Home >>Punjab

Google ਦੇ CEO ਸੁੰਦਰ ਪਿਚਾਈ ਨੂੰ ਕੀਤਾ ਗਿਆ ਪਦਮ ਭੂਸ਼ਣ ਨਾਲ ਸਨਮਾਨਿਤ

Google ਦੇ CEO ਸੁੰਦਰ ਪਿਚਾਈ ਨੂੰ ਪਛਾਣ ਦੀ ਲੋੜ ਨਹੀਂ। ਅੱਜ ਦੇ ਸਮੇਂ ਵਿੱਚ Google ਨੇ ਨਾ ਸਿਰਫ਼ ਦੁਨੀਆਂ ਭਰ ਦੇ ਲੋਕਾਂ ਦੇ ਫੋਨ 'ਚ ਕਬਜ਼ਾ ਬਣਾਇਆ ਹੋਇਆ ਹੈ ਸਗੋਂ ਜਾਣਕਾਰੀ ਦਾ ਇੱਕ ਅਹਿਮ ਸਰੋਤ ਬਣਿਆ ਹੈ। ਇਸ ਦੌਰਾਨ Google ਦੇ CEO Sundar Pichai ਨੂੰ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ (Taranjit Singh Sandhu) ਵੱਲੋਂ ਸੈਨ ਫਰਾਂਸਿਸਕੋ ਵ

Advertisement
Google ਦੇ CEO ਸੁੰਦਰ ਪਿਚਾਈ ਨੂੰ ਕੀਤਾ ਗਿਆ ਪਦਮ ਭੂਸ਼ਣ ਨਾਲ ਸਨਮਾਨਿਤ
Stop
Zee Media Bureau|Updated: Dec 03, 2022, 12:55 PM IST

Google ਦੇ CEO ਸੁੰਦਰ ਪਿਚਾਈ ਨੂੰ ਪਛਾਣ ਦੀ ਲੋੜ ਨਹੀਂ। ਅੱਜ ਦੇ ਸਮੇਂ ਵਿੱਚ Google ਨੇ ਨਾ ਸਿਰਫ਼ ਦੁਨੀਆਂ ਭਰ ਦੇ ਲੋਕਾਂ ਦੇ ਫੋਨ 'ਚ ਕਬਜ਼ਾ ਬਣਾਇਆ ਹੋਇਆ ਹੈ ਸਗੋਂ ਜਾਣਕਾਰੀ ਦਾ ਇੱਕ ਅਹਿਮ ਸਰੋਤ ਬਣਿਆ ਹੈ। ਇਸ ਦੌਰਾਨ Google ਦੇ CEO Sundar Pichai ਨੂੰ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ (Taranjit Singh Sandhu) ਵੱਲੋਂ ਸੈਨ ਫਰਾਂਸਿਸਕੋ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। 

ਇਸ ਦੌਰਾਨ Taranjit Singh Sandhu ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਲਿਖਿਆ ਕਿ ਗੂਗਲ ਦੇ ਸੀਈਓ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ।  

ਦੱਸਣਯੋਗ ਹੈ ਕਿ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ 73ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਇਹ ਐਲਾਨਿਆ ਗਿਆ ਸੀ ਕਿ ਸੁੰਦਰ ਪਿਚਾਈ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। 

ਤਰਨਜੀਤ ਸਿੰਘ ਸੰਧੂ ਤੋਂ ਪਦਮ ਭੂਸ਼ਣ ਪੁਰਸਕਾਰ ਲੈਣ ਤੋਂ ਬਾਅਦ, ਪਿਚਾਈ ਨੇ ਇੱਕ ਬਲਾਗ ਵਿੱਚ ਲਿਖਿਆ ਕਿ "ਮੈਂ ਪਦਮ ਭੂਸ਼ਣ ਲਈ ਰਾਜਦੂਤ ਸੰਧੂ ਅਤੇ ਕੌਂਸਲ ਜਨਰਲ ਪ੍ਰਸਾਦ ਦਾ ਧੰਨਵਾਦ ਕਰਦਾ ਹਾਂ। ਮੈਂ ਭਾਰਤ ਸਰਕਾਰ ਅਤੇ ਭਾਰਤ ਦੇ ਲੋਕਾਂ ਵੱਲੋਂ ਦਿੱਤੇ ਗਏ ਸਨਮਾਨ ਲਈ ਬਹੁਤ ਧੰਨਵਾਦੀ ਹਾਂ। ਭਾਰਤ ਮੇਰਾ ਹਿੱਸਾ ਹੈ ਅਤੇ ਮੈਂ ਜਿੱਥੇ ਵੀ ਜਾਂਦਾ ਹਾਂ, ਮੈਂ ਇਸ ਨੂੰ ਆਪਣੇ ਨਾਲ ਲੈ ਕੇ ਜਾਂਦਾ ਹਾਂ।"

ਹੋਰ ਪੜ੍ਹੋ: Zika Virus Case: ਪੁਣੇ 'ਚ ਮਿਲਿਆ ਜ਼ੀਕਾ ਵਾਇਰਸ ਦਾ ਮਰੀਜ਼, ਲੋਕਾਂ 'ਚ ਡਰ ਦਾ ਮਾਹੌਲ

ਉਨ੍ਹਾਂ ਇਹ ਵੀ ਕਿਹਾ ਕਿ ਉਹ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਮਾਣਦੇ ਹਨ ਕਿ ਉਹ ਇੱਕ ਅਜਿਹੇ ਪਰਿਵਾਰ ਵਿੱਚ ਵੱਡੇ ਹੋਏ ਜਿਨ੍ਹਾਂ ਨੇ ਉਨ੍ਹਾਂ ਦੇ ਗਿਆਨ ਦਾ ਪਾਲਣ ਪੋਸ਼ਣ ਕੀਤਾ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਨੂੰ ਆਪਣੇ ਰੂਚੀਆਂ ਬਾਰੇ ਪਤਾ ਲੱਗ ਸਕੇ।

ਹੋਰ ਪੜ੍ਹੋ: ਪਾਕਿਸਤਾਨ ਦੀ ਨਾਪਾਕ ਹਰਕਤ; ਫਿਰ ਦਿਖਿਆ ਡਰੋਨ,  7.5 ਕਿਲੋ ਹੈਰੋਇਨ, ਪਿਸਤੌਲ-ਕਾਰਤੂਸ ਬਰਾਮਦ

Read More
{}{}