀ ਇਸ ਤੋਂ ਕਈ ਇਨਪੁਟ ਮਿਲੇ ਸਨ। 

ਇਹ ਮਾਮਲੇ ਹਨ ਦਰਜ--
ਦੱਸ ਦੇਈਏ ਕਿ ਰਿੰਦਾ ਖਿਲਾਫ ਕਰੀਬ 27 ਅਪਰਾਧਿਕ ਮਾਮਲੇ ਦਰਜ ਹਨ। ਭਾਰਤ ਤੋਂ ਫਰਾਰ ਹੋਣ ਤੋਂ ਪਹਿਲਾਂ ਰਿੰਦਾ ਵਿਰੁੱਧ ਪੰਜਾਬ ਅਤੇ ਮਹਾਰਾਸ਼ਟਰ ਵਿੱਚ ਕੁੱਲ 27 ਅਪਰਾਧਿਕ ਮਾਮਲੇ ਦਰਜ ਸਨ, ਜਿਨ੍ਹਾਂ ਵਿੱਚ ਕਤਲ, ਅਗਵਾ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੇ ਮਾਮਲੇ ਸ਼ਾਮਲ ਸਨ।  ਡੋਜ਼ੀਅਰ ਵਿੱਚ ਹਰਵਿੰਦਰ ਸਿੰਘ ਰਿੰਦਾ ਦੇ 27 ਸਾਥੀਆਂ ਦਾ ਵੀ ਉਨ੍ਹਾਂ ਦੀਆਂ ਤਸਵੀਰਾਂ ਸਮੇਤ ਜ਼ਿਕਰ ਕੀਤਾ ਗਿਆ ਹੈ, ਜੋ ਪੰਜਾਬ ਅਤੇ ਮਹਾਰਾਸ਼ਟਰ ਵਿੱਚ ਲਗਾਤਾਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਰਹੇ।
 

Read More
{}{}