Home >>Punjab

Gangster Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ 1 ਸਾਲ ਤੱਕ ਸਾਬਰਮਤੀ ਜੇਲ੍ਹ ਤੋਂ ਨਹੀਂ ਜਾ ਸਕੇਗਾ ਬਾਹਰ

Gangster Lawrence Bishnoi: ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਇੱਕ ਸਾਲ ਤੱਕ ਰਾਜ ਤੋਂ ਬਾਹਰ ਨਹੀਂ ਜਾ ਸਕੇਗਾ ਕਿਉਂਕਿ ਗ੍ਰਹਿ ਮੰਤਰਾਲੇ ਵੱਲੋਂ ਉਸ ਉਤੇ ਸੀਆਰਪੀਸੀ ਦੀ ਧਾਰਾ268ਏ ਲਗਾ ਦਿੱਤੀ ਹੈ।

Advertisement
Gangster Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ 1 ਸਾਲ ਤੱਕ ਸਾਬਰਮਤੀ ਜੇਲ੍ਹ ਤੋਂ ਨਹੀਂ ਜਾ ਸਕੇਗਾ ਬਾਹਰ
Stop
Ravinder Singh|Updated: Sep 27, 2023, 09:18 AM IST

Gangster Lawrence Bishnoi:  ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਇੱਕ ਸਾਲ ਤੱਕ ਰਾਜ ਤੋਂ ਬਾਹਰ ਨਹੀਂ ਜਾ ਸਕੇਗਾ ਕਿਉਂਕਿ ਗ੍ਰਹਿ ਮੰਤਰਾਲੇ ਵੱਲੋਂ ਉਸ ਉਤੇ ਸੀਆਰਪੀਸੀ ਦੀ ਧਾਰਾ268ਏ ਲਗਾ ਦਿੱਤੀ ਹੈ। ਇਹ ਜਾਣਕਾਰੀ ਚੰਡੀਗੜ੍ਹ ਡਿਸਟ੍ਰਿਕ ਕੋਰਟ ਨੂੰ ਦਿੱਤੀ ਗਈ ਹੈ।

ਅਦਾਲਤ ਵੱਲੋਂ ਸੋਨੂੰ ਸ਼ਾਹ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਨੂੰ ਚੰਡੀਗੜ੍ਹ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਹੁਣ ਉਨ੍ਹਾਂ ਦੇ ਮਾਮਲਿਆਂ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਵੇਗੀ। ਲਾਰੈਂਸ ਬਿਸ਼ਨੋਈ ਗੁਜਰਾਤ ਦੀ ਅਹਿਮਦਾਬਾਦ ਸਾਬਰਮਤੀ ਜੇਲ੍ਹ ਵਿੱਚ ਪਾਕਿਸਤਾਨ ਤੋਂ ਡਰੱਗ ਸਮੱਗਲਿੰਗ ਦੇ ਮਾਮਲਿਆਂ ਵਿੱਚ ਬੰਦ ਹੈ। ਅਹਿਮਦਾਬਾਦ ਜੇਲ੍ਹ ਅਥਾਰਿਟੀ ਵੱਲੋਂ ਵੀ ਦੇਸ਼ ਦੇ ਸਾਰੇ ਰਾਜਾਂ ਦੀਆਂ ਅਦਾਲਤਾਂ ਅਤੇ ਜੇਲ੍ਹ ਸੁਪਰਡੈਂਟ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਗਈ ਹੈ। ਹੁਣ ਲਾਰੈਂਸ ਬਿਸ਼ਨੋਈ ਇੱਕ ਸਾਲ ਤੱਕ ਸਾਬਰਮਤੀ ਜੇਲ੍ਹ ਤੋਂ ਬਾਹਰ ਨਹੀਂ ਜਾ ਸਕੇਗਾ।

