Home >>Punjab

ਕੈਨੇਡਾ ਵਿੱਚ ਰਹਿਣ ਵਾਲੇ ਸਥਾਈ ਭਾਰਤੀ ਹੁਣ ਕੈਨੇਡਾ ਦੀ ਫੌਜ 'ਚ ਹੋ ਸਕਦੇ ਨੇ ਭਰਤੀ

ਕੈਨੇਡਾ ਵਿੱਚ ਰਹਿਣ ਵਾਲੇ ਸਥਾਈ ਭਾਰਤੀਆਂ ਨੂੰ ਕੈਨੇਡਾ ਦੀ ਸਰਕਾਰ ਇੱਕ ਸੁਨਹਿਰਾ ਮੌਕਾ ਦੇਣ ਜਾ ਰਹੀ ਹੈ ਜਿਸ ਦੇ ਤਹਿਤ ਹੁਣ ਕੈਨੇਡਾ ਵਿੱਚ ਪੱਕੇ ਤੌਰ 'ਤੇ ਰਹਿਣ ਵਾਲੇ ਭਾਰਤੀ ਵੀ ਉੱਥੋਂ ਦੀ ਫੌਜ ਦਾ ਹਿੱਸਾ ਬਣ ਸਕਣਗੇ।    

Advertisement
ਕੈਨੇਡਾ ਵਿੱਚ ਰਹਿਣ ਵਾਲੇ ਸਥਾਈ ਭਾਰਤੀ ਹੁਣ ਕੈਨੇਡਾ ਦੀ ਫੌਜ 'ਚ ਹੋ ਸਕਦੇ ਨੇ ਭਰਤੀ
Stop
Zee Media Bureau|Updated: Nov 14, 2022, 03:19 PM IST

Permanent Indians in Canada may apply for Canadian Army: ਕੈਨੇਡਾ ਵਿੱਚ ਰਹਿਣ ਵਾਲੇ ਸਥਾਈ ਭਾਰਤੀਆਂ ਲਈ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਕੈਨੇਡਾ ਵਿੱਚ ਰਹਿਣ ਵਾਲੇ ਸਥਾਈ ਭਾਰਤੀ ਨੌਜਵਾਨ ਕੈਨੇਡਾ ਦੀ ਫੌਜ ਵਿੱਚ ਭਰਤੀ ਹੋ ਸਕਦੇ ਹਨ। ਇਹ ਐਲਾਨ ਕੈਨੇਡੀਅਨ ਆਰਮਡ ਫੋਰਸਿਜ਼ ਵੱਲੋਂ ਕੀਤਾ ਗਿਆ ਹੈ।  

ਦੱਸ ਦਈਏ ਕਿ ਕੈਨੇਡਾ ਦੀ ਫੌਜ ਵਿੱਚ ਹਜ਼ਾਰਾਂ ਅਸਾਮੀਆਂ ਖ਼ਾਲੀ ਹਨ ਅਤੇ ਇਨ੍ਹਾਂ ਨੂੰ ਭਰਨ ਲਈ ਸਰਕਾਰ ਵੱਲੋਂ ਹਰ ਮੁਕੰਮਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ 2021 ਤੱਕ ਕੈਨੇਡਾ ਵਿੱਚ 80 ਲੱਖ ਤੋਂ ਵੱਧ ਪ੍ਰਵਾਸੀ ਸਨ ਯਾਨੀ ਕਿ ਕੁੱਲ ਕੈਨੇਡੀਅਨ ਆਬਾਦੀ ਦਾ ਲਗਭਗ 21.5 ਪ੍ਰਤੀਸ਼ਤ। ਮਿਲੀ ਜਾਣਕਾਰੀ ਮੁਤਾਬਕ ਪਿਛਲੇ ਸਾਲ ਲੱਗਭਗ 1 ਲੱਖ ਭਾਰਤੀ ਕੈਨੇਡਾ ਦੇ ਪੱਕੇ ਵਸਨੀਕ ਬਣੇ। ਇਸ ਦੌਰਾਨ ਸਾਲ 2022 ਅਤੇ 2024 ਦਰਮਿਆਨ 10 ਲੱਖ ਤੋਂ ਵੱਧ ਨਵੇਂ ਪ੍ਰਵਾਸੀਆਂ ਦੇ ਕੈਨੇਡਾ ਵਿੱਚ ਪੱੱਕੇ ਹੋਣ ਦੀ ਉਮੀਦ ਹੈ। 

