Home >>Punjab

Happy Birthday Sachin Tendulkar: ਸਚਿਨ ਦਾ ਅੱਜ 50ਵਾਂ ਜਨਮਦਿਨ: 'ਮਾਸਟਰ ਬਲਾਸਟਰ' ਦੇ ਟਾਪ-7 ਰਿਕਾਰਡ ਜਿਨ੍ਹਾਂ ਨੂੰ ਤੋੜਨਾ ਮੁਸ਼ਕਿਲ

Happy Birthday Sachin Tendulkar: ਭਾਰਤੀ ਕ੍ਰਿਕਟ ਟੀਮ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਅੱਜ 50ਵਾਂ ਜਨਮ ਦਿਨ ਹੈ। ਸਚਿਨ ਨੇ ਕ੍ਰਿਕੇਟ ਦੇ ਮੈਦਾਨ 'ਤੇ ਜਿੰਨੀ ਸਫਲਤਾ ਹਾਸਲ ਕੀਤੀ, ਉਨੀ ਹੀ ਸਫਲਤਾ ਉਨ੍ਹਾਂ ਦੀ ਲਵ ਲਾਈਫ 'ਚ ਵੀ ਮਿਲੀ। ਸਚਿਨ ਨੇ ਸਾਲ 1995 'ਚ ਆਪਣੀ ਪਤਨੀ ਅੰਜਲੀ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਏਅਰਪੋਰਟ 'ਤੇ ਹੋਈ ਸੀ।  

Advertisement
Happy Birthday Sachin Tendulkar: ਸਚਿਨ ਦਾ ਅੱਜ 50ਵਾਂ ਜਨਮਦਿਨ: 'ਮਾਸਟਰ ਬਲਾਸਟਰ' ਦੇ ਟਾਪ-7 ਰਿਕਾਰਡ ਜਿਨ੍ਹਾਂ ਨੂੰ ਤੋੜਨਾ ਮੁਸ਼ਕਿਲ
Stop
Riya Bawa|Updated: Apr 24, 2023, 10:36 AM IST

Happy Birthday Sachin Tendulkar:  ਭਾਰਤੀ ਕ੍ਰਿਕਟ ਟੀਮ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ (Sachin Tendulkar) ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਸਿਰਫ਼ 16 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਦਮ ਰੱਖਣ ਵਾਲੇ ਸਚਿਨ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਇਸ ਖੇਡ ਉੱਤੇ ਰਾਜ ਕੀਤਾ। ਇਹੀ ਕਾਰਨ ਹੈ ਕਿ ਪ੍ਰਸ਼ੰਸਕ ਸਚਿਨ (Sachin Tendulkar) ਨੂੰ ਕ੍ਰਿਕਟ ਦਾ ਭਗਵਾਨ ਵੀ ਕਹਿੰਦੇ ਹਨ। ਸਚਿਨ ਨੇ ਕ੍ਰਿਕਟ ਦੇ ਮੈਦਾਨ 'ਤੇ ਪਤਾ ਨਹੀਂ ਕਿੰਨੇ ਰਿਕਾਰਡ ਬਣਾਏ ਹਨ। ਸਚਿਨ ਨੇ ਜਿਸ ਤਰ੍ਹਾਂ ਕ੍ਰਿਕਟ ਪਿੱਚ 'ਤੇ ਸਫਲਤਾ ਹਾਸਲ ਕੀਤੀ, ਉਸੇ ਤਰ੍ਹਾਂ ਉਨ੍ਹਾਂ ਦੀ ਲਵ ਲਾਈਫ ਵੀ ਸਫਲ ਰਹੀ ਹੈ।

ਸਚਿਨ (Sachin Tendulkar) ਨੇ ਆਪਣਾ ਅੰਤਰਰਾਸ਼ਟਰੀ ਕਰੀਅਰ 15 ਨਵੰਬਰ 1989 ਨੂੰ ਪਾਕਿਸਤਾਨ ਖਿਲਾਫ ਸ਼ੁਰੂ ਕੀਤਾ ਸੀ। ਆਖਰੀ ਮੈਚ 16 ਨਵੰਬਰ 2013 ਨੂੰ ਵੈਸਟਇੰਡੀਜ਼ ਖਿਲਾਫ ਖੇਡਿਆ ਗਿਆ ਸੀ। ਉਸਦਾ ਕਰੀਅਰ 24 ਸਾਲ ਅਤੇ 1 ਦਿਨ ਦਾ ਸੀ। ਇਸ ਦੌਰਾਨ ਉਨ੍ਹਾਂ ਨੇ ਕੁੱਲ 664 ਮੈਚ ਖੇਡੇ ਅਤੇ 34357 ਦੌੜਾਂ ਬਣਾਈਆਂ। ਸਚਿਨ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਉਨ੍ਹਾਂ ਦੇ ਟਾਪ-6 ਰਿਕਾਰਡਾਂ ਨੂੰ ਫਿਰ ਤੋਂ ਯਾਦ ਕਰਾਂਗੇ, ਜਿਨ੍ਹਾਂ ਨੂੰ ਤੋੜਨਾ ਅਸੰਭਵ ਹੈ।