ਸੋਨੂੰ ਸ਼ਾਹ ਕਤਲ ਮਾਮਲੇ ਵਿੱਚ ਸਰਕਾਰੀ ਵਕੀਲ ਹੁਕਮ ਸਿੰਘ ਨੇ ਜੇਲ੍ਹ ਅਧਿਕਾਰੀਆਂ ਦੇ ਪੱਤਰ ਦਾ ਹਵਾਲਾ ਦਿੰਦੇ ਹੋਏ ਬਿਸ਼ਨੋਈ 'ਤੇ ਦੋਸ਼ ਤੈਅ ਕਰਨ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਮੁਕੱਦਮਾ ਚਲਾਉਣ ਲਈ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਏ ਨਿਯਮਾਂ ਅਨੁਸਾਰ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਦੋਸ਼ ਆਇਦ ਕੀਤੇ ਜਾ ਸਕਦੇ ਹਨ। ਉਸ ਨੇ ਦਲੀਲ ਦਿੱਤੀ ਕਿ ਮੁਲਜ਼ਮਾਂ ਦੀ ਸੁਣਵਾਈ, ਦੋਸ਼ ਤੈਅ ਕਰਨ ਸਮੇਤ ਸਾਬਰਮਤੀ ਜੇਲ੍ਹ, ਅਹਿਮਦਾਬਾਦ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਏ ਜਾਣ ਦੀ ਲੋੜ ਹੈ।

ਬਿਸ਼ਨੋਈ ਨੂੰ 17 ਅਗਸਤ, 2023 ਨੂੰ ਬੁੜੈਲ ਵਿੱਚ ਇੱਕ ਪ੍ਰਾਪਰਟੀ ਡੀਲਰ ਸੋਨੂੰ ਸ਼ਾਹ ਦੇ ਕਥਿਤ ਕਤਲ ਕੇਸ ਵਿੱਚ ਸਖ਼ਤ ਸੁਰੱਖਿਆ ਵਿਚਕਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਨਹੀਂ ਕੀਤੇ ਜਾ ਸਕੇ ਕਿਉਂਕਿ ਵੱਖ-ਵੱਖ ਜੇਲ੍ਹ ਅਧਿਕਾਰੀਆਂ ਵੱਲੋਂ ਦੋ ਸਹਿ-ਮੁਲਜ਼ਮਾਂ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ।

ਇਹ ਵੀ ਪੜ੍ਹੋ : NIA Raid: ਗੈਂਗਸਟਰ-ਅੱਤਵਾਦ ਦੇ ਨੈਟਵਰਕ ਖ਼ਿਲਾਫ਼ ਵੱਡਾ ਐਕਸ਼ਨ; ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ 'ਚ ਐਨਆਈਏ ਦੀ ਛਾਪੇਮਾਰੀ

ਇਸ ਤੋਂ ਬਾਅਦ ਅਦਾਲਤ ਨੇ ਇਸਤਗਾਸਾ ਪੱਖ ਅਤੇ ਪੁਲਿਸ ਨੂੰ ਅਗਲੀ ਸੁਣਵਾਈ 'ਤੇ ਸਾਰੇ ਦੋਸ਼ੀਆਂ ਨੂੰ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਮੁਲਜ਼ਮਾਂ ਨੂੰ ਨੋਟਿਸ ਜਾਰੀ ਕੀਤਾ ਹੈ। ਬਿਸ਼ਨੋਈ ਦੇ ਵਕੀਲ ਤਰਮਿੰਦਰ ਸਿੰਘ ਨੇ ਕਿਹਾ ਕਿ ਉਹ ਮੁਲਜ਼ਮਾਂ ਨਾਲ ਸਲਾਹ ਮਸ਼ਵਰਾ ਕਰਨ ਅਤੇ ਸਰਕਾਰੀ ਵਕੀਲ ਦੀ ਅਰਜ਼ੀ ਦੇ ਤੱਥਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਜਵਾਬ ਦਾਇਰ ਕਰਨਗੇ।

ਇਹ ਵੀ ਪੜ੍ਹੋ : Mansa Jail: ਮਾਨਸਾ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਸਮੇਤ 6 ਮੁਲਾਜ਼ਮ ਮੁਅੱਤਲ; ਜਾਣੋ ਕਿਉਂ ਦਿੱਤਾ ਕਾਰਵਾਈ ਨੂੰ ਅੰਜਾਮ

 

Read More
{}{}