Home >>Punjab

Gurdaspur News: ਗੁਰਦਾਸਪੁਰ 'ਚ ਦਰਜੀ ਦੀ ਧੀ ਨੂੰ ਰਾਜਪਾਲ ਕਰਨਗੇ ਸਨਮਾਨਿਤ

Gurdaspur News:  8ਵੀਂ ਅਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਗੁਰਦਾਸਪੁਰ ਜ਼ਿਲ੍ਹੇ ਦੇ 12 ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

Advertisement
Gurdaspur News: ਗੁਰਦਾਸਪੁਰ 'ਚ ਦਰਜੀ ਦੀ ਧੀ ਨੂੰ ਰਾਜਪਾਲ ਕਰਨਗੇ ਸਨਮਾਨਿਤ
Stop
Ravinder Singh|Updated: Jul 14, 2024, 07:26 PM IST

Gurdaspur News (ਅਵਤਾਰ ਸਿੰਘ) : ਸਰਕਾਰੀ ਸਕੂਲਾਂ ਵਿੱਚ 8ਵੀਂ ਅਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਗੁਰਦਾਸਪੁਰ ਜ਼ਿਲ੍ਹੇ ਦੇ 12 ਬੱਚਿਆਂ ਨੂੰ ਰਾਜਪਾਲ ਵੱਲੋਂ 16 ਜੁਲਾਈ ਨੂੰ ਪੰਜਾਬ ਰਾਜ ਭਵਨ ਵਿਖੇ ਸਨਮਾਨਿਤ ਕੀਤਾ ਜਾਵੇਗਾ।

ਰਾਜਪਾਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਗੁਰਦਾਸਪੁਰ ਦੀ ਵਿਦਿਆਰਥਣ ਪੱਲਵੀ ਨੂੰ ਵੀ ਸਨਮਾਨਿਤ ਕਰਨਗੇ, ਜਿਸ ਨੇ ਅੱਠਵੀਂ ਜਮਾਤ ਵਿੱਚ 600 ਵਿਚੋਂ 592 ਨੰਬਰ ਹਾਸਲ ਕੀਤੇ ਸਨ। ਪੱਲਵੀ ਦੇ ਪਿਤਾ ਟੇਲਰ ਮਾਸਟਰ ਦਾ ਕੰਮ ਕਰਦੇ ਹਨ। ਪੱਲਵੀ ਘਰ ਦਾ ਕੰਮ ਕਰਨ ਦੇ ਨਾਲ-ਨਾਲ ਪੜ੍ਹਾਈ ਵਿੱਚ ਹੁਸ਼ਿਆਰ ਹੈ, ਜਿਸ ਕਰਕੇ ਉਸ ਨੇ ਅੱਜ ਇਹ ਮੁਕਾਮ ਹਾਸਲ ਕੀਤਾ ਹੈ। ਬੱਚੀ ਦੇ ਮਾਪੇ ਉਸ ਉਤੇ ਮਾਣ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ : Sunroof In Vehicle: ਚਲਦੀ ਗੱਡੀ ਦੀ ਸਨਰੂਫ ਤੋਂ ਬਾਹਰ ਨਿਕਲਣ ਵਾਲਿਆਂ ਦੀ ਹੁਣ ਖੈਰ ਨਹੀਂ!

ਉਨ੍ਹਾਂ ਨੂੰ ਰਾਜਪਾਲ ਸਨਮਾਨਿਤ ਕਰਨਗੇ। ਉਸ ਨੇ ਦੱਸਿਆ ਕਿ ਇਹ ਸਰਕਾਰ ਦਾ ਚੰਗਾ ਕਦਮ ਹੈ ਜੋ ਬੱਚਿਆਂ ਦਾ ਹੌਸਲਾ ਵਧਾਏਗਾ। ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲ਼ਈ ਡਿਪਟੀ ਡੀਈਓਜ਼ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਹ ਸਕੂਲ ਮੁਖੀਆਂ ਦੀ ਸਹਾਇਤਾ ਨਾਲ ਬੱਚਿਆਂ ਨੂੰ ਰਾਜ ਭਵਨ ਲਿਆਉਣ ਅਤੇ ਵਾਪਸ ਲਿਜਾਣ  ਦਾ ਪ੍ਰਬੰਧ ਕਰਨਗੇ।

ਵਿਦਿਆਰਥੀਆਂ ਨੂੰ ਆਪਣੇ ਸਕੂਲ ਦੀ ਵਰਦੀ ਅਤੇ ਸ਼ਨਾਖਤੀ ਕਾਰਡ ਨਾਲ ਸਮਾਗਮ ਵਿਚ ਸ਼ਾਮਲ ਹੋਣਾ ਪਵੇਗਾ। ਵਿਦਿਆਰਥੀਆਂ ਨੂੰ ਰਾਜ ਭਵਨ ਤੱਕ ਪਹੁੰਚਾਉਣ ਲਈ ਨੋਡਲ ਅਫਸਰ ਜ਼ਿਲ੍ਹੇ ਦੇ ਨੇੜਲੇ ਸਕੂਲਾਂ ਦੇ ਪੁਰਸ਼ ਅਤੇ ਮਹਿਲਾ ਅਧਿਆਪਕਾਂ ਦੀ ਡਿਊਟੀ ਲਗਾਉਣਗੇ। ਉਕਤ ਅਧਿਆਪਕ ਵੀ ਆਪਣੀ ਸਕੂਲ ਆਈ.ਡੀ ਨਾਲ ਸਮਾਗਮ ਵਿਚ ਹਾਜ਼ਰ ਹੋਣਗੇ।
ਹਾਲਾਂਕਿ ਪੰਜਾਬ ਰਾਜ ਭਵਨ ਦੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਚ ਸੀਟਾਂ ਸੀਮਤ ਹੋਣ ਕਾਰਨ ਬੱਚਿਆਂ ਦੇ ਰਿਸ਼ਤੇਦਾਰ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਣਗੇ। ਦੂਜੇ ਪਾਸੇ ਡੀਈਓ ਸੈਕੰਡਰੀ ਨੇ ਜ਼ਿਲ੍ਹੇ ਦੇ ਵਿਦਿਆਰਥੀਆਂ ਵੱਲੋਂ ਸਨਮਾਨ ਸਮਾਰੋਹ ਵਿਚ ਸ਼ਿਰਕਤ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬੱਚੇ ਆਉਣ ਵਾਲੀਆਂ ਪ੍ਰੀਖਿਆਵਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨਗੇ।

 

ਇਹ ਵੀ ਪੜ੍ਹੋ : Firing on Donald Trump: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਜਾਨਲੇਵਾ ਹਮਲਾ; 'ਟਰੰਪ ਨੇ ਕਿਹਾ- ਕੰਨ 'ਚ ਲੱਗੀ ਗੋਲੀ'

 

Read More
{}{}