Home >>Punjab

ਰਾਜਪਾਲ ਪੁਰੋਹਿਤ ਨੇ CM ਮਾਨ ਤੇ ਵਿਧਾਇਕਾਂ ਨੂੰ ਪੜ੍ਹਾਇਆ ਕਾਨੂੰਨ ਦਾ ਪਾਠ

ਮੁੱਖ ਮੰਤਰੀ ਭਗਵੰਤ ਮਾਨ ਅਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਵਿਵਾਦ ਥੰਮਦਾ ਨਜ਼ਰ ਨਹੀਂ ਆ ਰਿਹਾ, ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਇਸ ਲੜਾਈ ’ਚ ਕੁਦ ਪਏ ਹਨ।  ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਵਿਧਾਇਕ ਨੇ ਕਿਹਾ ਜਿਨ੍ਹਾਂ ਨੂੰ ਕੁਝ ਨਹੀਂ ਮਿਲਦਾ ਉਨ੍ਹਾਂ ਨੂੰ ਰਾਜਪਾਲ ਲਗਾ ਦਿੱਤਾ ਜਾਂਦਾ ਹ

Advertisement
ਰਾਜਪਾਲ ਪੁਰੋਹਿਤ ਨੇ CM ਮਾਨ ਤੇ ਵਿਧਾਇਕਾਂ ਨੂੰ ਪੜ੍ਹਾਇਆ ਕਾਨੂੰਨ ਦਾ ਪਾਠ
Stop
Zee Media Bureau|Updated: Oct 22, 2022, 02:28 PM IST

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਵਿਵਾਦ ਥੰਮਦਾ ਨਜ਼ਰ ਨਹੀਂ ਆ ਰਿਹਾ, ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਇਸ ਲੜਾਈ ’ਚ ਕੁਦ ਪਏ ਹਨ। 

ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਵਿਧਾਇਕ ਨੇ ਕਿਹਾ ਜਿਨ੍ਹਾਂ ਨੂੰ ਕੁਝ ਨਹੀਂ ਮਿਲਦਾ ਉਨ੍ਹਾਂ ਨੂੰ ਰਾਜਪਾਲ ਲਗਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਵਰਨਰ ਸਿਰਫ਼ ਉਹੀ ਬੋਲਦੇ ਹਨ ਜੋ ਉਨ੍ਹਾਂ ਨੂੰ ਬੋਲਣ ਲਈ ਕਿਹਾ ਜਾਂਦਾ ਹੈ। 
ਦੇਵ ਮਾਨ ਨੇ ਕਿਹਾ ਕਿ ਅਸੀਂ ਗਵਰਨਰ ਨੂੰ ਦੋ ਭਾਸ਼ਾਵਾਂ ’ਚ ਪੱਤਰ ਭੇਜੇ ਹਨ, ਉਹ ਜਿਹੜਾ ਪੜ੍ਹਨਾ ਚਾਹੁੰਦੇ ਹਨ, ਪੜ੍ਹ ਸਕਦੇ ਹਨ। ਇੰਨੇ ਵੱਡੇ ਅਹੁਦੇ ’ਤੇ ਬੈਠਕੇ ਸਰਕਾਰ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਨਾ ਸਹੀ ਨਹੀਂ ਹੈ। 

ਗਵਰਨਰ ਦਾ ਕਹਿਣਾ ਉਲਟਾ ਸਰਕਾਰ ਕਰ ਰਹੀ ਹੈ ਦਖ਼ਲਅੰਦਾਜੀ
ਬੀਤੀ ਰਾਤ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੀ ਪ੍ਰੈਸ ਕਾਨਫ਼ਰੰਸ ਕਰਨ ਲਈ ਮਜ਼ਬੂਰ ਹੋਏ ਹਨ। ਉਨ੍ਹਾਂ ਸਰਕਾਰ ਨੂੰ ਕਾਨੂੰਨ ਦਾ ਪਾਠ ਪੜ੍ਹਾਉਂਦਿਆ ਦੱਸਿਆ ਕਿ ਯੂਨੀਵਰਸਿਟੀ ਦੇ ਮਾਮਲੇ ’ਚ ਉਹ ਨਹੀਂ ਬਲਕਿ ਸਰਕਾਰ ਦਖ਼ਲਅੰਦਾਜੀ ਕਰ ਰਹੀ ਹੈ। ਰਾਜਪਾਲ ਨੇ ਪ੍ਰੈਸ ਕਾਨਫ਼ਰੰਸ ’ਚ ਪੱਤਰਕਾਰਾਂ ਨੂੰ ਜਾਣੂ ਕਰਵਾਇਆ ਕਿ ਗਵਰਨਰ ਹੋਣ ਦੇ ਨਾਲ ਨਾਲ ਉਹ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ ਅਤੇ ਚਾਂਸਲਰ ਹੀ ਬੋਰਡ ਦਾ ਚੇਅਰਮੈਨ ਵੀ ਹੁੰਦਾ ਹੈ। ਅਜਿਹੇ ’ਚ ਵਾਈਸ ਚਾਂਸਲਰ (VC) ਦੀ ਨਿਯੁਕਤੀ ਉਨ੍ਹਾਂ ਦੀ ਜਾਣਕਾਰੀ ’ਚ ਲਿਆਉਣ ’ਤੇ ਕਰਨੀ ਚਾਹੀਦੀ ਹੈ। 

27 ਵਾਈਸ ਚਾਂਸਲਰ ਨਿਯੁਕਤ ਕਰ ਚੁੱਕੇ ਹਨ, ਗਵਰਨਰ ਪੁਰੋਹਿਤ
ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਦੱਸਿਆ ਕਿ ਪੰਜਾਬ ਦੇ ਗਵਰਨਰ ਲੱਗਣ ਤੋਂ ਪਹਿਲਾਂ ਉਹ 4 ਸਾਲ ਤਾਮਿਲਨਾਡੂ ਦੇ ਗਵਰਨਰ ਰਹੇ ਹਨ। ਉੱਥੇ ਵਾਈਸ ਚਾਂਸਲਰ ਦਾ ਅਹੁਦਾ 40 ਤੋਂ 45 ਕਰੋੜ ਤੱਕ ਵੇਚਿਆ ਜਾਂਦਾ ਸੀ। ਉਨ੍ਹਾਂ ਨੇ ਤਾਮਿਲਨਾਡੂ ’ਚ ਸਭ ਕੁਝ ਸੁਧਾਰ ਦਿੱਤਾ ਅਤੇ ਆਪਣੇ ਕਾਰਜਕਾਲ ਦੌਰਾਨ ਲਗਭਗ 27 ਵਾਈਸ ਚਾਂਸਲਰ ਯੋਗਤਾ ਦੇ ਅਧਾਰ ’ਤੇ ਨਿਯੁਕਤ ਕੀਤੇ। 

 

Read More
{}{}