ਇਹ ਵੀ ਪੜ੍ਹੋ: Ludhiana School News: ਸਕੂਲੀ ਵਿਦਿਆਰਥੀਆਂ ਦੀ ਹੋਈ ਝੜਪ; ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ; ਵੇਖੋ ਵੀਡੀਓ

ਸਭ ਤੋਂ ਵੱਧ ਟੈਸਟ ਤੇ ਵਨਡੇ ਮੈਚ ਖੇਡਣ ਦਾ ਰਿਕਾਰਡ - Sachin Tendulkar Records

-ਕ੍ਰਿਕਟ ਦੇ ਕਿਸੇ ਵੀ ਰਿਕਾਰਡ ਦੀ ਗੱਲ ਕਰੀਏ ਤਾਂ ਹਮੇਸ਼ਾ ਸਚਿਨ ਦਾ ਨਾਂ ਹੀ ਆਉਂਦਾ ਹੈ। ਸਚਿਨ 200 ਅੰਤਰਰਾਸ਼ਟਰੀ ਟੈਸਟ ਮੈਚ ਖੇਡਣ ਵਾਲੇ ਦੁਨੀਆ ਦੇ ਇਕਲੌਤੇ ਖਿਡਾਰੀ ਹਨ। ਸਚਿਨ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਹਨ, ਜਦਕਿ ਜੇਮਸ ਐਂਡਰਸਨ 179 ਟੈਸਟ ਮੈਚਾਂ ਨਾਲ ਦੂਜੇ ਨੰਬਰ 'ਤੇ ਹਨ।

-ਸਿਰਫ ਟੈਸਟ ਵਿੱਚ ਹੀ ਨਹੀਂ, ਸਗੋਂ ਵਿਸ਼ਵ ਵਿੱਚ ਸਭ ਤੋਂ ਵੱਧ ਇੱਕ ਰੋਜ਼ਾ ਮੈਚਾਂ ਦਾ ਰਿਕਾਰਡ ਵੀ ਉਸ ਦੇ ਨਾਂ ਹੈ। ਸਚਿਨ ਵਨਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਵੀ ਹਨ। ਸਾਲ 1989 'ਚ ਆਪਣੇ ਵਨਡੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਸ ਖਿਡਾਰੀ ਨੇ ਆਪਣੇ 23 ਸਾਲ ਦੇ ਵਨਡੇ ਕਰੀਅਰ 'ਚ ਕੁੱਲ 463 ਵਨਡੇ ਖੇਡੇ ਹਨ।

-ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਕ੍ਰਿਕਟ ਦੇ ਭਗਵਾਨ ਸਚਿਨ ਦੇ ਨਾਮ ਹਨ। ਉਸਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 30,000 ਤੋਂ ਵੱਧ ਦੌੜਾਂ ਬਣਾਈਆਂ ਹਨ। ਉਹ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਇੰਨੀਆਂ ਦੌੜਾਂ ਬਣਾਉਣ ਵਾਲਾ ਦੁਨੀਆ ਦਾ ਇਕਲੌਤਾ ਖਿਡਾਰੀ ਹੈ। ਉਸ ਦੀਆਂ ਕੁੱਲ ਦੌੜਾਂ 34,357 ਹਨ। ਇਸ ਮਾਮਲੇ 'ਚ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦੂਜੇ ਨੰਬਰ 'ਤੇ ਹਨ। ਉਸ ਨੇ 28,016 ਦੌੜਾਂ ਬਣਾਈਆਂ ਹਨ।

-ਸਚਿਨ ਤੇਂਦੁਲਕਰ ਨੇ 22 ਸਾਲ 91 ਦਿਨ ਵਨਡੇ ਕ੍ਰਿਕਟ ਖੇਡੀ। ਇਹ ਵੀ ਇੱਕ ਰਿਕਾਰਡ ਹੈ। ਸਚਿਨ ਤੋਂ ਇਲਾਵਾ ਕਿਸੇ ਹੋਰ ਖਿਡਾਰੀ ਦਾ ਇੰਨਾ ਲੰਬਾ ਕਰੀਅਰ ਨਹੀਂ ਰਿਹਾ। ਕ੍ਰਿਕਟ ਦੇ ਬਦਲਦੇ ਦੌਰ 'ਚ ਖਿਡਾਰੀਆਂ 'ਤੇ ਕੰਮ ਦਾ ਬੋਝ ਵਧ ਰਿਹਾ ਹੈ ਅਤੇ ਫਿਟਨੈੱਸ ਇਕ ਵੱਡੀ ਚੁਣੌਤੀ ਹੈ। ਅਜਿਹੇ 'ਚ ਸਚਿਨ ਦੇ ਇਸ ਰਿਕਾਰਡ ਨੂੰ ਤੋੜਨਾ ਲਗਭਗ ਅਸੰਭਵ ਹੈ।

Read More
{}{}