Home >>Punjab

Batala News: ਸਿਹਰੇ ਲਗਾ ਸਜਿਆ ਸੀ ਲਾੜਾ! ਗੁਰਦੁਆਰਾ ਸਾਹਿਬ ਪੁੱਜੀ ਪ੍ਰੇਮਿਕਾ ਦਾ ਹਾਈ ਵੋਲਟੇਜ ਡਰਾਮਾ

Batala News: ਪ੍ਰੇਮੀ ਵੱਲੋਂ ਵਿਆਹ ਕਰਵਾਉਣ ਦੀ ਭਿਣਕ ਲੱਗਣ ਉਤੇ ਪ੍ਰੇਮਿਕਾ ਨੇ ਗੁਰਦੁਆਰਾ ਸਾਹਿਬ ਪੁੱਜ ਕੇ ਭੜਥੂ ਪਾ ਦਿੱਤਾ।

Advertisement
Batala News: ਸਿਹਰੇ ਲਗਾ ਸਜਿਆ ਸੀ ਲਾੜਾ! ਗੁਰਦੁਆਰਾ ਸਾਹਿਬ ਪੁੱਜੀ ਪ੍ਰੇਮਿਕਾ ਦਾ ਹਾਈ ਵੋਲਟੇਜ ਡਰਾਮਾ
Stop
Ravinder Singh|Updated: Jan 26, 2024, 06:15 PM IST

Batala News: (ਭੋਪਾਲ ਸਿੰਘ): 4 ਬੱਚਿਆਂ ਦੀ ਮਾਂ ਨੇ ਪ੍ਰੇਮੀ ਵੱਲੋਂ ਵਿਆਹ ਕਰਵਾਉਣ ਦੀ ਭਿਣਕ ਲੱਗਣ ਉਤੇ ਗੁਰਦੁਆਰਾ ਸਾਹਿਬ ਪੁੱਜ ਕੇ ਭੜਥੂ ਪਾ ਦਿੱਤਾ। ਬਟਾਲਾ ਵਿੱਚ ਪ੍ਰੇਮਿਕਾ ਨੇ ਆਪਣੀ ਅਤੇ ਪਰਿਵਾਰ ਦੀ ਇੱਜਤ ਦੀ ਪਰਵਾਹ ਨਾ ਕਰਦੇ ਹੋਏ ਹਾਈ ਵੋਲਟੇਜ ਡਰਾਮਾ ਸ਼ੁਰੂ ਕਰ ਦਿੱਤਾ।

ਮਾਮਲਾ ਬਟਾਲਾ ਦੇ ਨੇੜੇ ਗੁਰਦੁਆਰਾ ਅਚੱਲ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਬਟਾਲਾ ਦੀ ਰਹਿਣ ਵਾਲੀ ਬਲਜਿੰਦਰ ਕੌਰ 4 ਬੱਚਿਆਂ ਦੀ ਮਾਂ ਆਪਣੇ ਆਸ਼ਿਕ ਅਵਤਾਰ ਸਿੰਘ ਨਿਵਾਸੀ ਮਰੜ ਦਾ ਜਿਸਦਾ ਵਿਆਹ ਹੋ ਰਿਹਾ ਸੀ। ਔਰਤ ਨੂੰ ਭਿਣਕ ਲੱਗਣ ਉਤੇ ਉਹ ਗੁਰਦੁਆਰਾ ਸਾਹਿਬ ਪੁੱਜ ਗਈ ਅਤੇ ਬੱਚਿਆਂ ਸਮੇਤ ਗੁਰਦੁਆਰਾ ਸਾਹਿਬ ਵਿੱਚ ਰੱਜ ਕੇ ਹਾਈ ਵੋਲਟੇਜ ਡਰਾਮਾ ਕੀਤਾ। ਇਸ ਤੋਂ ਬਾਅਦ ਲੜਕੇ ਦੀ ਮਾਂ ਤੇ ਭੈਣ ਨੇ ਔਰਤ ਨੂੰ ਖਰੀਆਂ-ਖਰੀਆਂ ਸੁਣਾਈਆਂ।

ਸੂਚਨਾ ਮਿਲਣ ਉਪਰ ਮੌਕੇ ਉਤੇ ਪੁੱਜੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾ ਕੇ ਲਾੜੇ ਨੂੰ ਆਪਣੇ ਨਾਲ ਲੈ ਗਈ। ਜਿਸ ਲੜਕੀ ਨਾਲ ਵਿਆਹ ਹੋਣ ਜਾ ਰਿਹਾ ਸੀ, ਉਨ੍ਹਾਂ ਦੇ ਸਾਰੇ ਗਹਿਣੇ ਅਤੇ ਖਰਚਾ ਨੂੰ ਉਨ੍ਹਾਂ ਨੂੰ ਦੇ ਦਿੱਤਾ। ਔਰਤ ਬਲਜਿੰਦਰ ਕੌਰ ਨੇ ਦੱਸਿਆ ਕਿ 5 ਸਾਲ ਤੋਂ ਉਹ ਅਵਤਾਰ ਸਿੰਘ ਦੇ ਨਾਲ ਸਬੰਧ ਵਿੱਚ ਰਹਿ ਰਹੀ ਹੈ।