ਇਸ ਤੋਂ ਪਹਿਲਾਂ ਰਾਇਲ ਯੂਨਾਈਟਿਡ ਸਰਵਿਿਸਜ਼ ਇੰਸਟੀਚਿਊਟ ਆਫ ਨੋਵਾ ਸਕੋਸ਼ੀਆ ਦੇ ਮੁਤਾਬਕ ਗੈਰ-ਮੁਨਾਫ਼ਾ ਸੰਸਥਾ ਸਥਾਈ ਨਿਵਾਸੀ ਕੇਵਲ ਹੁਨਰਮੰਦ ਮਿਲਟਰੀ ਵਿਦੇਸ਼ੀ ਬਿਨੈਕਾਰ ਦਾਖਲਾ ਪ੍ਰੋਗਰਾਮ ਦੇ ਤਹਿਤ ਹੀ ਫੌਜ 'ਚ ਭਰਤੀ ਹੋਣ ਲਈ ਯੋਗ ਸਨ। ਹੁਣ ਕਿਹਾ ਜਾ ਰਿਹਾ ਹੈ ਕਿ ਡਿਪਾਰਟਮੈਂਟ ਆਫ਼ ਨੈਸ਼ਨਲ ਡਿਫੈਂਸ ਜਲਦ ਹੀ ਇਸ ਨੀਤੀ ਦੇ ਵਿੱਚ ਬਦਲਾਅ ਲਈ ਇੱਕ ਰਸਮੀ ਐਲਾਨ ਕਰ ਸਕਦਾ ਹੈ।

ਹੋਰ ਪੜ੍ਹੋ: ਆਫ਼ਤਾਬ ਨੇ ਪ੍ਰੇਮਿਕਾ ਦੇ ਕੀਤੇ 35 ਟੁਕੜੇ, 18 ਦਿਨਾਂ ਤੱਕ ਮਹਿਰੌਲੀ ਦੇ ਜੰਗਲਾਂ ’ਚ ਸੁੱਟਦਾ ਰਿਹਾ ਕੱਟੇ ਹੋਏ ਅੰਗ

ਦੱਸ ਦਈਏ ਕਿ ਇਸ ਸਾਲ ਮਾਰਚ ਮਹੀਨੇ ਵਿੱਚ ਕੈਨੇਡਾ ਦੇ ਰੱਖਿਆ ਮੰਤਰੀ ਅਨੀਤਾ ਆਨੰਦ ਵੱਲੋਂ ਕਿਹਾ ਗਿਆ ਸੀ ਕਿ ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਬਦਲਦੇ ਗਲੋਬਲ ਭੂ-ਰਾਜਨੀਤਿਕ ਲੈਂਡਸਕੇਪ ਵਿੱਚ ਸੀਏਐੱਫ ਨੂੰ ਵਧਣ ਦੀ ਲੋੜ ਹੈ। ਇਸ ਦੇ ਨਾਲ ਹੀ ਸੀਏਐਫ ਵੱਲੋਂ ਸਤੰਬਰ ਦੇ ਵਿੱਚ ਫੌਜ ਦੀ ਹਜ਼ਾਰਾਂ ਖਾਲੀ ਅਸਾਮੀਆਂ ਨੂੰ ਭਰਨ ਦੀ ਗੱਲ ਕੀਤੀ ਸੀ। 

ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ 12,000 ਦੇ ਕਰੀਬ ਸਥਾਈ ਸੈਨਿਕ ਹਨ ਅਤੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਵੱਲੋਂ ਹਾਲ ਹੀ ਦੇ ਵਿੱਚ ਇੱਕ ਘੋਸ਼ਣਾ ਕੀਤੀ ਕਿ ਉਨ੍ਹਾਂ ਵੱਲੋਂ ਆਪਣੀ ਪੁਰਾਣੀ ਭਰਤੀ ਦੀ ਪ੍ਰਕਿਰਿਆ ਨੂੰ ਬਦਲਿਆ ਜਾ ਰਿਹਾ ਹੈ ਤਾਂ ਜੋ ਉਹ ਪ੍ਰਵਾਸੀ, ਜੋ ਕੈਨੇਡਾ ਵਿੱਚ 10 ਸਾਲਾਂ ਤੋਂ ਰਹਿ ਰਹੇ ਹਨ, ਉਨ੍ਹਾਂ ਨੂੰ ਵੀ ਅਪਲਾਈ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ।

ਹੋਰ ਪੜ੍ਹੋ: Gold and Silver price: ਜਾਣੋ, ਵਿਆਹ ਦੇ ਸੀਜ਼ਨ ’ਚ ਕੀ ਹੈ ਤੁਹਾਡੇ ਸ਼ਹਿਰ ’ਚ ਸੋਨੇ ਦਾ ਭਾਅ?

Read More
{}{}