Home >>Punjab

GP challenge to Channi: ਗੁਰਪ੍ਰੀਤ ਜੀਪੀ ਨੇ ਚਰਨਜੀਤ ਚੰਨੀ ਨੂੰ ਕੀਤਾ ਕਰਤਾ ਖੁੱਲ੍ਹਾ ਚੈਲੰਜ

Fatehgarh sahib: ਜੀਪੀ ਨੇ ਚੰਨੀ ਨੂੰ ਆਪਣੇ ਖਿਲਾਫ ਚੋਣ ਲੜਨ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਪੁਰਾਣੇ ਹਿਸਾਬ ਕਿਤਾਬ ਬਰਾਬਰ ਕਰਨਾ ਹੈ। ਅਤੇ ਤੀਜੀ ਵਾਰ ਉਨ੍ਹਾਂ ਨੂੰ ਹਰਾ ਕੇ ਭੇਜਣਾ ਹੈ। 

Advertisement
GP challenge to Channi: ਗੁਰਪ੍ਰੀਤ ਜੀਪੀ ਨੇ ਚਰਨਜੀਤ ਚੰਨੀ ਨੂੰ ਕੀਤਾ ਕਰਤਾ ਖੁੱਲ੍ਹਾ ਚੈਲੰਜ
Stop
Manpreet Singh|Updated: Apr 05, 2024, 08:18 PM IST

GP challenge to Channi (Dharmindr Singh): ਫਤਹਿਗੜ੍ਹ ਸਾਹਿਬ ਤੋਂ ‘ਆਪ’ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਡਾ ਚੈਲੰਜ ਕੀਤਾ ਹੈ। ਜੀਪੀ ਨੇ ਚੰਨੀ ਨੂੰ ਆਪਣੇ ਖਿਲਾਫ ਚੋਣ ਲੜਨ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਪੁਰਾਣੇ ਹਿਸਾਬ ਕਿਤਾਬ ਬਰਾਬਰ ਕਰਨਾ ਹੈ। ਅਤੇ ਤੀਜੀ ਵਾਰ ਉਨ੍ਹਾਂ ਨੂੰ ਹਰਾ ਕੇ ਭੇਜਣਾ ਹੈ। 

ਜੀਪੀ ਨੇ ਕਿਹਾ ਕਿ ਚੰਨੀ ਨੇ ਮੈਨੂੰ ਨੂੰ ਹਰਾਉਣ ਵਿਚ ਕੋਈ ਕਸਰ ਨਹੀਂ ਛੱਡੀ, ਇਸ ਦਾ ਬਦਲਾ ਲਿਆ ਜਾਵੇਗਾ। "ਮੈਂ ਉਸ ਮੌਕੇ ਦਾ ਇੰਤਜ਼ਾਰ ਕਰ ਰਿਹਾ ਹਾਂ ਕਿ ਚਰਨਜੀਤ ਸਿੰਘ ਚੰਨੀ ਕਦੋਂ ਉਨ੍ਹਾਂ ਦੇ ਮੁਕਾਬਲੇ ਵਿੱਚ ਆਉਣਗੇ।

ਭਾਜਪਾ 'ਚ ਸ਼ਾਮਲ ਹੋਣਾ ਬਿੱਟੂ ਦੀ ਮਜਬੂਰੀ

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਕਾਂਗਰਸ 'ਚ ਕੋਈ ਆਗੂ ਨਹੀਂ ਹੈ। ਹਰ ਕੋਈ ਆਪੋ-ਆਪਣੇ ਰਾਹ 'ਤੇ ਚੱਲ ਰਿਹਾ ਹੈ। ਪਾਰਟੀ ਦਾ ਅਨੁਸ਼ਾਸਨ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਹਾਈ ਕਮਾਂਡ ਦਾ ਕੋਈ ਕੰਟਰੋਲ ਨਹੀਂ ਹੈ। ਕਾਂਗਰਸ ਵਿੱਚ ਸਾਰਿਆਂ ਦਾ ਦਮ ਘੁੱਟ ਰਿਹਾ ਹੈ। ਹਰ ਕੋਈ ਮਜ਼ਬੂਰੀ ਵੱਸ ਕਾਂਗਰਸ ਛੱਡ ਰਿਹਾ ਹੈ। ਕਾਂਗਰਸ ਵਿੱਚ ਰਵਨੀਤ ਬਿੱਟੂ ਦੀ ਸੁਣਵਾਈ ਨਹੀਂ ਹੋ ਰਹੀ ਸੀ ਤਾਂ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਜੀਪੀ ਨੇ ਕਿਹਾ ਕਿ ਹੌਲੀ-ਹੌਲੀ ਸਾਰੀ ਕਾਂਗਰਸ ਖਾਲੀ ਹੋ ਜਾਵੇਗੀ।

ਭਾਜਪਾ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ

ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਸਿਆਸੀ ਆਗੂ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ, ਉਹ ਵੱਡੀ ਗਲਤੀ ਕਰ ਰਹੇ ਹਨ। ਭਾਜਪਾ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ। ਸੂਬੇ ਦੇ ਲੋਕ ਸਿਰਫ਼ ਆਮ ਆਦਮੀ ਪਾਰਟੀ 'ਤੇ ਭਰੋਸਾ ਕਰਦੇ ਹਨ। ਕਿਉਂਕਿ CM ਭਗਵੰਤ ਮਾਨ ਨੇ ਪਿਛਲੇ ਦੋ ਸਾਲਾਂ ਵਿੱਚ ਜਿਸ ਤਰ੍ਹਾਂ ਨਾਲ ਕੰਮ ਕੀਤਾ ਹੈ, ਉਸ ਤੋਂ ਹਰ ਵਰਗ ਖੁਸ਼ ਹੈ। ਜੀਪੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਜਪਾ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕੇਂਦਰ ਲੋਕਤੰਤਰ ਨੂੰ ਖਤਮ ਕਰਨਾ ਅਤੇ ਤਾਨਾਸ਼ਾਹੀ ਲਿਆਉਣਾ ਚਾਹੁੰਦਾ ਹੈ।

Read More
{}{}