ਅਵਤਾਰ ਸਿੰਘ ਅਤੇ ਉਹ ਇਕੋ ਹੀ ਸੱਭਿਆਚਾਰ ਗਰੁੱਪ ਵਿੱਚ ਕੰਮ ਕਰਦੇ ਹਨ ਤੇ ਇਸ ਨੂੰ ਪਤਾ ਹੁੰਦਿਆ ਹੋਇਆ ਕਿ ਉਹ ਵਿਆਹੀ ਹੋਈ ਆ ਫਿਰ ਵੀ ਇਸ ਨੇ ਉਸ ਨੂੰ ਪ੍ਰਪੋਸ ਕੀਤਾ। ਇਸ ਤੋਂ ਬਾਅਦ ਉਹ ਦੋਸਤ ਬਣਗੇ ਤੇ ਅਕਸਰ ਉਹ ਉਸ ਦੇ ਘਰ ਦਿਨ-ਰਾਤ ਆਉਣ ਲੱਗਾ ਅਤੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਸੀ ਤੇ ਵਿਆਹ ਦੇ ਵਾਅਦੇ ਵੀ ਕਰਦਾ ਸੀ।

ਉਹ ਕਹਿ ਰਿਹਾ ਸੀ ਕਿ ਉਹ ਘਰਦਿਆਂ ਦੀ ਮਰਜ਼ੀ ਤੋਂ ਬਾਹਰ ਜਾਕੇ ਉਸ ਨਾਲ ਵਿਆਹ ਕਰਵਾਗਾ ਅੱਜ ਜਦ ਉਸ ਨੂੰ ਪਤਾ ਲੱਗਾ ਕਿ ਉਹ ਵਿਆਹ ਕਰਵਾ ਰਿਹਾ ਹੈ ਤਾਂ ਉਹ ਉਸਦਾ ਵਿਆਹ ਤੜਵਾਉਣ ਆਈ ਹੈ ਤਾਂ ਜੋ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਨਾ ਕਰ ਸਕੇ। ਦੂਜੇ ਪਾਸੇ ਲੜਕੇ ਦੀ ਮਾਂ ਤੇ ਉਸਦੀ ਭੈਣ ਨੇ ਕਿਹਾ ਕਿ 4 ਬੱਚਿਆਂ ਦੀ ਮਾਂ ਹੈ ਅਤੇ ਉਹ ਪਹਿਲਾ ਵੀ ਉਨ੍ਹਾਂ ਦੇ ਘਰ ਆਈ ਸੀ।

ਉਸ ਵੇਲੇ ਵੀ ਉਸ ਨੂੰ ਕਿਹਾ ਸੀ ਕਿ ਉਹ ਵਿਆਹੀ ਹੋਈ ਅਤੇ ਉਸ ਦਾ ਪਤੀ ਵੀ ਜਿਉਂਦਾ ਹੈ। ਉਹ ਆਪਣੇ ਪਤੀ ਨਾਲ ਹੀ ਰਹੇ। ਉਨ੍ਹਾਂ ਦੇ ਲੜਕੇ ਨੂੰ ਛੱਡ ਦਵਾ ਉਸ ਦਾ ਵਿਆਹ ਨਹੀਂ ਹੋ ਸਕਦਾ। ਇਸ ਵੱਲੋਂ ਉਨ੍ਹਾਂ ਦੇ ਲੜਕੇ ਉਤੇ ਗ਼ਲਤ ਦੋਸ਼ ਲਗਾ ਕੇ ਥਾਣੇ ਸ਼ਿਕਾਇਤ ਦਿੱਤੀ ਗਈ ਸੀ ਅੱਜ ਵੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਗੁਰਦੁਆਰਾ ਸਾਹਿਬ ਲੈਕੇ ਆਈ ਹੈ ਜਿਥੇ ਉਨ੍ਹਾਂ ਦੇ ਲੜਕੇ ਦਾ ਵਿਆਹ ਹੋ ਰਿਹਾ ਹੈ ਤਾਂ ਜੋ ਵਿਆਹ ਤੁੜਵਾ ਸਕੇ।

 

ਇਹ ਵੀ ਪੜ੍ਹੋ : High Court News: ਭਗੌੜੇ ਅਪਰਾਧੀਆਂ ਨੂੰ ਲੈ ਕੇ ਹਾਈ ਕੋਰਟ ਸਖ਼ਤ; ਰਾਜ ਪੱਧਰੀ ਨਿਗਰਾਨ ਕਮੇਟੀਆਂ ਬਣਾਉਣ ਦੇ ਹੁਕਮ

Read More
{}{}